Breaking NewsD5 specialIndiaNewsPunjab

ਜੇਲ੍ਹ ‘ਚ ਬੈਠਾ ਬਲਾਤਕਾਰੀ ਬਾਬਾ ਕਿਤੇ ਕਰ ਨਾ ਦੇਵੇ ਵੱਡਾ ਕਾਂਡ, ਬਾਹਰ ਫਿਰਦੇ ਸਿਆਸੀ ਲੀਡਰਾਂ ਨੂੰ ਪਿਆ ਵਖਤ (ਵੀਡੀਓ)

ਸੂਬੇ ‘ਚ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿਛ ਨਹੀਂ ਕਰ ਸਕੀ। ਜਿਸ ‘ਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਅਜਿਹੇ ਕੀ ਕਾਰਨ ਰਹੇ ਜੋ ਵਿਸ਼ੇਸ਼ ਜਾਂਚ ਟੀਮ ਸੁਨਾਰੀਆ ਜੇਲ੍ਹ ਅੰਦਰ ਗੁਰਮੀਤ ਰਾਮ ਰਹੀਮ ਤੋਂ ਪੁੱਛਗਿਛ ਨਹੀਂ ਕਰ ਸਕੀ। ਬੇਅਦਬੀਆਂ ‘ਚ ਡੇਰਾ ਸਿਰਸਾ ਦੇ ਗੁਰਮੀਤ ਰਾਮ ਰਹੀਮ ਦਾ ਕੀ ਸਬੰਧ? ਮਾਮਲੇ ‘ਚ ਨਾਮਜ਼ਦ ਹੋਣ ਦੇ ਬਾਵਜੂਦ ਐੱਸ ਆਈ ਟੀ ਕਿਉਂ ਨਹੀਂ ਕਰ ਸਕੀ ਜਾਂਚ? ਦੱਸਾਂਗੇ ਇਸ ਰਿਪੋਰਟ ਜ਼ਰੀਏ…! ਸੂਬੇ ‘ਚ ਬੇਅਦਬੀ ਦੀ ਕਈ ਘਟਨਾਵਾ ਸਾਹਮਣੇ ਆਈਆਂ .. ਜਿਸ ‘ਚ ਬੁਰਜ ਜਵਾਹਰ ਸਿੰਘ ਵਾਲਾ ਦੀ ਘਟਨਾ ਵੀ ਸ਼ਾਮਲ ਹੈ। ਮਾਮਲੇ ਦੀ ਸ਼ੁਰੂਆਤ ਉਸ ਸਮੇਂ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਚੋਰੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਹੁੰਦੀ ਹੈ ਤੇ ਕੁਝ ਦਿਨ ਬਾਅਦ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਰੇ ਹੋਏ ਮਿਲਦੇ ਹਨ।

ਇਸ ਮਾਮਲੇ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ। ਥਾਂ ਥਾਂ ‘ਤੇ ਪ੍ਰਦਰਸ਼ਨ ਹੋਏ,,, ਸੜਕਾਂ ਰੋਕੀਆਂ ਗਈ ਤੇ ਸਰਕਾਰ ਖਿਲਾਫ ਗੁੱਸਾ ਕੱਢਿਆ ਜਾ ਰਿਹਾ ਸੀ। ਤੇ ਕੁਝ ਦਿਨ ਬਾਅਦ ਬੁਰਜ ਜਵਾਰ ਸਿੰਘ ਵਾਲਾ ਤੋਂ ਕੁਝ ਅਜਿਹੇ ਪੋਸਟਰ ਮਿਲੇ ਜਿੰਨਾਂ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਿਲਮ ਤੇ ਬੇਅਦਬੀਆਂ ਦਾ ਜ਼ਿਕਰ ਕੀਤਾ ਹੋਇਆ ਸੀ। ਜਿਸ ਪੱਤਰ ਵਿੱਚ ਲਿਖਿਆ ਸੀ ਜੇਕਰ ਕਿਸੇ ਨੇ ਫਿਲਮ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੇਅਦਬੀਆਂ ਇਸੇ ਤਰ੍ਹਾ ਕੀਤੀ ਜਾਣਗੀਆਂ। ਇਸ ਘਟਨਾ ਤੋਂ ਬਾਅਦ ਸੂਬੇ ਵਿੱਚ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋਇਆ ਤੇ ਘਟਨਾ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੋੜਕੇ ਦੇਖੀਆਂ ਜਾਣ ਲੱਗੀਆਂ। ਤਤਕਾਲੀਨ ਸਰਕਾਰ ਵਲੋਂ ਪੂਰੇ ਮਾਮਲੇ ‘ਤੇ ਜਾਂਚ ਰਿਟਾਇਰਡ ਜਸਟਿਸ ਜ਼ੋਰਾ ਸਿੰਘ ਨੂੰ ਸੌਂਪੀ ਗਈ ਤੇ ਉਸ ਵਖਤ ਜਾਂਚ ਪੂਰੀ ਨਹੀਂ ਚੜ ਸਕੀ ਕਿਉਕਿ ਮਾਮਲੇ ‘ਚ ਸਭ ਤੋਂ ਵੱਡਾ ਨਾਂਅ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਸੀ।

Read Also ਫੇਰ ਫਸਿਆ ਬਲਾਤਕਾਰੀ ਰਾਮ ਰਹੀਮ (ਵੀਡੀਓ)

ਸੂਬੇ ‘ਚ ਸਰਕਾਰ ਬਦਲੀ ਤੇ ਰਾਜ ਕਾਂਗਰਸ ਸਰਕਾਰ ਦਾ ਆਇਆ। ਸਰਕਾਰ ਵਲੋਂ ਪੂਰੇ ਮਾਮਲੇ ‘ਤੇ ਜਸਟਿਸ ਰਣਜੀਤ ਸਿੰਘ ਨੂੰ ਤਫਤੀਸ਼ ਕਰਨ ਲਈ ਜ਼ਿੰਮੇਵਾਰੀ ਸੌਂਪੀ ਗਈ। ਤੇ ਬਰਗਾੜੀ ਵਿੱਚ ਪੰਥਕ ਆਗੂਆਂ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸੇ ਮਾਮਲੇ `ਤੇ ਪੰਜਾਬ ਵਿਧਾਨ ਸਭਾ ‘ਚ ਬੇਅਦਬੀਆਂ ਤੇ ਗੋਲੀ ਕਾਂਡ ਮਾਮਲੇ ਸਬੰਧੀ ਕਈ ਘੰਟੇ ਬਹਿਸ ਚੱਲੀ ਜਿਸ ‘ਤੇ ਸੂਬੇ ਦੀ ਕੈਪਟਨ ਸਰਕਾਰ ਵਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ। ਫ਼ਰੀਦਕੋਟ ਦੀ ਅਦਾਲਤ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਪ੍ਰਵਾਨਗੀ ਦਿੱਤੀ। ਗੁਰਮੀਤ ਰਾਮ ਰਹੀਮ ਜੋ ਕਿ ਸਾਧਵੀਆਂ ਦੇ ਬਲਾਤਕਾਰ ਅਤੇ ਕਤਲ ਕੇਸ ‘ਚ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹੈ। ਇੱਥੇ ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਕੁਝ ਡੇਰਾ ਸ਼ਰਧਾਲੂਆਂ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ। ਪੰਜਾਬ ਪੁਲਿਸ ਹੁਣ ਤੱਕ 23 ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਉਨ੍ਹਾਂ ਨੂੰ ਬਰਗਾੜੀ ਬੇਅਦਬੀ ਦੀ ਘਟਨਾ ਨਾਲ ਜੋੜਿਆ ਗਿਆ ਹੈ। ਮਾਮਲੇ `ਤੇ ਬਣੀ ਐੱਸ ਆਈ ਟੀ ਗੁਰਮੀਤ ਰਾਮ ਰਹੀਮ ਦੀ ਫਿਲਮ ਰੀਲੀਜ਼ ਕਰਵਾਉਣ ਦੇ ਮਾਮਲੇ ‘ਚ ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਤੋਂ ਵੀ ਪੁੱਛਗਿਛ ਕਰ ਚੁੱਕੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ `ਚ ਵਾਪਰੇ ਘਟਨਾਕ੍ਰਮ ਦੀ ਤਫਤੀਸ਼ ਕਰਨ ਲਈ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਮੁਖੀ ਤੋਂ ਪੜਤਾਲ ਕਰਨ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਦਾ ਰੁੱਖ ਕੀਤਾ ਗਿਆ। ਐੱਸ ਆਈ ਆਈ ਨੂੰ ਇਸ ਮਾਮਲੇ ‘ਚ ਪੂਰਾ ਵਿਸ਼ਵਾਸ਼ ਸੀ ਕਿ ਡੇਰਾ ਮੁਖੀ ਤੋਂ ਬੇਅਦਬੀਆਂ ਦੇ ਮਾਮਲੇ `ਚ ਸੱਚ ਉਗਲਾਉਣ ਵਿੱਚ ਕਾਮਯਾਬ ਹੋਣਗੇ ਪਰ ਹੋਇਆ ਕੁਝ ਹੋਰ ਹੀ…. ਜਾਂਚ ਟੀਮ ਦੇ ਮੈਂਬਰਾਂ ਨੂੰ ਜੇਲ੍ਹ `ਚ ਬੰਦ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਕਰਵਾਉਣ ਤੋਂ ਨਾਂਹ ਕਰ ਦਿੱਤੀ। ਜਦਕਿ ਕਈ ਦਿਨਾਂ ਤੋਂ ਟੀਮ ਦੇ ਮੈਂਬਰ ਹਰਿਆਣਾ ਸਰਕਾਰ ਦੇ ਜੇਲ੍ਹ ਮਹਿਕਮੇ ਨਾਲ ਸੰਪਰਕ ਵਿੱਚ ਸਨ। ਜੇਲ੍ਹ ਅਧਿਕਾਰੀਆਂ ਤੋਂ ਨੇ ਟੀਮ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਜਿਲ੍ਹਾ ਮੈਜਿਸਟ੍ਰੇਟ ਤੋਂ ਇਜਾਜ਼ਤ ਲੈਕੇ ਕੇ ਆਉਣ ਤਾਂ ਹੀ ਰਾਮ ਰਹੀਮ ਨਾਲ ਮੁਲਾਕਾਤ ਸੰਭਵ ਹੋ ਸਕਦੀ ਹੈ ਪਰ ਇੱਕ ਅਜਿਹਾ ਤੱਥ ਵੀ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਸ ਵਿੱਚ ਵਿਸ਼ੇਸ਼ ਜਾਂਚ ਟੀਮ ਨੇ 20 ਮਾਰਚ ਨੂੰ ਪੁੱਛ ਪੜਤਾਲ ਕਰਨ ਲਈ ਫਰੀਦਕੋਟ ਦੇ ਇਲਾਕਾ ਮੈਜਿਸਟ੍ਰੇਟ ਏਕਤਾ ਉਪਲ ਦੀ ਅਦਾਲਤ ਚੋਂ ਇਜਾਜ਼ਤ ਹਾਸਲ ਕਰ ਲਈ ਸੀ।

ਪਰ ਇਹਨਾਂ ਮੌਕੇ `ਤੇ ਹਰਿਆਣਾ ਦੀ ਸੁਨਾਰੀਆਂ ਜੇਲ੍ਹ ਅਧਿਕਾਰੀਆਂ ਦਾ ਜ਼ਿਲ੍ਹਾਂ ਮੈਜਿਸਟ੍ਰੇਟ ਤੋਂ ਇਜਾਜ਼ਤ ਮੰਗਣਾ ਕਈ ਤਰ੍ਹਾ ਦੇ ਸਵਾਲਾਂ ਨੂੰ ਪੈਦਾ ਕਰ ਰਿਹੈ ਜਾ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਕਿ ਬੇਅਦਬੀਆਂ ਦੇ ਮਾਮਲੇ `ਚ ਟੀਮ ਡੇਰਾ ਸਿਰਸਾ ਦੇ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਜਾਵੇ। ਕਿਉਂਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਡੇਰਾ ਮੁਖੀ ਦੀ ਫਿਲਮ ਨੂੰ ਚਲਾਉਣ ਲਈ ਸੂਬੇ `ਚ ਇਜਾਜ਼ਤ ਮਿਲੀ ਸੀ, ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਨੂੰ ਗਿਆਨੀ ਗੁਰਬਚਨ ਸਿੰਘ ਰਾਹੀਂ ਮਾਫ ਕਰਵਾਉਣ ਦਾ ਵੀ ਅਕਾਲੀ ਦਲ ਦੇ ਸ੍ਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ `ਤੇ ਲੱਗੇ ਇਲਜ਼ਾਮਾਂ ਦੀ ਜਾਂਚ ਵੀ ਕਈ ਸਵਾਲ ਪੈਦਾ ਕਰ ਰਹੀ ਹੈ। ਜਿਸ `ਤੇ ਚਲਦਿਆਂ ਇਸ ਭੂਮਿਕਾ `ਚ ਡੇਰਾ ਮੁਖੀ ਦਾ ਰੋਲ ਨੂੰ ਸਾਫ ਕਰਨ ਲਈ ਐੱਸ ਆਈ ਟੀ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।

ਬੇਅਦਬੀਆਂ ਦੇ ਮਾਮਲੇ ‘ਚ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ‘ਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਅਕਤੂਬਰ 2015 ਵਿੱਚ ਗੋਲੀ ਚੱਲੀ ਜਿਸ ‘ਚ 2 ਸਿੱਖਾਂ ਦੀ ਜਾਨ ਚਲੀ ਗਈ ਸੀ। ਐਸਆਈਟੀ ਅਨੁਸਾਰ 14 ਅਕਤੂਬਰ 2015 ਨੂੰ ਵਾਪਰੀ ਇਸ ਘਟਨਾ ਮੌਕੇ ਵੀ ਪੁਲਿਸ ਵੱਲੋਂ ਗੋਲੀ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸ਼ਟ੍ਰੇਟ ਤੋਂ ਇਜਾਜ਼ਤ ਨਹੀਂ ਲਈ ਸੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਦੇ ਲਈ ਜੋ ਲਾਠੀਚਾਰਜ਼ ਕੀਤਾ ਸੀ ਉਸ ਸਬੰਧੀ ਮੌਕੇ `ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਦਕਿ ਡਿਊਟੀ ਮੈਜਿਸਟ੍ਰੇਟ, ਜੈਤੋ ਦੇ ਨਾਇਬ ਤਹਿਸੀਲਦਾਲ ਪ੍ਰਿਤਪਾਲ ਸਿੰਘ ਮੌਕੇ `ਤੇ ਮੌਜੂਦ ਸਨ। ਐਸਆਈਟੀ ਅਨੁਸਾਰ ਪ੍ਰਿਤਪਾਲ ਸਿੰਘ ਨੇ ਇਹ ਖੁਲਾਸਾ ਜਾਂਚ ਦੌਰਾਨ ਆਪਣੇ ਬਿਆਨਾਂ ਵਿੱਚ ਕੀਤਾ ਹੈ।

ਇੱਕ ਸੁਣਵਾਈ ਦੌਰਾਨ ਅਦਾਲਤ ਵਿੱਚ ਸਿੱਟ ਅਧਿਕਾਰੀ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਨਾਇਬ ਤਹਿਸੀਲਦਾਰ ਜੈਤੋਂ ਵੱਲੋਂ ਦਿੱਤੇ ਗਏ ਆਪਣੇ ਬਿਆਨਾਂ ਵਿੱਚ ਇਸ ਗੱਲ `ਤੇ ਵਿਸ਼ੇਸ਼ ਤੌਰ `ਤੇ ਜੋਰ ਦਿੱਤਾ ਗਿਆ ਕਿ ਘਟਨਾ ਮੌਕੇ ਲਾਠੀਚਾਰਜ਼ ਕਰਨ ਤੋਂ ਪਹਿਲਾਂ ਪੁਲਿਸ ਨੇ ਕਿਸੇ ਕਿਸਮ ਦੀ ਇਜਾਜ਼ਤ ਨਹੀਂ ਲਈ ਸੀ। ਡਿਊਟੀ ਮੈਜਿਸਟ੍ਰੇਟ ਤੋਂ ਇਜਾਜ਼ਤ ਲਏ ਬਿਨਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ `ਤੇ ਗੋਲੀ ਚਲਾਈ ਸੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਬਾਜਾਖਾਨਾਂ ਥਾਣੇ ਅੰਦਰ ਪਰਚਾ ਦਰਜ਼ ਕੀਤਾ ਗਿਆ ਤੇ ਇਸ ਪਰਚੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਚਰਨਜੀਤ ਸ਼ਰਮਾ, ਬਿਕਰਮ ਸਿੰਘ, ਪ੍ਰਦੀਪ ਸਿੰਘ ਤੇ ਅਮਰਜੀਤ ਸਿੰਘ ਕੁਲਾਰ ਦੇ ਨਾਮ ਸ਼ਾਮਲ ਕੀਤੇ ਗਏ। ਵੱਡੀ ਗੱਲ ਇੱਥੇ ਇਹ ਵੀ ਐ ਕਿ ਝੂਠੇ ਸਬੂਤ ਪੈਦਾ ਕਰਨ ਲਈ ਚਰਨਜੀਤ ਸ਼ਰਮਾਂ ਦੀ ਜਿਪਸੀ `ਤੇ ਬਠਿੰਡਾ `ਚ ਗੋਲੀਆਂ ਚਲਾਈਆਂ ਗਈਆਂ ਤੇ ਦਾਅਵਾ ਇਹ ਕੀਤਾ ਗਿਆ ਕਿ ਇਹ ਗੋਲੀਆਂ ਘਟਨਾ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਲਾਈਆਂ ਸਨ ਜਿਸ `ਚ ਪੁਲਿਸ ਨੇ ਕਈ ਲੋਕਾਂ ਖਿਲਾਫ ਐੱਫ ਆਈ ਆਰ ਨੰ: 129 ਦਰਜ ਕੀਤੀ ਗਈ।

ਕੋਟਕਪੂਰਾ ਬਹਿਬਲਕਲਾਂ ਗੋਲੀ ਕਾਂਡ ‘ਚ ਵਿਸ਼ੇਸ਼ ਜਾਂਚ ਟੀਮ ਸਾਬਕਾ ਮੁੱਖ ਮੰਤਰੀ ਸਣੇ ਕਈ ਵੱਡੇ ਆਗੂਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਜਿਸ ਵਿੱਚ ਟੀਮ ਨੂੰ ਕਈ ਅਹਿਮ ਜਾਣਕਾਰੀਆਂ ਹੱਥ ਲੱਗੀਆਂ ਨੇ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਅਨੁਸਾਰ ਜਿਸ ਵਕਤ ਗੋਲੀ ਕਾਂਡ ਵਾਪਰ ਦੈ ਉਸ ਰਾਤ ਸੂਬੇ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਮੋਬਾਇਲ ਜ਼ਰੀਏ ਗੱਲਬਾਤ ਹੋਈ। ਸਾਬਕਾ ਵਿਧਾਇਕ ਮਨਤਾਰ ਬਰਾੜ ਵੀ ਉਸ ਰਾਤ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਸੀ। ਤੇ ਇਸ ਮਾਮਲੇ ਦੇ ਨਾਲ ਡੇਰਾ ਮੁਖੀ ਨੂੰ ਮਾਫ ਕਰਨ ਦੇ ਮਾਮਲਾ ਵੀ ਸ਼ਾਮਲ ਹੈ।

ਡੇਰਾ ਮੁਖੀ ਤੋਂ ਪੁੱਛ ਪੜਤਾਲ `ਚ ਜੇਕਰ ਅਜਿਹੇ ਤੱਥ ਸਾਹਮਣੇ ਆ ਸਕਦੇ ਨੇ ਜਿਸ ਨਾਲ ਲੋਕ ਸਭਾ ਚੋਣਾਂ 2019 ਦੇ ਅੰਕੜਿਆਂ ਦੇ ਨਾਲ ਨਾਲ ਸਿਆਸਤ ਦਾ ਮਾਹੌਲ ਵੀ ਪੂਰੀ ਤਰ੍ਹਾ ਨਾਲ ਬਦਲ ਸਕਦਾ ਹੈ। ਹਰਿਆਣਾ ਸਰਕਾਰ ਦਾ ਪੁੱਛ ਪੜਤਾਲ ਲਈ ਨਾਂਹ ਕਰਨਾ ਤੇ ਹਰਿਆਣਾ ਸੂਬੇ `ਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦਾ ਹੋਣਾ ਜਿੱਥੇ ਕਈ ਤਰ੍ਹਾ ਦੇ ਸਵਾਲੀਆ ਨਿਸ਼ਾਨ ਖੜੇ ਕਰ ਰਿਹਾ ਹੈ ਉਥੇ ਹੀ ਇਸ ਮਾਮਲੇ `ਚ ਜੇਲ੍ਹ `ਚ ਸਜ਼ਾ ਕੱਟ ਰਿਹਾ ਰਾਮ ਰਹੀਮ ਦੀ ਭੂਮਿਕਾ ਵੀ ਅਹਿਮ ਦੇਖੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button