Press ReleasePunjabTop News

ਵਿਜੀਲੈਸ ਬਿਉਰੋ ਵੱਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ, ਐਸ.ਡੀ.ਓ. ਤੇ ਜੇ.ਈ. ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ

ਚੰਡੀਗੜ੍ਹ : ਪੰਜਾਬ ਵਿਜੀਲੈਸ ਬਿਉਰੋ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਗੁਰਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਬੋਹਰ, ਵਿਜੈ ਕੁਮਾਰ ਉਪ ਮੰਡਲ ਇੰਜੀਨੀਅਰ, ਸੁਭਾਸ਼ ਚੰਦਰ ਜੇ.ਈ., ਗੁਰਨਾਮ ਸਿੰਘ ਠੇਕੇਦਾਰ, ਜੀ.ਪੀ.ਡਬਲਯੂ.ਐਮ.ਸੀ. ਚੇਅਰਮੈਨ ਬਾਜ ਸਿੰਘ ਸਰਪੰਚ ਗ੍ਰਾਮ ਪੰਚਾਇਤ ਮੰਮੂਖੇੜਾ ਅਤੇ ਸੋਹਣ ਲਾਲ ਸੈਕਟਰੀ ਗ੍ਰਾਮ ਪੰਚਾਇਤ ਮੰਮੂਖੇੜਾ ਵਿਰੁੱਧ ਵਾਟਰ ਵਰਕਸ ਦੀ ਉਸਾਰੀ ਸਮੇਂ ਲੋੜੀਂਦੀ ਮਾਤਰਾ ਨਾਲੋਂ ਘੱਟ ਸੀਮੇਂਟ ਵਰਤਕੇ ਸਰਕਾਰ ਨੂੰ 5,98,312 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਲਓ ਜੀ! ਹੋ ਗਿਆ ਕੰਮ, ਪੁਲਿਸ ਮੁਲਾਜ਼ਮ ਚੜ੍ਹ ਗਏ ਅੜਿੱਕੇ, 29 ਸਾਲ ਪਹਿਲਾਂ ਕੀਤੇ ਕਾਂਡ ਦੀ ਮਿਲੀ ਸਜ਼ਾ!

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਉਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਿਉਰੋ ਵੱਲੋਂ ਇਹ ਕੇਸ ਪਿੰਡ ਮੰਮੂਖੇੜਾ ਵਿਖੇ ਵਾਟਰ ਵਰਕਸ ਦੀ ਉਸਾਰੀ ਵਿੱਚ ਹੋਏ ਘਪਲੇ ਸਬੰਧੀ ਵਿਜੀਲੈਂਸ ਰਿਪੋਰਟ ਦੀ ਪੜਤਾਲ ਦੇ ਆਧਾਰ ’ਤੇ ਜੁਰਮ ਅ/ਧ 409, 120-ਬੀ ਆਈ.ਪੀ.ਸੀ. ਅਤੇ 13(1) (ਏ), 13(2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਸ ਬਿਉਰੋ ਦੇ ਥਾਣਾ ਫਿਰੋਜਪੁਰ ਵਿਖੇ ਦਰਜ ਕੀਤਾ ਗਿਆ ਹੈ।

ਸੁਨੀਲ ਜਾਖੜ ਹੋਣਗੇ BJP ਦੇ ਨਵੇਂ ਪ੍ਰਧਾਨ ? ‘ਆਪ’ MLA ਦੇ ਘਰ ED ਦਾ ਛਾਪਾ! ਬੰਬ ਨਾਲ ਉਡਾਉਣ ਦੀ ਧਮਕੀ ਦਾ ਅਸਲ ਸੱਚ!

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਇਸ ਵਾਟਰ ਵਰਕਸ ਦੀ ਉਸਾਰੀ ਸਮੇਂ ਵਰਤੇ ਗਏ ਸੀਮੇਂਟ ਪਲੱਸਤਰ ਦੀ ਮਾਤਰਾ ਵਿਸ਼ਲੇਸ਼ਣ ਉਪਰੰਤ ਹਾਸਲ ਕੀਤੀ ਗਈ ਰਿਪੋਰਟ ਅਨੁਸਾਰ ਲੋੜੀਂਦੀ ਮਾਤਰਾ ਤੋਂ 39.51 ਫੀਸਦ ਘੱਟ ਪਾਈ ਗਈ। ਇਸ ਸੀਮੇਂਟ ਪਲੱਸਤਰ ਦਾ ਮਿਆਰ ਸਪੈਸੀਫਿਕੇਸ਼ਨਾਂ ਮੁਤਾਬਿਕ ਨਾ ਹੋਣ ਕਰਕੇ ਇਸ ਸਬੰਧੀ ਕੀਤੀ 5,98,312 ਰੁਪਏ ਦੀ ਅਦਾਇਗੀ ਦਾ ਸਰਕਾਰ ਨੂੰ ਵਿੱਤੀ ਨੁਕਸਾਨ ਹੋਇਆ ਹੈ।

Sidhu Moosewala ਦੇ ਹਮਸ਼ਕਲ ਦੀ ਧਮਕੀ, ਕਹਿੰਦਾ, ਬੰਦੇ ਦੇ ਪੁੱਤ ਬਣਜੋ! ਕੱਢ ਲਿਆਇਆ ਸਬੂਤ | D5 Channel Punjabi

ਬੁਲਾਰੇ ਨੇ ਦੱਸਿਆ ਕਿ ਇਸ ਵਾਟਰ ਵਰਕਸ ਵਿੱਚ ਇੰਨਲੈਟ ਚੈਨਲ, ਹਾਈ ਲੈਵਲ ਟੈਂਕ, ਕਲੀਅਰ ਵਾਟਰ ਟੈਂਕ, ਫਿਲਟਰ ਬੈਂਡ ਅਤੇ ਐਸ.ਐਂਡ ਐਸ. ਟੈਂਕ ਦੀ ਉਸਾਰੀ ਦੇ ਕੰਮ ਸੁਭਾਸ਼ ਚੰਦਰ ਜੂਨੀਅਰ ਇੰਜੀਨੀਅਰ, ਵਿਜੈ ਕੁਮਾਰ ਉਪ ਮੰਡਲ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ ਰਵਿੰਦਰ ਸਿੰਘ ਬਾਂਸਲ ਅਤੇ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਠੇਕੇਦਾਰ ਗੁਰਨਾਮ ਸਿੰਘ ਵੱਲੋਂ ਤਿਆਰ ਕੀਤੇ ਗਏ ਸਨ ਅਤੇ ਇਸ ਸਮੇਂ ਦੌਰਾਨ ਜੀ.ਪੀ.ਡਬਲਯੂ.ਐਮ.ਸੀ. ਦੇ ਚੇਅਰਮੈਨ ਬਾਜ ਸਿੰਘ ਸਰਪੰਚ ਅਤੇ ਸੋਹਨ ਲਾਲ ਸੈਕਟਰੀ ਦੀ ਨਿਗਰਾਨੀ ਹੇਠ ਉਕਤ ਕੰਮ ਹੋਣਾ ਪਾਇਆ ਗਿਆ ਹੈ।

MLA ’ਤੇ ED ਦਾ ਐਕਸ਼ਨ, ਅਚਾਨਕ ਕਈ ਪਾਸਿਓ ਪਾਇਆ ਘੇਰਾ, ਨਹੀਂ ਬਖ਼ਸ਼ਿਆ ਕੋਈ ਨਜ਼ਦੀਕੀ | D5 Channel Punjabi

ਪੜਤਾਲ ਦੌਰਾਨ ਰਵਿੰਦਰ ਸਿੰਘ ਬਾਂਸਲ ਕਾਰਜਕਾਰੀ ਇੰਜੀਨੀਅਰ ਉਕਤ ਵੱਲੋਂ ਆਪਣੀ ਤਾਇਨਾਤੀ (ਕਰੀਬ 03 ਮਹੀਨੇ) ਦੌਰਾਨ ਇਸ ਵਾਟਰ ਵਰਕਸ ਦੇ ਕੰਮਾਂ ਵਿੱਚ ਸੀਮਿੰਟ ਪਲੱਸਤਰ ਦੇ ਕੰਮ ਦੀ ਕੋਈ ਵੀ ਅਦਾਇਗੀ ਕੀਤੀ ਜਾਣੀ ਨਹੀਂ ਪਾਈ ਗਈ ਹੈ। ਸਰਕਾਰ ਦੇ ਇਸ ਵਿੱਤੀ ਨੁਕਸਾਨ ਲਈ ਜਿੰਮੇਵਾਰ ਸੁਭਾਸ਼ ਚੰਦਰ ਜੂਨੀਅਰ ਇੰਜੀਨੀਅਰ, ਵਿਜੈ ਕੁਮਾਰ ਉਪ ਮੰਡਲ ਇੰਜੀਨੀਅਰ (ਸੇਵਾਮੁਕਤ), ਗੁਰਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ, ਠੇਕੇਦਾਰ ਗੁਰਨਾਮ ਸਿੰਘ, ਬਾਜ ਸਿੰਘ ਸਰਪੰਚ ਅਤੇ ਸੋਹਨ ਲਾਲ ਸੈਕਟਰੀ ਇਹ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button