Breaking NewsNewsPoliticsPunjab

‘ਆਪ’ ਨੂੰ ਇੱਕ ਹੋਰ ਝਟਕਾ, ਪਰਮਜੀਤ ਸਚਦੇਵਾ ਨੇ ਪਾਰਟੀ ਤੋਂ ਦਿੱਤਾ ਅਸਤੀਫਾ

ਹੁਸ਼ਿਆਰਪੁਰ : ਆਮ ਆਦਮੀ ਪਾਰਟੀ ਵਲੋਂ ਹੁਸ਼ਿਆਰਪੁਰ ਦੀਆਂ ਵਿਧਾਨ ਸਭਾ ਤੋਂ ਚੋਣ ਲੜਨ ਵਾਲੇ ਪਰਮਜੀਤ ਸਿੰਘ ਸਚਦੇਵਾ ਨੇ ਪਾਰਟੀ ਵਿੱਚ ਆਪਣੇ ਹਲਕਾ ਪ੍ਰਧਾਨ ਦੇ ਅਹੁਦੇ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਹੁਣ ਉਨ੍ਹਾਂ ਨੇ ਪਾਰਟੀ ਦੇ ਵਾਲੰਟੀਅਰ ਵਲੋਂ ਵੀ ਅਸਤੀਫਾ ਦੇ ਕੇ ਰਾਜਨੀਤੀ ਤੋਂ ਹੀ ਸੰਨਿਆਸ ਲੈ ਲਿਆ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ `ਚ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਤੋਂ ਚੋਣ ਲੜੀ ਸੀ ਅਤੇ ਉਹ ਤੀਜੇ ਨੰਬਰ `ਤੇ ਰਹੇ ਸਨ। ਹੁਣ ਉਨ੍ਹਾਂ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਕੰਮ ਕਰਨ ਦੇ ਤਰੀਕੇ, ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਉਨ੍ਹਾਂ ਦੀ ਸੋਚ ਤੋਂ ਪ੍ਰੇਰਿਤ ਹੋ ਕੇ ਰਾਜਨੀਤੀ ਵਿੱਚ ਕਦਮ ਰੱਖਿਆ ਸੀ। ਕੇਜਰੀਵਾਲ ਹੋਰ ਰਿਵਾਇਤੀ ਪਾਰਟੀਆਂ ਦੇ ਮੁਕਾਬਲੇ ਹੱਟ ਕੇ ਗੱਲ ਕਰਦੇ ਸਨ।

Read Also ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਵੱਡਾ ਝਟਕਾ

ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਾਰਟੀ ਦੋ ਧੜਿਆਂ ਵਿੱਚ ਵੰਡੀ ਹੋਈ ਐ। ਮੈਂ ਇਹ ਨਹੀਂ ਕਹਿੰਦਾ ਕਿ ਦੋਵੇਂ ਧਿਰਾਂ ਹੀ ਠੀਕ ਨੇ। ਮੇਰਾ ਮੰਨਣਾ ਹੈ ਕਿ ਪਾਰਟੀ ਦਾ ਦੋ ਧੜਿਆਂ ਵਿਚ ਤਬਦੀਲ ਹੋਣਾ ਗਲਤਫਹਿਮੀ ਦੇ ਸ਼ਿਕਾਰ ਹੋਣਾ ਹੈ, ਇਨ੍ਹਾਂ ਵਿਚੋਂ ਕਿਸੇ ਵਿੱਚ ਥੋੜ੍ਹਾ ਨੁਕਸ ਹੋ ਸਕਦਾ ਹੈ ਤੇ ਕਿਸੇ ਵਿੱਚ ਜ਼ਿਆਦਾ। ਪਰ ਜੇ ਮਨ ਸਾਫ਼ ਹੋਵੇ ਤਾਂ ਹਰ ਚੀਜ਼ ਦਾ ਹੱਲ ਨਿਕਲ ਸਕਦਾ ਹੈ। ਆਪਸ ਵਿੱਚ ਬਹਿਸਬਾਜ਼ੀ ਕਰਨੀ ਠੀਕ ਨਹੀਂ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੇ ਵਾਲੰਟੀਰਜ਼ ਨੂੰ ਮਿਲਦਾ ਰਹਿੰਦਾ ਹਾਂ।

ਵਾਲੰਟੀਰਜ਼ ਕਹਿੰਦੇ ਹਨ ਕਿ ਰਿਵਾਇਤੀ ਪਾਰਟੀਆਂ ਵਿਰੁੱਧ ਜੇਕਰ ਕੋਈ ਬਦਲ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ ਪਰ ਪਾਰਟੀ ਦੀ ਕਾਮਯਾਬੀ ਲਈ ਪਾਰਟੀ ਦੇ ਆਗੂ ਨੂੰ ਸਾਰਿਆਂ ਧਿਰਾਂ ਨੂੰ ਇਕੱਠਿਆਂ ਕਰਨਾ ਪਵੇਗਾ। ਮੇਰਾ ਮੰਨਣਾ ਹੈ ਕਿ ਸੁਖਪਾਲ ਖਹਿਰਾ ਵਿੱਚ ਵੀ ਅਜਿਹੀ ਕਾਬਲੀਅਤ ਹੈ ਕਿ ਉਹ ਸਾਰਿਆਂ ਧਿਰਾਂ ਨੂੰ ਇਕੱਠੇ ਕਰ ਸਕਦੇ ਹਨ। ਸਚਦੇਵਾ ਨੇ ਦੱਸਿਆ ਕਿ ਉਹ ਪਾਰਟੀ ਦੇ ਦੋ ਧੜਿਆਂ ਦੇ ਆਪਸੀ ਝਗੜੇ ਤੋਂ ਪਰੇਸ਼ਾਨ ਸਨ ਅਤੇ ਕਾਫ਼ੀ ਸਮੇਂ ਤੋਂ ਘੁਟਣ ਮਹਿਸੂਸ ਕਰ ਰਹੇ ਸਨ ਜਿਸ ਕਾਰਨ ਉਨ੍ਹਾਂ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button