Breaking NewsPunjabTop News

Sukhpal Singh Khaira ਨੂੰ ਮਿਲੀ ਜਾਣੋ ਮਾਰਨ ਦੀ ਧਮਕੀ, ਧਮਕੀ ਦੇਣ ਵਾਲੇ ਨੇ ਗੋਲੀ ਸਿੱਧਾ ਮੱਥੇ ਵਿਚ ਮਾਰਨ ਦੀ ਗੱਲ ਕਹਿ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਾਣ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਨੂੰ ਸ਼ੋਸ਼ਲ ਮੀਡੀਆਂ ਹੈਡਲਰ ਇੰਸਟਾਗਰਾਮ ‘ਤੇ ਦਿੱਤੀ ਗਈ ਹੈ। ਸੁਖਪਾਲ ਸਿੰਘ ਖਹਿਰਾ ਦੀ ਇੰਸਟਾਗਰਾਮ ਦੀ ਪੋਸਟ ਹੇਠਾਂ ਰਾਜ ਗਰੇਵਾਲ ਨਾਂਅ ਦੇ ਵਿਅਕਤੀ ਵੱਲੋਂ ਇਹ ਧਮਕੀ ਦਿੱਤੀ ਗਈ ਹੈ। ਉਸਨੇ ਕਮੈਂਟ ‘ਚ ਲਿਖਿਆ ਕਿ ” ਤੁੰ ਜਿੱਦਾ ਮਰਜ਼ੀ ਆਇਆ ਹੋਵੇ…ਗੋਲੀ ਤੇਰੇ ਸਿੱਧਾ ਮੱਥੇ ‘ਚ ਵੱਜਣੀ ਹੈ…ਤਿਆਰ..ਹੋ ਜਾ ਪੁੱਤ।

ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸੱਖਤ ਐਕਸ਼ਨ ਲੈਂਦੇ ਹੋਏ ਇਦਸਾ ਸਕਰੀਨ ਸ਼ਾਟ ਟਵੀਟਰ ਉਤੇ ਸਾਂਝਾਂ ਕੀਤਾ ਹੈ ਤੇ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਨੂੰ ਟੈਗ ਕਰਦਿਆ ਲਿਖਿਆ ਕਿ “ਇੰਸਟਾਗ੍ਰਾਮ ‘ਤੇ ਇੱਕ ਰਾਜ ਗਰੇਵਾਲ ਦੁਆਰਾ ਮੈਨੂੰ ਸਿੱਧੀ ਧਮਕੀ ਦਿੱਤੀ ਗਈ ਹੈ ਕਿ “ਮੈਂ ਕਿਤੇ ਵੀ ਭੱਜ ਸਕਦਾ ਹਾਂ ਮੈਨੂੰ ਮੱਥੇ ‘ਤੇ ਗੋਲੀ ਮਾਰ ਦਿੱਤੀ ਜਾਵੇਗੀ”। ਮੈਂ ਪਹਿਲਾਂ ਹੀ ਇਸ ਨੂੰ ਜਨਤਕ ਡੋਮੇਨ ਵਿੱਚ ਲਿਆਇਆ ਹੈ, ਭਗਵੰਤ ਮਾਨ ਜੀ ਮੇਰੇ ਜਾਂ ਕਾਂਗਰਸ ਦੇ ਕਿਸੇ ਹੋਰ ਵਿਅਕਤੀ ਨੂੰ ਹੋਣ ਵਾਲੇ ਕਿਸੇ ਵੀ ਸਰੀਰਕ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।”

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button