ਸੰਗਰੂਰ : ਆਪ ਸਰਕਾਰ ਆਪਣੇ ਬਿਆਨਾ ‘ਚ ਆਪ ਫਸਦੇ ਹੋਏ ਨਜ਼ਰ ਆ ਰਹੀ ਹੈ, ਆਪ ਪਾਰਟੀ ਦੀ ਵਿਧਾਇਕਾਂ ਦੇ ਪਤੀ ਪ੍ਰੋਗਰਾਮਾਂ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਨਜ਼ਰ ਆ ਹੀ ਰਹੇ ਹਨ ਅਤੇ ਸਰਕਾਰੀ ਪ੍ਰੋਗਰਾਮਾਂ ਵਿੱਚ ਵੀ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਦੱਸਦੀਏ ਕਿ ਆਪ ਸਰਕਾਰ ਨੇ ਇਕ ਹੁਕਮ ਜਾਰੀ ਕੀਤਾ ਸੀ ਜਿਸ ‘ਚ ਕਿਹਾ ਗਿਆ ਸੀ ਕਿ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਕਿਸੇ ਸਰਕਾਰੀ ਸਮਾਗਮ ‘ਚ ਸਰਪੰਚ ਦੇ ਤੌਰ ‘ਤੇ ਸ਼ਿਰਕਤ ਨਹੀਂ ਕਰ ਸਕਦਾ। ਹੁਣ ਉਥੇ ਹੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ‘ਤੇ ਲੁਧਿਆਣਾ ਤੋਂ ਵਿਧਾਇਕਾਂ ਰਜਿੰਦਰਪਾਲ ਕੌਰ ਦੇ ਪਤੀ ਹਰਪ੍ਰੀਤ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
Ram Rahim ਦੀ Parole ਹੋਊ ਰੱਦ! High Court ਦਾ ਸਰਕਾਰ ਨੂੰ ਨੋਟਿਸ, ਹੁਣ ਛਿੜ ਗਿਆ ਸਿਆਪਾ | D5 Channel Punjabi
ਜਿਸ ਵਿਚ ਦੋਵੇਂ ਆਪ ਪਾਰਟੀ ਦੀ ਵਿਧਾਇਕਾਂ ਦੇ ਪਤੀ ਆਪੋ-ਆਪਣੇ ਹਲਕਿਆਂ ਵਿੱਚ ਲੋਕਾਂ ਨੂੰ ਮਿਲ ਰਹੇ ਹਨ ਤੇ ਨਾਲ ਹੀ ਸਰਕਾਰੀ ਕੰਮਾਂ ਦੇ ਉਦਘਾਟਨ ਵਿੱਚ ਸ਼ਿਰਕਤ ਕਰ ਰਹੇ ਹਨ। ਇਸ ਤੋਂ ਬਾਅਦ ਲੋਕਾਂ ਨੇ ਸਰਕਾਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ| ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਖੁਦ ਹੁਕਮ ਨਹੀਂ ਮੱਨ ਰਹੀ ‘ਤੇ ਫਿਰ ਲੋਕਾਂ ਤੋਂ ਕਿ ਉਮੀਦ ਕਰ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.