IndiaPunjabTop News

CM ਮਾਨ ਨਾਲ ਸੈਲਫੀ ਸ਼ੇਅਰ ਕਰਨਾ BJP ਆਗੂ ਨੂੰ ਪਿਆ ਭਾਰੀ, 6 ਸਾਲ ਲਈ ਮੁਅੱਤਲ

ਅਹਿਮਦਾਬਾਦ/ਪਟਿਆਲਾ : ਗੁਜਰਾਤ ਬੀਜੇਪੀ ਨੇ ਆਪਣੇ ਸਾਬਕਾ ਬੁਲਾਰੇ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਹੈ।ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨਾਲ ਲਈ ਗਈ ਇੱਕ ਸੈਲਫੀ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਹੀ ਕਿਸ਼ਨ ਸਿੰਘ ਸੋਲੰਕੀ ਖਿਲਾਫ ਇਹ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਨੇਤਾ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

Khabran Da Sira : ਖੇਤੀ ਮੰਤਰੀ ਦਾ ਅਸਤੀਫ਼ਾ, ਸਪੀਕਰ ਦੀ ਗ੍ਰਿਫ਼ਤਾਰੀ! ਫਸਿਆ ‘ਆਪ’ ਪ੍ਰਧਾਨ | D5 Channel Punjabi

ਬੀਜੇਪੀ ਦੀ ਗੁਜਰਾਤ ਇਕਾਈ ਦੇ ਇੱਕ ਬਿਆਨ ਮੁਤਾਬਕ ਅਹਿਮਦਾਬਾਦ ਤੋਂ ਬੀਜੇਪੀ ਦੇ ਨੇਤਾ ਕਿਸ਼ਨ ਸਿੰਘ ਸੋਲੰਕੀ ਨੇ ਕਰੀਬ ਛੇ ਮਹੀਨੇ ਪਹਿਲਾਂ ਤੱਕ ਪਾਰਟੀ ਦੇ ਬੁਲਾਰੇ ਵਜੋਂ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਨੂੰ ਤਤਕਾਲ ਪ੍ਰਭਾਵ ਨਾਲ ਛੇ ਸਾਲਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਸੋਲੰਕੀ ਨੇ ਐਤਵਾਰ ਰਾਤ ਪੰਜਾਬ ਦੇ ਸੀ.ਐੱਮ. ਮਾਨ ਨਾਲ ਆਪਣੀ ਇੱਕ ਤਸਵੀਰ ਫੇਸਬੁਕ ਪੇਜ ‘ਤੇ ਸ਼ੇਅਰ ਕੀਤੀ ਸੀ, ਜਿਸ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ ਕਿ ‘ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਧੰਨਵਾਦ ਭਗਵੰਤ ਮਾਨ ਜੀ’।

ਸ਼੍ਰੋਮਣੀ ਕਮੇਟੀ ਨਾਲ ਬਾਦਲਾਂ ਦੀ ਟੁੱਟੀ ਸਾਂਝ ? ਪਿਆ ਰੌਲਾ, ਵਿਧਾਨ ਸਭਾ ’ਚ ਮਤਾ ਪਾਸ! ਦੀਪਕ ਟੀਨੂੰ ਬਾਰੇ ਖੁਲਾਸਾ

ਗੁਜਰਾਤ ਭਾਜਪਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਹਿਮਦਾਬਾਦ ਜ਼ਿਲ੍ਹੇ ਦੇ ਭਾਜਪਾ ਆਗੂ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਸੂਬਾ ਭਾਜਪਾ ਪ੍ਰਧਾਨ ਸੀ.ਆਰ. ਪਾਟਿਲ ਦੇ ਹੁਕਮਾਂ ’ਤੇ ਅੱਜ ਤੁਰੰਤ ਪ੍ਰਭਾਵ ਨਾਲ ਛੇ ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਗੁਜਰਾਤ ਪਹੁੰਚੇ ਸਨ। ਇਸ ਦੌਰਾਨ ਭਾਜਪਾ ਬੁਲਾਰੇ ਨੇ ਭਗਵੰਤ ਮਾਨ ਨਾਲ ਸੈਲਫੀ ਲਈ ਸੀ, ਇਸ ਸੈਲਫੀ ਨੂੰ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button