Breaking NewsD5 specialNewsSportsTop News

ਮੀਰਾ ਬਾਈ ਚਾਨੂੰ ਨੂੰ ਮਿਲਿਆ ਓਲੰਪਿਕ ਟਿਕਟ

ਨਵੀਂ ਦਿੱਲੀ : ਸਾਬਕਾ ਵਿਸ਼ਵ ਚੈਂਪੀਅਨ (Former World Champion) ਭਾਰਤ ਦੀ ਮਹਿਲਾ ਖਿਡਾਰਨ ਮੀਰਾਬਾਈ ਚਾਨੂੰ( Mirabai Chanu) ਨੇ ਇਸ ਸਾਲ ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਸ਼ਨੀਵਾਰ ਨੂੰ ਆਧਿਕਾਰਿਕ ਤੌਰ ‘ਤੇ ਕੁਆਲੀਫਾਈ ਕਰ ਲਿਆ ਹੈ। ਕੌਮਾਂਤਰੀ ਵੇਟਲਿਫ਼ਟਿੰਗ ਮਹਾਸੰਘ (ਆਈ. ਡਬਲਿਯੂ. ਯੂ. ਐੱਸ.) ਨੇ ਸ਼ਨੀਵਾਰ ਨੂੰ ਭਾਰਤੀ ਵੇਟਲਿਫ਼ਟਰ ਮੀਰਾਬਾਈ ਚਾਨੂੰ ਦੇ ਮਹਿਲਾਵਾਂ ਦੇ 49 ਕਿਲੋਗ੍ਰਾਮ ਭਾਰ ਵਰਗ ’ਚ ਟੋਕੀਓ ਓਲੰਪਿਕ ਲਈ ਕੁਲਾਈਫ਼ਾਈ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ।

🔴LIVE|ਅਕਾਲੀ-ਬਸਪਾ ਗੱਠਜੋੜ ਹੁੰਦੇ ਹੀ ਆਇਆ ਸਿਆਸੀ ਭੂਚਾਲ!ਸਿੰਘੂ ਬਾਰਡਰ ‘ਤੇ ਕੁੱਟੇ ਪੁਲਿਸ ਮੁਲਾਜ਼ਮ, ਮਾਹੌਲ ਹੋਇਆ ਗਰਮ!

ਚਾਨੂੰ ਨੇ ਅਪ੍ਰੈਲ ’ਚ ਤਾਸ਼ਕੰਦ ’ਚ ਏਸ਼ੀਆਈ ਚੈੈਂਪੀਅਨਸ਼ਿਪ ’ਚ ਕਲੀਨ ਐਂਡ ਜਰਕ ’ਚ ਵਿਸ਼ਵ ਰਿਕਾਰਡ ਦੇ ਨਾਲ ਕਾਂਸੀ ਤਮਗਾ ਜਿੱਤ ਕੇ ਟੋਕੀਓ ਓਲੰਪਿਕ ’ਚ ਆਪਣਾ ਸਥਾਨ ਪੱਕਾ ਕੀਤਾ ਸੀ ਜਿਸ ਦੀ ਹੁਣ ਅਧਿਕਾਰਤ ਪੁਸ਼ਟੀ ਹੋ ਗਈ ਹੈ। ਚਾਨੂੰ ਨੇ ਆਈ. ਡਬਲਿਯੂ. ਯੂ. ਐੱਸ ਦੀ ਰੈਂਕਿੰਗ ਸੂਚੀ ਦੇ ਆਧਾਰ ’ਤੇ ਕੋਟਾ ਹਾਸਲ ਕੀਤਾ। ਉਹ ਵੇਟਲਿਫ਼ਟਿੰਗ 49 ਕਿਲੋਗ੍ਰਾਮ ਵਰਗ ’ਚ ਦੂਜੇ ਸਥਾਨ ’ਤੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button