ਪ੍ਰਯਾਗਰਾਜ ਵਿਚ ਡੇਂਗੂ ਨਾਲ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਸ਼ਹਿਰ ਦੇ ਇਕ ਕਾਲਜ ਦੇ ਅਧਿਆਪਕ ਦੀ ਕਲਾਸ ਰੂਮ ਵਿੱਚ ਪੜ੍ਹਾਉਂਦੇ ਸਮੇਂ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਡੇਂਗੂ ਤੋਂ ਪੀੜਤ ਸੀ। ਮਾਮਲਾ ਸਿਵਲ ਲਾਈਨ ਇਲਾਕੇ ਦੇ ਸੇਂਟ ਜੋਸੇਫ ਕਾਲਜ ਦਾ ਹੈ। 32 ਸਾਲਾ ਅਧਿਆਪਕ ਅਲਫਰੇਡ ਸੁਮਿਤ ਕੁਮਾਰ ਕੁਜੂਰ ਕੁਝ ਦਿਨ ਪਹਿਲਾਂ ਡੇਂਗੂ ਦੀ ਲਪੇਟ ਵਿੱਚ ਆਇਆ ਸੀ।ਉਹ ਇੰਟਰ ਦੇ ਬੱਚਿਆਂ ਨੂੰ ਕਾਮਰਸ ਪੜ੍ਹਾਉਂਦਾ ਸੀ। ਵੀਰਵਾਰ ਦੁਪਹਿਰ ਨੂੰ ਵੀ ਉਹ 11ਵੀਂ ਜਮਾਤ ਦੇ ਬੱਚਿਆਂ ਨੂੰ ਕਾਮਰਸ ਦਾ ਵਿਸ਼ਾ ਪੜ੍ਹਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਜਦੋਂ ਤੱਕ ਲੋਕ ਕੁਝ ਸਮਝ ਨਹੀਂ ਪਾਉਂਦੇ, ਉਸ ਦੀ ਜਮਾਤ ਵਿੱਚ ਹੀ ਮੌਤ ਹੋ ਗਈ। ਡੇਂਗੂ ਨਾਲ ਅਧਿਆਪਕ ਦੀ ਮੌਤ ਤੋਂ ਬਾਅਦ ਸਕੂਲ ‘ਚ ਹੜਕੰਪ ਮਚ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਵਿੱਚ ਦੋ ਦਿਨ ਦੀ ਛੁੱਟੀ ਕਰ ਦਿੱਤੀ ਗਈ। ਅਧਿਆਪਕ ਦੀ ਮੌਤ ਤੋਂ ਬਾਅਦ ਸਕੂਲ ਹੁਣ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਹੀ ਖੁੱਲ੍ਹਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.