IndiaTop News

ਰਾਜਸਥਾਨ ਦੇ ਕੋਟਾ ‘ਚ NEET ਦੀ ਤਿਆਰੀ ਕਰਦੇ ਤਿੰਨ ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ

ਰਾਜਸਥਾਨ ਦੇ ਕੋਟਾ ਵਿੱਚ ਤਿੰਨ ਵਿਦਿਆਰਥੀਆਂ ਨੇ 24 ਘੰਟਿਆਂ ਦੇ ਅੰਦਰ ਆਤਮਹੱਤਿਆ ਕਰ ਲਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸੋਮਵਾਰ ਨੂੰ ਇਕ ਹੀ ਹੋਸਟਲ ‘ਚ ਦੋ ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਛੱਤ ਵਾਲੇ ਪੱਖੇ ਨਾਲ ਲਟਕਦੇ ਮਿਲੇ ਮ੍ਰਿਤਕਾਂ ਦੀ ਪਛਾਣ ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਰਹਿਣ ਵਾਲੇ NEET ਪ੍ਰੀਖਿਆਰਥੀ ਅੰਕੁਸ਼ ਆਨੰਦ (18) ਅਤੇ ਗਯਾ ਜ਼ਿਲ੍ਹੇ ਦੇ ਜੇਈਈ ਪ੍ਰੀਖਿਆਰਥੀ ਉੱਜਵਲ ਕੁਮਾਰ (17) ਵਜੋਂ ਹੋਈ ਹੈ।ਸੂਚਨਾ ਤੋਂ ਬਾਅਦ ਥਾਣਾ ਸਿਟੀ ਦੇ ਐੱਸਪੀ ਸਮੇਤ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਸ ਘਟਨਾ ਤੋਂ ਪਹਿਲਾਂ ਕੋਚਿੰਗ ਦੇ ਇਕ ਵਿਦਿਆਰਥੀ ਵੱਲੋਂ ਕਥਿਤ ਤੌਰ ‘ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਵਿਦਿਆਰਥੀ ਦੀ ਪਛਾਣ ਪ੍ਰਣਵ ਵਰਮਾ (17) ਵਜੋਂ ਹੋਈ ਹੈ, ਜੋ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਤੋਂ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (NEET) ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਕੁਨਹਾਰੀ ਥਾਣਾ ਖੇਤਰ ਦੇ ਆਪਣੇ ਹੋਸਟਲ ‘ਚ ਐਤਵਾਰ ਦੇਰ ਰਾਤ ਕਥਿਤ ਤੌਰ ‘ਤੇ ਜ਼ਹਿਰ ਖਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button