Breaking NewsD5 specialInternationalNews

ਕੋਰੋਨਾ ਵੈਕਸੀਨ ‘ਤੇ ਜੰਗ : ਅਮਰੀਕਾ,ਬ੍ਰਿਟੇਨ,ਕੈਨੇਡਾ ਨੇ ਰੂਸ ‘ਤੇ ਲਗਾਇਆ ਰਿਸਰਚ ਚੋਰੀ ਦਾ ਇਲਜ਼ਾਮ

ਵਾਸ਼ਿੰਗਟਨ : ਕੋਰੋਨਾ ਸੰਕਟ ਨਾਲ ਜੂਝ ਰਹੀ ਪੂਰੀ ਦੁਨੀਆ ਜਿੱਥੇ ਵੈਕਸੀਨ ਦਾ ਇੰਤਜ਼ਾਰ ਕਰ ਰਹੀ ਹੈ, ਉਥੇ ਹੀ ਅਮਰੀਕਾ, ਬ੍ਰਿਟੇਨ , ਕੈਨੇਡਾ ਅਤੇ ਰੂਸ ਦੇ ਵਿੱਚ ਇੱਕ ਅਲੱਗ ਹੀ ਖੇਡ ਸ਼ੁਰੂ ਹੋ ਗਈ ਹੈ। ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨੇ ਇਲਜ਼ਾਮ ਲਗਾਇਆ ਹੈ ਕਿ ਰੂਸ ਉਨ੍ਹਾਂ ਦੀ ਕੋਰੋਨਾ ਵੈਕਸੀਨ ਰਿਸਰਚ ਦੀ ਜਾਣਕਾਰੀ ਚੋਰੀ ਕਰ ਰਿਹਾ ਹੈ। ਤਿੰਨਾਂ ਦੇਸ਼ਾਂ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਸਹਿਯੋਗੀ ਰੂਸੀ ਹੈਕਰ ਕੋਰੋਨਾ ਵੈਕਸੀਨ ਦੀ ਜਾਂਚ ‘ਚ ਜੁਟੇ ਮੈਡੀਕਲ ਸੰਗਠਨਾਂ ਅਤੇ ਯੂਨੀਵਰਸਿਟੀਜ਼ ‘ਤੇ ਸਾਇਬਰ ਹਮਲੇ ਕਰਕੇ ਰਿਸਰਚ ਚੁਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਆਹ ਦਲੇਰ ਅਫਸਰ ਤੋਂ ਸੁਣੋਂ ਕਿਵੇਂ ਜਿੱਤੀ ਕੋਰੋਨਾ ਤੋਂ ਜੰਗ, ਦੇਖੋ ਕਿਵੇਂ ਨਿਕਲਿਆ ਮੌਤ ਦੇ ਮੂੰਹ ‘ਚੋਂ ਬਾਹਰ

ਤਿੰਨਾਂ ਦੇਸ਼ਾਂ ਨੇ ਸੰਯੁਕਤ ਬਿਆਨ ‘ਚ ਕਿਹਾ ਹੈ ਕਿ APT29 (Cozy Bear) ਨਾਮ ਦੇ ਹੈਕਿੰਗ ਗਰੁੱਪ ਨੇ ਉਨ੍ਹਾਂ ਦੀ ਜਾਂਚ ਨਾਲ ਜੁੜੀ ਜਾਣਕਾਰੀ ਚੁਰਾਉਣ ਦਾ ਅਭਿਆਨ ਚਲਾ ਰੱਖਿਆ ਹੈ। ਹਾਲਾਂਕਿ ਰੂਸ ਨੇ ਇਨ੍ਹਾਂ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈ। ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦਾ ਇਲਜ਼ਾਮ ਹੈ ਕਿ Cozy Bear ਰੂਸ ਦੀਆਂ ਖੂਫੀਆ ਏਜੰਸੀਆਂ ਅਤੇ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰਦਾ ਹੈ। ਬ੍ਰਿਟੇਨ ਦੇ ਨੈਸ਼ਨਲ ਸਾਇਬਰ ਸਕਿਓਰਟੀ ਸੈਂਟਰ ਦੇ ਨਿਰਦੇਸ਼ਕ ਪਾਲ ਚਿਸੇਸਟਰ ਨੇ ਕਿਹਾ ਅਸੀ ਕੋਰੋਨਾ ਮਹਾਮਾਰੀ ਨਾਲ ਨਿਬੜਨ ਲਈ ਮਹੱਤਵਪੂਰਣ ਕੰਮ ਕਰਨ ਵਾਲਿਆਂ ਦੇ ਖਿਲਾਫ ਇਸ ਤਰ੍ਹਾਂ ਦੇ ਸਾਇਬਰ ਹਮਲਿਆਂ ਦੀ ਨਿੰਦਾ ਕਰਦੇ ਹਾਂ’।

ਪੰਜਾਬ ਦੇ MLA ‘ਤੇ ਮਾਮਲਾ ਦਰਜ਼. ਲੱਗੇ ਗੰਭੀਰ ਇਲਜ਼ਾਮ, ਪੁਲਿਸ ਸੁੱਟੇਗੀ ਜੇਲ੍ਹ ‘ਚ?

ਸਾਇਬਰ ਸਕਿਓਰਿਟੀ ਖੋਜਕਾਰਾਂ ਮੁਤਾਬਕ APT29 ਹੈਕਿੰਗ ਟੂਲ ਦਾ ਇਸਤੇਮਾਲ ਪਿਛਲੇ ਸਾਲ ਅਮਰੀਕਾ, ਜਾਪਾਨ, ਚੀਨ ਅਤੇ ਅਫਰੀਕਾ ਦੇ ਕਲਾਇੰਟਸ ਦੇ ਖਿਲਾਫ ਵੀ ਕੀਤਾ ਗਿਆ ਸੀ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡਾਮੀਨਿਕ ਰਾਬ ਨੇ ਕਿਹਾ ਹੈ ਕੋਰੋਨਾ ਮਹਾਮਾਰੀ ਨਾਲ ਲੜ ਰਹੀਆਂ ਸੰਸਥਾਵਾਂ ‘ਤੇ ਰੂਸ ਦੀਆਂ ਖੂਫੀਆ ਏਜੰਸੀਆਂ ਦਾ ਹਮਲਾ ਬਦਕਿਸਮਤੀ ਭਰਿਆ ਹੈ ਅਤੇ ਇਸਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਲਓ ਜੀ! ਢੀਂਡਸੇ ਨੂੰ ਵੱਡਾ ਝਟਕਾ! ਬਾਦਲ ਤੇ ਬ੍ਰਹਮਪੁਰਾ ਇਕੱਠੇ ਹੋ ਕੇ ਲੜਨਗੇ ਚੋਣਾਂ!

ਜ਼ਿਕਰਯੋਗ ਹੈ ਕਿ ਬ੍ਰਿਟੇਨ ਅਤੇ ਅਮਰੀਕਾ ਨੇ ਮਈ ‘ਚ ਕਿਹਾ ਸੀ ਕਿ ਹੈਕਰਸ ਦੇ ਨੈੱਟਵਰਕ ਨੇ ਕੋਰੋਨਾ ਨਾਲ ਨਿੱਬੜਨ ਦੀਆਂ ਕੋਸ਼ਿਸ਼ਾਂ ‘ਚ ਜੁਟੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਹੈ ਪਰ ਰੂਸ ਦੇ ਸ਼ਾਮਿਲ ਹੋਣ ਦੀ ਗੱਲ ਨਹੀਂ ਕਹੀ ਗਈ ਸੀ। ਹੁਣ ਅਮਰੀਕਾ, ਬ੍ਰਿਟੇਨ ਦੇ ਨਾਲ ਹੀ ਕੈਨੇਡਾ ਦਾ ਵੀ ਕਹਿਣਾ ਹੈ ਕਿ ਰੂਸ ਹੈਕਰਾਂ ਦੇ ਜ਼ਰੀਏ ਵੈਕਸੀਨ ਪ੍ਰੋਗਰਾਮ ਦੀ ਅਹਿਮ ਜਾਣਕਾਰੀ ਚੋਰੀ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button