D5 specialNewsPunjabTop News

ਪੰਜਾਬ ਕ੍ਰਿਕਟ ਐਸੋਸੀਏਸ਼ਨ ‘ਚ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਉਲਝਿਆ ਮਸਲਾ

ਮੌਜੂਦਾ ਪ੍ਰਧਾਨ ਤੇ ਬੇਨਿਯਮੀਆਂ ਦੇ ਦੋਸ਼ਾਂ 'ਤੇ ਉਨ੍ਹਾਂ ਦੇ ਵਕੀਲ ਦਾ ਆਇਆ ਬਿਆਨ

ਚੰਡੀਗੜ੍ਹ  – ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਜਿੰਦਰ ਸਿੰਘ ਦੇ ਵਕੀਲ ਰਵਨੀਤ ਸਿੰਘ ਜੋਸ਼ੀ (ਵਕੀਲ ਸੁਪਰੀਮ ਕੋਰਟ ਅਤੇ ਪੰਜਾਬ- ਹਰਿਆਣਾ ਹਾਈ ਕੋਰਟ ਚੰਡੀਗਡ਼੍ਹ) ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰ ਚਹਿਲ ਦੇ ਬਰਖ਼ਿਲਾਫ਼ ਨਿਯਮਾਂ ਦੇ ਉਲੰਘਣ ਸਬੰਧੀ ਲੋਕਪਾਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਡਵੋਕੇਟ ਰਵਨੀਤ ਸਿੰਘ ਜੋਸ਼ੀ ਨੇ ਕਿਹਾ ਕਿ ਪਿਛਲੇ ਸਾਲ ਦੀ ਆਡਿਟ ਕਰਨ ਲਈ ਇਕ ਕੰਪਨੀ ਦੇ ਅਕਾਊਂਟੈਂਟ ਨੂੰ ਦਸ ਲੱਖ ਰੁਪਏ ਦੀ ਰਾਸ਼ੀ ਬਿਨਾਂ ਕਿਸੇ ਨਿਯਮਾਂ ਤੋਂ ਦਿੱਤੀ ਗਈ ਹੈ।ਇਹ ਨਿਯੁਕਤੀ ਕਰਨ ਲਈ ਕਿਸੇ ਵੀ ਨਿਯਮ ਦਾ ਪਾਲਣ ਨਹੀਂ ਕੀਤਾ ਗਿਆ।ਉਹਨਾਂ ਕਿਹਾ ਕਿ ਜ਼ਿਕਰਯੋਗ ਹੈ ਕਿ ਅਡੀਟਰ ਗੁਲਜ਼ਾਰ ਚਹਿਲ ਦੀ ਕੰਪਨੀ ਦਾ ਸੀ.ਏ ਵੀ ਹੈ’ਜੋ ਕਿ ਪੀ.ਏ.ਸੀ. ਅਤੇ ਬੀ.ਸੀ.ਸੀ.ਆਈ. ਦੇ ਕਾਨੂੰਨਾਂ ਦੇ ਉਲਟ ਜਾ ਕੇ ਲਗਾਇਆ ਗਿਆ ਹੈ।

IMG 20221007 WA0307

ਲੋਕਪਾਲ ਨੂੰ ਕੀਤੀ ਗਈ ਸ਼ਿਕਾਇਤ ਵਿਚ ਮੋਹਾਲੀ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਕ੍ਰਿਕਟ ਬੋਰਡ ਦੇ ਪ੍ਰਧਾਨ ਗੁਲਜ਼ਾਰ ਚਾਹਲ ਨੇ ਪੀ.ਸੀ.ਏ. ਦੇ ਨਿਯਮਾਂ ਦਾ ਉਲੰਘਣ ਕੀਤਾ ਹੈ ਅਤੇ ਇੰਨਾ ਹੀ ਨਹੀਂ ਸਗੋਂ ਸਦਨ ਦੇ ਵਿਸ਼ਵਾਸ ਨੂੰ ਵੀ ਤੋੜਿਆ ਹੈ।ਇਹੋ ਜਿਹੇ ਮਾਹੌਲ ਵਿੱਚ ਪੀ.ਸੀ.ਏ. ਦੇ ਪ੍ਰਧਾਨ ਦੇ ਰੂਪ ਵਿੱਚ ਉਹਨਾਂ ਦਾ ਬਣੇ ਰਹਿਣਾ ਠੀਕ ਨਹੀ ਹੈ।

Screenshot 20221007 223148 Word Screenshot 20221007 223211 Word
ਹਰਭਜਨ ਸਿੰਘ ਅਤੇ ਪੀ.ਸੀ.ਏ. ਦੇ ਅਧਿਕਾਰੀਆਂ ਵੱਲੋਂ ਦਾਇਰ ਸ਼ਿਕਾਇਤ ਵਿੱਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਮਨਜਿੰਦਰ ਸਿੰਘ ਦੇ ਵਕੀਲ ਰਾਹੀਂ ਦਰਜ ਕਰਵਾਈ ਸ਼ਿਕਾਇਤ ਦਾ ਜ਼ਿਕਰ ਵੀ ਮਿਲਦਾ ਹੈ|

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button