ਬਾਬੇ ਨਾਨਕ ਦੇ ਵਿਆਹ ਦਾ ਲੋਕਧਾਰਾਈ ਪਰਿਪੇਖ
ਡਾ. ਆਤਮਾ ਸਿੰਘ ਗਿੱਲ
ਵਿਆਹ ਇਕ ਅਜਿਹਾ ਵਰਤਾਰਾ ਹੈ ਜਿਸ ਵਿਚ ਬਹੁਤ ਸਾਰੇ ਰੀਤੀ ਰਿਵਾਜਾਂ ਦੀ ਸ਼ਮੂਲੀਅਤ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਰੀਤੀ ਰਿਵਾਜ ਲੋਕਧਾਰਾ ਵਿਚ ਮਿਲ ਜਾਂਦੇ ਹਨ ਜਿਨ੍ਹਾਂ ਵਿਚ ਕੁੜਮਾਈ, ਚੌਕੜ, ਮੇਲ, ਵਾਰਨਾ, ਲਗਣ, ਜੇਵਣਹਾਰ, ਖਾਰੇ ਬਿਠਾਉਣਾ, ਤੰਬੋਲ, ਜੰਞ ਦੀ ਤਿਆਰੀ, ਜੰਞ ਦਾ ਸਵਾਗਤ, ਪੇਸ਼ਕਾਰਾ, ਤਣੀ ਛੋਹਣਾ, ਖੱਟ ਧਰਨਾ ਆਦਿ ਪ੍ਰਮੁੱਖ ਹਨ। ਵਿਆਹ ਸੰਬੰਧੀ ਸਭ ਤੋਂ ਪਹਿਲੀ ਰਸਮ ਕੁੜਮਾਈ ਦੀ ਹੁੰਦੀ ਹੈ। ਭਾਈ ਬਾਲੇ ਵਾਲੀ ਜਨਮਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੀ ਕੁੜਮਾਈ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਗਿਆ ਹੈ :-
ਸੰਮਤ 1545 ਮਿਤੀ ਮੱਘਰ ਸੁਦੀ ਪੰਚਮੀ ਗੁਰੂ ਜੀ ਦੀ ਕੁੜਮਾਈ ਹੋਈ ਮੂਲੇ ਦੇ ਘਰ ਪੱਖੋ ਕੇ ਰੰਧਾਵੈ। ਤਾਂ ਜੈ ਰਾਮ ਅਤੇ ਨਾਨਕੀ ਖਬਰਿ ਵਧਾਈ ਰਾਇ ਭੋਏ ਭੱਟੀ ਦੀ ਤਲਵੰਡੀ ਦੇ ਭੇਜੀ। ਕਾਲੂ ਤੇ ਅੰਮਾ ਬੀਬੀ ਨੂੰ ਸਦਾਇ ਭੇਜਿਆ ਜੋ, ਤੁਸੀ ਆਵਹੁ ਤਾਂ ਚਉਕੜ ਖਰਚੀਏ। ਤਾਂ ਕਾਲੂ ਸੁਣ ਕਰਿ ਬਹੁਤ ਖੁਸ਼ੀ ਹੋਇਆ ਅਤੇ ਅੰਮਾ ਬੀਬੀ ਭੀ ਬਹੁਤ ਰਾਜੀ ਹੋਈ, ਅਤੇ ਜਿਹੜਾ ਆਦਮੀ ਖਬਰਿ ਲੈ ਆਇਆ ਸੀ ਤਿਸ ਦਾ ਮੁਹੌ ਅੰਮਾ ਬੀਬੀ ਮਿਸਰੀ ਨਾਲ ਭਰਿਆ, ਆਖਣ ਲੱਗੀ ਮੈ ਵਾਰਿ ਵਾਰਿ ਘਤੀ ਤੇਰੇ ਮੁਹਿ ਤੋਂ ਜਿਸ ਮੈਨੂੰ ਨਾਨਕ ਦੀ ਵਧਾਈ ਆਣ ਦਿਤੀ ਹੈ। ਤਾਂ ਰਾਤੀਂ ਜਿਤਨਾ ਕਬੀਲਾ ਬੇਦੀਆਂ ਦਾ ਆਹਾ ਤਿਤਨੀਆਂ ਗਾਵਨ ਬੈਠੀਆਂ, ਆਖਣ ਲੱਗੀਆਂ ਜੋ ਨਾਨਕ ਕੋਈ ਅਸਾਡੀ ਕੁਲ ਵਿਚ ਭਲਾ ਜੀ ਉਪਜਿਆ ਹੈ, ਜਿਸਦੀ ਧਰਮ ਕੁੜਮਾਈ ਹੋਈ ਹੈ, ਅਸਾਡੀ ਕੁਲ ਨਿਰਮਲ ਕੀਤੀਉਸੁ। ਅਤੇ ਮਾਤਾ ਬੀਬੀ ਮਾਝੈ ਆਪਣੇ ਮੇਕੇ ਪੇਕੇ ਆਹੇ, ਰਾਮਾ ਝੰਗੜਿ ਅੰਮਾ ਬੀਬੀ ਦਾ ਪਿਉ ਸੀ ਅਤੇ ਭਿਰਾਈ ਮਾਇ ਸੀ, ਗੁਰੂ ਨਾਨਕ ਦੇ ਨਾਨੀ ਨਾਨੇ ਸੇ ਅਤੇ ਕਾਲੂ ਦੇ ਸਸੁ ਸਹੁਰਾ ਸੇ। ਅੰਮਾ ਬੀਬੀ ਉਹਨਾਂ ਨੂੰ ਵਧਾਈ ਦਵਾਇ ਭੇਜੀ ਅਤੇ ਸਦ ਭੇਜੇ ‘ਕੋਈ ਆਵਹੁ।’ ਤਾਂ ਉਥੋਂ ਭਿਰਾਈ ਨਾਨੀ ਅਤੇ ਰਾਮਾ ਨਾਨਾ ਅਤੇ ਕਿਸ਼ਨਾ ਮਾਮਾ, ਏਹੁ ਤ੍ਰਾਏ, ਸੁਣਦੇ ਹੀ ਖੁਸੀ ਹੋਏ ਤਲਵੰਡੀ ਨੂੰ ਆਏ।
ਆਂਵਦੇ ਹੀ ਛੇ ਆਦਮੀ ਤਿਆਰ ਹੋਏ : ਰਾਮਾ, ਕਿਸ਼ਨਾ, ਭਿਰਾਈ, ਕਾਲੂ, ਲਾਲੂ, ਅੰਮਾ ਬੀਬੀ ਅਤੇ ਤ੍ਰੈ ਨਫਰ, ਮਰਦਾਨਾ ਡੂਮ ਘਰ ਦਾ ਮਿਰਾਸੀ ਆਹਾ, ਸਭੋ ਬਾਰਾ ਆਦਮੀ ਕਾਲੂ ਨਾਲ ਹੋਏ। ਪਰ ਰਾਮੇ ਝੰਗੜਿ ਨਾਲ ਮਾਇਆ ਬਹੁਤ ਹੀ ਲੀਤੀ। ਜਾਂ ਚਲਣ ਲਗੇ ਤਾਂ ਰਾਇ ਬੁਲਾਰਿ ਪਾਸ ਵਿਦਾ ਹੋਵਣ ਗਏ, ਤਾਂ ਅਗੋਂ ਰਾਇ ਬੁਲਾਰ ਕਹਿਆ, ‘ਕਿਉਂ ਕਾਲੂ’ ਤਾਂ ਕਾਲੂ ਕਹਿਆ ਜੀ, ਜੀ ਨਾਨਕ ਤੁਸਾਡੇ ਗੁਲਾਮ ਦੀ ਕੁੜਮਾਈ ਹੋਈ ਹੈ, ਚਉਕੜ ਖਰਚਣ ਜਾਂਦੇ ਹਾਂ, ਪਖੋ ਕੇ ਰੰਧਾਵੈ ਅਸਾਂ ਨੂੰ ਰਜਾਇ ਹੋਵੈ। ਤਾਂ ਰਾਇ ਕਹਿਆ ਭਲਾ ਹੋਵੇ, ਪਰ ਕਾਲੂ! ਅੱਗੇ ਨਾਨਕ ਹਈ ਖਬਰਦਾਰ ਹੋਵੈ। ਤਾਂ ਕਾਲੂ ਕਹਿਆ ਜੀ ਮੈਨੂੰ ਖਤਰਾ ਘਤਿਓ ਤਾਂ ਰਾਇ ਕਹਿਆ, ਕਾਲੂ ਮੈ ਹੋਰੀ ਵਾਸਤੇ ਕਹਿਆ ਹੈ ਜੋ ਤੇਰੀ ਤਰ੍ਹਾਂ ਕਰੜੀ ਹੈ ਅਗੇ ਉਹ ਅਗੇ ਸਾਧੂ ਜਨ ਹੈ, ਮਤਿ ਕੋਈ ਵਿਗਾੜ ਕਰਦਾ ਹੋਵੇ। ਤਾਂ ਕਾਲੂ ਕਹਿਆ, ਰਾਇ ਜੀ ਏਹੁ ਤਾਂ ਮੇਰੀ ਮੁਰਾਦ ਹੈ ਅਤੇ ਰਾਇ ਜੀ! ਤੁਸੀਂ ਪਰਮੇਸਰ ਦੇ ਪੈਦਾ ਕੀਤੇ ਹੋ ਤੁਸੀਂ ਮਿਹਰਵਾਨਗੀ ਨਾਲ ਆਖੋ।
ਤਾਂ ਰਾਇ ਕਹਿਆ, ਜਾਹਿ ਕਾਲੂ! ਮੇਰਾ ਹੋਦਾ ਨਾਨਕ ਦਾ ਮਥਾ ਚੰੁਮੀ ਅਤੇ ਪੈਰਾਂ ਤੇ ਹੱਥ ਲਾਵੀਂ ਅਤੇ ਜੈਰਾਮ ਨੂੰ ਮੇਰੀ ਬੰਦਗੀ ਕਹੀਂ ਅਤੇ ਜਾਹ ਕਾਲੂ ਸਾਈਂ ਦੀ ਪਨਾਹ ਹੋਵੀ, ਤਾਂ ਕਾਲੂ ਆਇ ਕਰ ਛਕੜੇ ਉਤੇ ਸਵਾਰਿ ਹੋਇ ਚਲਿਆ, ਆਇਤਵਾਰ ਦੇ ਦਿਨ ਚਲਿਆ ਤਾਂ ਪੰਜਵੇਂ ਦਿਨ ਸੁਲਤਾਨਪੁਰ ਆਇ ਪਹੁਤੇ, ਵੀਰਵਾਰ ਕੇ ਦਿਨ ਪਰਮਾਨੰਦ ਪਲਤੇ ਘਰਿ ਆਇ ਵੜੇ, ਵਧਾਈਆਂ ਮਿਲਣ ਲੱਗੀਆਂ ਅਤੇ ਸਿੱਠਣੀਆਂ ਮਿਲਣ ਲੱਗੀਆਂ। ਤਾਂ ਗੁਰੂ ਨਾਨਕ ਜੀ ਨੂੰ ਖਬਰ ਹੋਈ ਜੋ ਮੇਰੇ ਮਾਂ, ਪਿਉ, ਚਾਚਾ, ਨਾਨਾ, ਨਾਨੀ, ਮਾਮਾ ਆਇ ਹੈਨ ਅਤੇ ਮਰਦਾਨਾ ਡੂਮ ਭੀ ਆਇਆ ਹੈ। ਤਾਂ ਗੁਰੂ ਨਾਨਕ ਜੀ ਸੁਣਦਾ ਹੈ ਉਠਿ ਚਲਿਆ, ਜਾਇ ਕਾਲੂ ਦੇ ਪੈਰਾਂ ਤੇ ਢਹਿ ਪਇਆ ਤਾਂ ਕਾਲੂ ਮੱਥਾ ਚੁੰਮਿਆ। ਤਾਂ ਗੁਰੂ ਨਾਨਕ ਕਹਿਆ, ਪਿਤਾ ਜੀ! ਰਾਇ ਜੀ ਤਾਜੇ ਆਹੇ? ਤਾਂ ਕਾਲੂ ਕਹਿਆ, ਪੁਤ! ਭਲਾ ਯਾਦ ਦਿਵਾਇਉ, ਰਾਇ ਜੀ ਤੇਰਾ ਮਥਾ ਚੰੁਮਣਾ ਕਹਿਆ ਸੀ ਅਸਾਂ ਨੂੰ ਵਿਸਰ ਗਇਆ ਸੀ। ਤਾਂ ਫੇਰ ਗੁਰੂ ਨਾਨਕ ਮਾਤਾ ਜੀ ਦੇ ਪੈਰੀਂ ਜਾਇ ਪਇਆ, ਤਾਂ ਮਾਤਾ ਮੂਹੋ ਮਥਾ ਚੁੰਮਿਆ, ਗਲ ਨਾਲ ਲਾਇਆ।
ਤਾਂ ਫੇਰ ਗੁਰੂ ਨਾਨਕ ਚਾਚੇ ਲਾਲੂ ਦੇ ਪੈਰੀਂ ਜਾਇ ਪਇਆ ਤਾਂ ਲਾਲੂ ਗਲ ਵਿਚ ਲੀਤਾ, ਲਗਾ ਆਖਣ, ਪੁਤ! ਤੈਂ ਅਸਾਡੀ ਕੁਲ ਏਥੇ ਤਾਂ ਨਿਰਮਲ ਕੀਤੀ ਅਗੇ ਦੀ ਖਬਰ ਨਾਹੀਂ। ਤਾਂ ਫੇਰ ਗੁਰੂ ਨਾਨਕ ਨਾਨੇ ਰਾਮੇ ਪੈਰੀਂ ਜਾਇ ਪਇਆ ਤਾਂ ਨਾਨੇ ਰਾਮੇ ਗਲ ਵਿਚ ਲੀਤਾ ਅਤੇ ਕਦੀ ਛਡੇ ਨਾਹੀਂ। ਨਾਨੀ ਭਿਰਾਈ ਆਖਿਆ, ਕਦੀ ਛਡ ਇਸਨੂੰ ਗਲ ਵਿਚੋਂ। ਤਾਂ ਰਾਮੇ ਕਹਿਆ ਮੇਰੀ ਸਿਕ ਪੂਰੀ ਹੋਵੇਗੀ ਤਾਂ ਮੈਂ ਛਡਾਂਗਾ। ਤਾਂ ਭਿਰਾਈ ਆਖਿਆ ਤੇਰੀ ਸਿਕ ਕਿਉਂ ਪੂਰੀ ਹੋਸੀ ? ਤਾਂ ਰਾਮੇ ਕਹਿਆ ਮੈਂ ਵੀਹਾਂ ਰੁਪਯਾਂ ਦੇ ਟਕੇ ਨਾਨਕ ਦੇ ਸਿਰ ਤੋਂ ਵਾਰ ਸੁਟਾਂਗਾ ਤਾਂ ਮੇਰੀ ਸਿਕ ਪੂਰੀ ਹੋਸੀ। ਤਾਂ ਭਿਰਾਈ ਆਖਿਆ ਵਾਰ ਸੁਟ। ਤਾਂ ਰਾਮੇ ਆਖਿਆ ਕੋਈ ਮੰਗਤਾ ਵੀ ਹੋਵੇ ਲੈਣ ਵਾਲਾ। ਤਾਂ ਬੇਬੇ ਨਾਨਕੀ ਆਖਿਆ ਜਾਹ ਨੀ ਤੁਲਸਾਂ! ਮੰਗਤੀਆਂ ਨੂੰ ਸੱਦ ਲੈ ਆਉ। ਤਾਂ ਤੁਲਸਾਂ ਮੰਗਤੀਆਂ ਨੂੰ ਸੱਦਣ ਗਈ ਤਾਂ ਨਾਨਕੀ ਆਖਿਆ ਨਾਨਾ ਜੀ! ਰੁਪਏ ਵਾਰੋਗੇ ਕੇ ਟਕੇ ਮੰਗਵਾਹੁਗੇ। ਤਾਂ ਰਾਮੇ ਕਹਿਆ ਬੇਟੀ ਜਿਉਂ ਤੂੰ ਆਖੇਂ ਸੋ ਕਰਾਂ ਤਾਂ ਨਾਨਕੀ ਆਖਿਆ ਨਾਨਾ ਜੀ ਟਕੇ ਮੰਗਵਾਹੁ। ਤਾਂ ਰਾਮੇ ਕਹਿਆ ਪੁਤ ਕਿਸ਼ਨਾ! ਤੂੰ ਵੀਹਾਂ ਰੁਪਯਾਂ ਦੇ ਟਕੇ ਲੈ ਆਉ। ਤਾਂ ਭਿਰਾਈ ਆਖਿਆ ਪੁਤ ਦਸਾਂ ਦੇ ਮੇਰੇ ਭੀ ਲੈ ਆਉ। ਅਤੇ ਪੰਜ ਰੁਪਏ ਕਿਸਨੇ ਆਪਣੇ ਪਾਏ। ਤਾਂ ਪੈਂਤ੍ਰੀਆਂ ਰੁਪਯਾਂ ਦੇ ਸਭੋ ਆਏ, ਵੀਹਾਂ ਦੇ ਰਾਮੇ ਵਾਰ ਸੁੱਟੇ, ਅਤੇ ਦਸਾਂ ਦੇ ਨਾਨੀ ਵਾਰ ਸੁੱਟੇ ਅਤੇ ਪੰਜਾਂ ਦੇ ਮਾਮੇ ਵਾਰ ਸੁੱਟੇ, ਸਭੇ ਪੈਂਤ੍ਰੀਆਂ ਰੁਪਯਾਂ ਦੇ ਵਾਰ ਸੁੱਟੇ।
ਸੰਮਤ 1545 ਮਿਤੀ ਮਾਘ ਸੁਤੀ ਸਤਮੀ ਵੀਰਵਾਰ ਭਲਾ ਦਿਨ ਵੀਚਾਰ ਕੇ ਚਲੇ। ਕਉਣ ਕਉਣ ਚਲੇ ? ਕਾਲੂ, ਲਾਲੂ, ਰਾਮਾ, ਕਿਸਨਾ, ਪਰਮਾਨੰਦ, ਜੈਰਾਮ, ਹੋਰ ਨਫਰ ਚਾਰ ਅਤੇ ਅਗੇ ਨਿਧਾ ਬ੍ਰਾਹਮਣ ਭੇਜਿਆ ਜੈਰਾਮ ਮੂਲੇ ਚੋਣੇ ਨੂੰ, ਗਿਰਾਉ ਪੱਖੋ ਕੇ ਰੰਧਾਵੇ। ਤਿਸ ਕਾ ਪਟਵਾਰੀ ਮੂਲਾ ਚੋਣਾ ਹੀ। ਜਾਇ ਨਿਧੇ ਬ੍ਰਾਹਮਣ ਖਬਰ ਦਿਤੀ, ਕਹਿਉਸ ਮਹਤਾ ਮੂਲ ਚੰਦ! ਸੁਖੀ ਰਹੋ। ਤਾਂ ਮੂਲੇ ਚੋਣੇ ਕਹਿਆ- ਪਾਂਧਾ ਜੀ! ਨਿਮਸਕਾਰ ਹੈ। ਆਖ ਹੋ ਕਿਥੋਂ ਆਇਉ ? ਨਿਧੇ ਕਹਿਆ ਮਹਤਾ ਜੀ ਮੈਨੂੰ ਜੈਰਾਮ ਅਤੇ ਪਰਮਾਨੰਦ ਨੇ ਭੇਜਿਆ ਹੈ ਜੇ। ਮੂਲੇ ਕਹਿਆ ਕਿਸ ਵਾਸਤੇ ? ਨਿਧੇ ਕਹਿਆ ਜੀ ਮਹਤਾ ਕਾਲੂ ਤਿਲਵੰਡੀ ਅਹੁ ਆਇਆ ਹੈ ਚਉਕੜ ਕਰਨੇ ਨੂੰ, ਮੈਨੂੰ ਜੈਰਾਮ ਭੇਜਿਆ ਹੈ ਜੋ ਮਹਤੇ ਮੂਲੇ ਨੂੰ ਖਬਰਿਆਉ, ਮੈਂ ਇਤ ਵਾਸਤੇ ਆਇਆ ਹਾਂ। ਤਾਂ ਮੂਲੇ ਚੋਣੇ ਕਹਿਆ ਆਵਣ ਮੇਰੇ ਸਿਰ ਮਾਥੇ ਉਤੇ ਆਵਨਿ। ਤਾਂ ਆਇਤਵਾਰ ਦਸਮੀ ਕੇ ਦਿਨ ਪਹਿਰ ਦਿਨ ਚੜੇ ਆਇ ਵੜੇ, ਅਗੇ ਮੂਲੇ ਸਮਿਆਨ ਕਰ ਛਡਿਆ ਸੀ। ਤਾਂ ਜਾਇ ਪਰਮਾਨੰਦ ਆਪਣੇ ਹਥੇ ਚਉਕੜ ਖਰਚ ਕੀਤਾ। ਵਧਾਈ ਲੈਂਦਾ ਜੇ ਕੁਛ ਰਾਹ ਸੀ, ਸਭ ਭਲੀ ਹੋਈ ਦੁਹਾਂ ਵਲੋਂ। ਤਾਂ ਕਾਲੂ ਲਾਲੂ ਵੇਦੀ ਪਰਮਾਨੰਦ ਨੂੰ ਕਹਿਆ ਭਾਈਆ ਜੀ ਤੁਸੀਂ ਸਾਹਾ ਭੀ ਮੰਗੋ। ਤਾਂ ਪਰਮਾਨੰਦ ਕਹਿਆ ਭਲਾ ਮਹਤਾ ਜੀ।
ਤਾਂ ਪਰਮਾਨੰਦ ਸਿਆਣਾ ਸੀ, ਉਸ ਇਕੰਤ ਮੂਲੇ ਨੂੰ ਬੁਲਾਇਆ, ਪੁਛਿਆ, ਸਾਰੀ ਗੱਲ ਕੀਤੀ। ਦੇਖੋ ਮਹਤਾ ਜੀ! ਨੀਂਗਰ ਭੀ ਜੁਆਨ ਹੈ ਤੇ ਲੜਕੀ ਭੀ ਵਡੀ ਸੁਣੀਦੀ ਹੈ, ਸਾਹਾ ਭੀ ਦਿਤਾ ਲੋੜੀਏ। ਬੇਦੀ ਤਲਵੰਡੀਉਂ ਚਲ ਆਏ ਹੈਨ ਅਤੇ ਝੰਗੜਿ ਭੀ ਨੀਂਗਰ ਦੇ ਨਾਨਕੇ ਨਾਲ ਆਏ ਹੈਨ ਮਾਝਿਉਂ। ਤਾਂ ਮੂਲੇ ਅਗੋਂ ਜਵਾਬ ਦਿਤਾ ਸੁਣੋ ਭਾਈਆ ਜੀ! ਤੁਸੀਂ ਖਾਤਰ ਜਮ੍ਹਾਂ ਕਰੋ। ਇਕ ਬਰਸ ਅਸਾਂ ਨੂੰ ਮੁਹਲਤ ਦੇਹੋ, ਉਪਰੰਤ ਫਿਰ ਹਛਾ ਸਾਹਾ ਸੋਧਾਇ ਗਿਣਾਇ ਤੁਸਾਂ ਨੂੰ ਭੇਜਾਂਗੇ। ਤਾਂ ਪਰਮਾਨੰਦ ਕਹਿਆ, ਭਲਾ, ਮਹਤਾ ਜੀ! ਤਾਂ ਉਥੋਂ ਇਜਤ ਪਲ ਨਾਲ ਵਿਦਿਆ ਕੀਤੇ। ਬਹੁਤ ਅਨੰਦ ਨਾਲ ਸੁਲਤਾਨਪੁਰ ਆਇ ਵੜੇ। ਵਧਾਈਆਂ ਮਿਲਣ ਲਗੀਆਂ, ਨਾਨਕੀ ਸਭ ਸਰੀਕਣੀਆਂ ਗਾਵਣ ਲੈ ਬਹਾਲੀਆਂ।
ਲੋਕਧਾਰਾ ਦੇ ਅਸਲੀ ਮੁਹਾਂਦਰੇ ਨੂੰ ਵੇਖਣਾ ਹੋਵੇ ਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਹਨਾਂ ਰਸਮਾਂ ਰੀਤਾਂ ਵਿਚੋਂ ਵੇਖਿਆ ਜਾ ਸਕਦਾ ਹੈ। ਜਨਮ ਪੱਤਰੀ, ਗੁੜ੍ਹਤੀ, ਛਠੀ, ਨਾਮਕਰਨ, ਜਨੇਊ, ਕੁੜਮਾਈ, ਵਿਆਹ, ਮੇਲ, ਖਾਰਾ, ਸਿਹਰਾਬੰਦੀ, ਪਾਣੀ ਵਾਰਨਾ, ਖੱਟ ਧਰਨਾ ਆਦਿ ਮਹੱਤਵਪੂਰਨ ਰਸਮਾਂ ਹਨ ਜਿਨ੍ਹਾਂ ਵਿਚ ਗੁਰੂ ਜੀ ਨੂੰ ਚੌਂਕੀ ਉੱਤੇ ਬਿਠਾਇਆ ਜਾਂਦਾ ਹੈ, ਬ੍ਰਾਹਮਣ ਮੱਥੇ ‘ਤੇ ਤਿਲਕ ਲਗਾ ਕੇ ਅਸੀਸ ਦਿੰਦਾ ਹੈ ਅਤੇ ਚੌਲਾਂ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਖ਼ਬਰ ਲਿਆਉਣ ਵਾਲੇ ਦਾ ਮੂੰਹ ਮਿਸ਼ਰੀ ਨਾਲ ਮਿੱਠਾ ਕਰਵਾਇਆ ਜਾਂਦਾ ਹੈ, ਸਾਰਾ ਪਰਿਵਾਰ ਗੱਡੇ ਉੱਤੇ ਬੈਠ ਕੇ ਸੁਲਤਾਨਪੁਰ ਜਾਂਦਾ ਹੈ, ਨਾਨਾ, ਨਾਨੀ ਤੇ ਮਾਮਾ ਗੁਰੂ ਜੀ ਤੋਂ ਟਕੇ ਵਾਰਦੇ ਹਨ, ਸ਼ਰੀਕਣੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ ਆਦਿ ਅਸਲੀ ਲੋਕਧਾਰਾ ਦੇ ਵਰਤਾਰੇ ਹਨ।
ਘੋੜੀਆਂ :- ਵਿਆਹ ਦੇ ਦਿਨਾਂ ਵਿਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਅਖਵਾਉਂਦੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁਝ ਘੋੜੀਆਂ ਪ੍ਰਚਲਿਤ ਹਨ ਜਿਹਨਾਂ ਵਿਚ ਗੁਰੂ ਜੀ ਦੇ ਸ਼ਾਹੀ ਜਲੌ ਨੂੰ ਪ੍ਰਸਤੁਤ ਕੀਤਾ ਗਿਆ ਹੈ।
ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਨੀ।
ਪਿਤਾ ਕਾਲੂ ਦਾ ਰਾਜ ਦੁਲਾਰਾ ਨੀ।
ਗੁਰੂ ਨਾਨਕ ਪਿਆਰਾ।
ਸਿਹਰਾ ਬੰਨ ਕੇ ਬਣ ਲਾੜਾ
ਲੱਗੇ ਜੱਗ ਤੋਂ ਨਿਆਰਾ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸਿਹਰੇ ਦੀਆਂ ਚਮਕਣ ਲੜੀਆਂ ਨੀ।
ਭੈਣ ਨਾਨਕੀ ਵਾਗਾਂ ਫੜੀਆਂ ਨੀ।
ਨਾਨਕ ਨਿਰੰਕਾਰੀ।
ਭੈਣ ਨਾਨਕੀ ਵੀਰੇ ਤੋਂ ਜਾਵੇ ਬਲਿਹਾਰੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਜੀਜਾ ਫੁੱਲਿਆ ਨਾ ਸਮਾਵੇ ਨੀ।
ਰਾਏ ਬੁਲਾਰ ਵੀ ਖ਼ੁਸ਼ੀ ਮਨਾਵੇ ਨੀ।
ਜੰਞ ਫੱਬਦੀ ਸੋਹਣੀ।
ਲਾੜੇ ਨਾਨਕ ਦੀ ਸੂਰਤ ਹੈ ਡਾਹਢੀ ਮਨਮੋਹਣੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਜੰਞ ਸ਼ਹਿਰ ਬਟਾਲੇ ਆਈ ਨੀ।
ਸਾਰੇ ਸ਼ਹਿਰ ਨੇ ਖ਼ੁਸ਼ੀ ਮਨਾਈ ਨੀ।
ਨੂਰ ਅਰਸ਼ੋਂ ਬਰਸੇ।
ਹਰ ਕੋਈ ਲਾੜੇ ਨਾਨਕ ਦੇ ਦਰਸ਼ਨ ਨੂੰ ਤਰਸੇ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਘਰ ਰਾਜੇ ਦੇ ਵੱਜੀ ਸ਼ਹਿਨਾਈ ਨੀ।
ਧੀ ਸੁਲੱਖਣੀ ਗਈ ਪਰਨਾਈ ਨੀ।
ਗਏ ਸ਼ਗਨ ਮਨਾਏ।
ਤੇਤੀ ਕਰੋੜ ਦੇਵਤਿਆਂ ਅਰਸ਼ੋਂ ਫੁੱਲ ਬਰਸਾਏ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸਿੱਠਣੀਆਂ :- ਸਿੱਠਣੀਆਂ ਵਿਆਹ ਦੀਆਂ ਰਸਮਾਂ ਨਾਲ ਸੰਬੰਧਤ ਲੋਕ ਕਾਵਿ ਰੂਪ ਹੈ। ਕੁੜੀ ਦੇ ਵਿਆਹ ਵਾਲੇ ਦਿਨ ਮੇਲਣਾਂ (ਔਰਤਾਂ) ਇਕੱਠੀਆਂ ਹੋ ਕੇ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧੀਆਂ ਅਤੇ ਜਾਂਞੀਆਂ ਨੂੰ ਸੰਬੋਧਨ ਕਰਕੇ ਨੋਕ ਝੋਕ ਅਤੇ ਮਖੌਲ ਕਰਦੀਆਂ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੀ ਕੁਝ ਸਿੱਠਣੀਆਂ ਪ੍ਰਾਪਤ ਹੁੰਦੀਆਂ ਹਨ। ਇਹ ਸਿੱਠਣੀਆਂ ਸ਼ਾਇਦ ਗੁਰੂ ਜੀ ਦੇ ਵਿਆਹ ਤੇ ਗਾਈਆਂ ਗਈਆਂ ਹੋਣ ਪਰੰਤੂ ਵਰਤਮਾਨ ਸਮੇਂ ਵਿਚ ਜਦੋਂ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਤਾਂ ਉਦੋਂ ਸਿੱਠਣੀਆਂ ਗਾਉਣ ਦੀ ਪਰੰਪਰਾ ਹੈ। ਨਗਰ ਕੀਰਤਨ ਦੇ ਰੂਪ ਵਿਚ ਬਰਾਤ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋ ਕੇ ਬਟਾਲੇ ਪਹੁੰਚਦੀ ਹੈ। ਰਸਤੇ ਵਿਚ ਸੰਗਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਿੱਠਣੀਆਂ ਗਾਉਂਦੀਆਂ ਹਨ। ਇਸਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ, ਸਥਾਨਕ ਲੋਕ ਬਰਾਤ ਦਾ ਸਵਾਗਤ ਮਿਲਨੀ ਦੇ ਰੂਪ ਵਿਚ ਫੁੱਲਾਂ ਦੇ ਹਾਰਾਂ ਨਾਲ ਕਰਦੇ ਹਨ। ਬਟਾਲੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਔਰਤਾਂ ਸਿੱਠਣੀਆਂ ਗਾਉਂਦੀਆਂ ਹਨ, ਸੁੱਖਣਾ ਵਜੋਂ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ ਤੇ ਸ਼ਗਨ ਵਜੋਂ ਠੂਠੀ, ਕਲੀਰੇ ਤੇ ਰੁਪਏ ਦਿੱਤੇ ਜਾਂਦੇ ਹਨ। ਔਰਤਾਂ ਸਿੱਠਣੀਆਂ ਗਾਉਂਦੀਆਂ ਹਨ :-
ਸਾਡੇ ਤਾਂ ਵਿਹੜੇ ਜੰਞ ਨਾਨਕ ਦੀ ਆਈ ਏ।
ਅਸਾਂ ਤਾਂ ਸੁਣਿਆ ਮੁੰਡਾ ਰੂਪ ਇਲਾਹੀ ਏ।
ਮੁੱਖ ਤਾਂ ਡਿੱਠਾ ਅਸਾਂ ਨਹੀਂ।
ਮੁੱਖ ਤਾਂ ਡਿੱਠਾ ਅਸਾਂ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਸਦਾ ਬਹੀਂ।…
ਪਾਂਧੇ ਨੂੰ ਸੁਣਿਆ ਮੁੰਡਾ ਅਇਆ ਪੜ੍ਹਾ ਕੇ
ਬਣ ਗਿਆ ਗੁੰਗਾ ਅੱਜ ਸਾਡੇ ਕੋਲ ਆ ਕੇ
ਗੱਲ ਕੋਈ ਆਉਂਦੀ ਨਹੀਂ
ਗੱਲ ਕੋਈ ਆਉਂਦੀ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…
ਲੋਕੀਂ ਤਾਂ ਆਖਣ ਮੁੰਡਾ ਰੂਪ ਅਵਤਾਰ ਦਾ
ਅਸਾਂ ਤਾਂ ਸੁਣਿਆ ਮੁੰਡਾ ਮੱਝੀਆਂ ਚਾਰਦਾ
ਕਾਲੀਆਂ ਬੂਰੀਆਂ ਮਹੀਂ
ਕਾਲੀਆਂ ਬੂਰੀਆਂ ਮਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…
ਇਥੇ ਗੁਰੂ ਨਾਨਕ ਦੇਵ ਜੀ ਦਾ ਇਲਾਹੀ ਰੂਪ ਹੋਣਾ, ਪਾਂਧੇ ਨੂੰ ਪੜ੍ਹਾਉਣਾ, ਅਵਤਾਰ ਹੋਣਾ ਤਾਂ ਭਾਵੇਂ ਸਿੱਧ ਹੁੰਦਾ ਹੀ ਹੈ ਪਰ ਨਾਲ ਹੀ ਨਾਲ ਪਾਂਧੇ ਨੂੰ ਪੜ੍ਹਾਉਣ ਵਾਲਾ ਨਾਨਕ ਉਥੇ ਜਾ ਕੇ ਗੁੰਗਾ ਹੋ ਜਾਂਦਾ ਹੈ, ਤੇ ਅਵਤਾਰ ਹੋਣ ਦੇ
ਬਾਵਜੂਦ ਮੱਝੀਆਂ ਚਾਰਦਾ ਹੈ ਕੁਝ ਅਜਿਹੇ ਪੱਖ ਹਨ ਜੋ ਮਖੌਲ ਦੇ ਰੂਪ ਵਿਚ ਜਾਣੇ ਗਏ ਹਨ।
ਕੰਧ :- ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕੰਧ ਅੱਜ ਤੱਕ ਸੁਰੱਖਿਅਤ ਹੈ। ਜਦੋਂ ਗੁਰੂ ਜੀ ਜੰਞ ਲੈ ਕੇ ਬਟਾਲੇ ਆਏ ਤਾਂ ਉਹ ਇਸ ਕੰਧ ਨੇੜੇ ਬੈਠ ਗਏ। ਇਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਆਖਿਆ ਕਿ ਇਹ ਕੰਧ ਢਹਿਣ ਵਾਲੀ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਮਾਈ ਇਹ ਕੰਧ ਚਾਰ ਜੁਗ ਇਸੇ ਤਰ੍ਹਾਂ ਰਹੇਗੀ। ਗੁਰਦੁਆਰਾ ਕੰਧ ਸਾਹਿਬ ਵਿਖੇ ਇਹ ਕੰਧ ਅੱਜ ਤੱਕ ਸੁਰੱਖਿਅਤ ਹੈ।
ਵਿਆਹ ਸੰਬੰਧੀ ਸੁਖਣਾ :- ਬਟਾਲੇ ਵਿਚ ਗੁਰਦੁਆਰਾ ਕੰਧ ਸਾਹਿਬ ਦੇ ਨੇੜੇ ਗੁਰਦੁਆਰਾ ਡੇਹਰਾ ਸਾਹਿਬ ਹੈ। ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਇਸ ਅਸਥਾਨ ਤੇ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ। ਜਿਹੜੇ ਲੜਕੇ ਜਾਂ ਲੜਕੀ ਦੇ ਵਿਆਹ ਵਿਚ ਕੋਈ ਵਿਘਨ ਪੈਂਦਾ ਹੈ ਉਹ ਸਿਹਰਾ ਜਾਂ ਕਲੀਰੇ ਚੜ੍ਹਾਉਂਦੇ ਹਨ ਤੇ ਗੁਰੂ ਜੀ ਦੀ ਬਖ਼ਸ਼ਿਸ਼ ਨਾਲ ਉਹਨਾਂ ਦਾ ਵਿਆਹ ਨਿਰਵਿਘਨ ਸੰਪੂਰਨ ਹੋ ਜਾਂਦਾ ਹੈ।
ਇਹ ਰਸਮਾਂ ਰੀਤਾਂ ਜਿਥੇ ਲੋਕਧਾਰਾ ਦੀਆਂ ਅਮੀਰ ਪਰੰਪਰਾਵਾਂ ਦੀ ਪੇਸ਼ਕਾਰੀ ਕਰਦੀਆਂ ਹਨ ਉਥੇ ਉਸ ਵੇਲੇ ਦੇ ਸਮਾਜ ਸਭਿਆਚਾਰ ਦਾ ਚਿੱਤਰ ਵੀ ਪੇਸ਼ ਕਰਦੀਆਂ ਹਨ।
ਵਿਆਹ ਇਕ ਅਜਿਹਾ ਵਰਤਾਰਾ ਹੈ ਜਿਸ ਵਿਚ ਬਹੁਤ ਸਾਰੇ ਰੀਤੀ ਰਿਵਾਜਾਂ ਦੀ ਸ਼ਮੂਲੀਅਤ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਰੀਤੀ ਰਿਵਾਜ ਲੋਕਧਾਰਾ ਵਿਚ ਮਿਲ ਜਾਂਦੇ ਹਨ ਜਿਨ੍ਹਾਂ ਵਿਚ ਕੁੜਮਾਈ, ਚੌਕੜ, ਮੇਲ, ਵਾਰਨਾ, ਲਗਣ, ਜੇਵਣਹਾਰ, ਖਾਰੇ ਬਿਠਾਉਣਾ, ਤੰਬੋਲ, ਜੰਞ ਦੀ ਤਿਆਰੀ, ਜੰਞ ਦਾ ਸਵਾਗਤ, ਪੇਸ਼ਕਾਰਾ, ਤਣੀ ਛੋਹਣਾ, ਖੱਟ ਧਰਨਾ ਆਦਿ ਪ੍ਰਮੁੱਖ ਹਨ। ਵਿਆਹ ਸੰਬੰਧੀ ਸਭ ਤੋਂ ਪਹਿਲੀ ਰਸਮ ਕੁੜਮਾਈ ਦੀ ਹੁੰਦੀ ਹੈ। ਭਾਈ ਬਾਲੇ ਵਾਲੀ ਜਨਮਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੀ ਕੁੜਮਾਈ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਗਿਆ ਹੈ :-
ਸੰਮਤ 1545 ਮਿਤੀ ਮਘਰ ਸੁਦੀ ਪੰਚਮੀ ਗੁਰੂ ਜੀ ਦੀ ਕੁੜਮਾਈ ਹੋਈ ਮੂਲੇ ਦੇ ਘਰ ਪੱਖੋ ਕੇ ਰੰਧਾਵੈ। ਤਾਂ ਜੈ ਰਾਮ ਅਤੇ ਨਾਨਕੀ ਖਬਰਿ ਵਧਾਈ ਰਾਇ ਭੋਏ ਭੱਟੀ ਦੀ ਤਲਵੰਡੀ ਦੇ ਭੇਜੀ। ਕਾਲੂ ਤੇ ਅੰਮਾ ਬੀਬੀ ਨੂੰ ਸਦਾਇ ਭੇਜਿਆ ਜੋ, ਤੁਸੀ ਆਵਹੁ ਤਾਂ ਚਉਕੜ ਖਰਚੀਏ। ਤਾਂ ਕਾਲੂ ਸੁਣ ਕਰਿ ਬਹੁਤ ਖੁਸ਼ੀ ਹੋਇਆ ਅਤੇ ਅੰਮਾ ਬੀਬੀ ਭੀ ਬਹੁਤ ਰਾਜੀ ਹੋਈ, ਅਤੇ ਜਿਹੜਾ ਆਦਮੀ ਖਬਰਿ ਲੈ ਆਇਆ ਸੀ ਤਿਸ ਦਾ ਮੁਹੌ ਅੰਮਾ ਬੀਬੀ ਮਿਸਰੀ ਨਾਲ ਭਰਿਆ, ਆਖਣ ਲੱਗੀ ਮੈ ਵਾਰਿ ਵਾਰਿ ਘਤੀ ਤੇਰੇ ਮੁਹਿ ਤੋਂ ਜਿਸ ਮੈਨੂੰ ਨਾਨਕ ਦੀ ਵਧਾਈ ਆਣ ਦਿਤੀ ਹੈ। ਤਾਂ ਰਾਤੀਂ ਜਿਤਨਾ ਕਬੀਲਾ ਬੇਦੀਆਂ ਦਾ ਆਹਾ ਤਿਤਨੀਆਂ ਗਾਵਨ ਬੈਠੀਆਂ, ਆਖਣ ਲੱਗੀਆਂ ਜੋ ਨਾਨਕ ਕੋਈ ਅਸਾਡੀ ਕੁਲ ਵਿਚ ਭਲਾ ਜੀ ਉਪਜਿਆ ਹੈ, ਜਿਸਦੀ ਧਰਮ ਕੁੜਮਾਈ ਹੋਈ ਹੈ, ਅਸਾਡੀ ਕੁਲ ਨਿਰਮਲ ਕੀਤੀਉਸੁ। ਅਤੇ ਮਾਤਾ ਬੀਬੀ ਮਾਝੈ ਆਪਣੇ ਮੇਕੇ ਪੇਕੇ ਆਹੇ, ਰਾਮਾ ਝੰਗੜਿ ਅੰਮਾ ਬੀਬੀ ਦਾ ਪਿਉ ਸੀ ਅਤੇ ਭਿਰਾਈ ਮਾਇ ਸੀ, ਗੁਰੂ ਨਾਨਕ ਦੇ ਨਾਨੀ ਨਾਨੇ ਸੇ ਅਤੇ ਕਾਲੂ ਦੇ ਸਸੁ ਸਹੁਰਾ ਸੇ। ਅੰਮਾ ਬੀਬੀ ਉਹਨਾਂ ਨੂੰ ਵਧਾਈ ਦਵਾਇ ਭੇਜੀ ਅਤੇ ਸਦ ਭੇਜੇ ‘ਕੋਈ ਆਵਹੁ।’ ਤਾਂ ਉਥੋਂ ਭਿਰਾਈ ਨਾਨੀ ਅਤੇ ਰਾਮਾ ਨਾਨਾ ਅਤੇ ਕਿਸ਼ਨਾ ਮਾਮਾ, ਏਹੁ ਤ੍ਰਾਏ, ਸੁਣਦੇ ਹੀ ਖੁਸੀ ਹੋਏ ਤਲਵੰਡੀ ਨੂੰ ਆਏ। ਆਂਵਦੇ ਹੀ ਛੇ ਆਦਮੀ ਤਿਆਰ ਹੋਏ : ਰਾਮਾ, ਕਿਸ਼ਨਾ, ਭਿਰਾਈ, ਕਾਲੂ, ਲਾਲੂ, ਅੰਮਾ ਬੀਬੀ ਅਤੇ ਤ੍ਰੈ ਨਫਰ, ਮਰਦਾਨਾ ਡੂਮ ਘਰ ਦਾ ਮਿਰਾਸੀ ਆਹਾ, ਸਭੋ ਬਾਰਾ ਆਦਮੀ ਕਾਲੂ ਨਾਲ ਹੋਏ। ਪਰ ਰਾਮੇ ਝੰਗੜਿ ਨਾਲ ਮਾਇਆ ਬਹੁਤ ਹੀ ਲੀਤੀ।
ਜਾਂ ਚਲਣ ਲਗੇ ਤਾਂ ਰਾਇ ਬੁਲਾਰਿ ਪਾਸ ਵਿਦਾ ਹੋਵਣ ਗਏ, ਤਾਂ ਅਗੋਂ ਰਾਇ ਬੁਲਾਰ ਕਹਿਆ, ‘ਕਿਉਂ ਕਾਲੂ’ ਤਾਂ ਕਾਲੂ ਕਹਿਆ ਜੀ, ਜੀ ਨਾਨਕ ਤੁਸਾਡੇ ਗੁਲਾਮ ਦੀ ਕੁੜਮਾਈ ਹੋਈ ਹੈ, ਚਉਕੜ ਖਰਚਣ ਜਾਂਦੇ ਹਾਂ, ਪਖੋ ਕੇ ਰੰਧਾਵੈ ਅਸਾਂ ਨੂੰ ਰਜਾਇ ਹੋਵੈ। ਤਾਂ ਰਾਇ ਕਹਿਆ ਭਲਾ ਹੋਵੇ, ਪਰ ਕਾਲੂ! ਅੱਗੇ ਨਾਨਕ ਹਈ ਖਬਰਦਾਰ ਹੋਵੈ। ਤਾਂ ਕਾਲੂ ਕਹਿਆ ਜੀ ਮੈਨੂੰ ਖਤਰਾ ਘਤਿਓ ਤਾਂ ਰਾਇ ਕਹਿਆ, ਕਾਲੂ ਮੈ ਹੋਰੀ ਵਾਸਤੇ ਕਹਿਆ ਹੈ ਜੋ ਤੇਰੀ ਤਰ੍ਹਾਂ ਕਰੜੀ ਹੈ ਅਗੇ ਉਹ ਅਗੇ ਸਾਧੂ ਜਨ ਹੈ, ਮਤਿ ਕੋਈ ਵਿਗਾੜ ਕਰਦਾ ਹੋਵੇ। ਤਾਂ ਕਾਲੂ ਕਹਿਆ, ਰਾਇ ਜੀ ਏਹੁ ਤਾਂ ਮੇਰੀ ਮੁਰਾਦ ਹੈ ਅਤੇ ਰਾਇ ਜੀ! ਤੁਸੀਂ ਪਰਮੇਸਰ ਦੇ ਪੈਦਾ ਕੀਤੇ ਹੋ ਤੁਸੀਂ ਮਿਹਰਵਾਨਗੀ ਨਾਲ ਆਖੋ। ਤਾਂ ਰਾਇ ਕਹਿਆ, ਜਾਹਿ ਕਾਲੂ! ਮੇਰਾ ਹੋਦਾ ਨਾਨਕ ਦਾ ਮਥਾ ਚੰੁਮੀ ਅਤੇ ਪੈਰਾਂ ਤੇ ਹੱਥ ਲਾਵੀਂ ਅਤੇ ਜੈਰਾਮ ਨੂੰ ਮੇਰੀ ਬੰਦਗੀ ਕਹੀਂ ਅਤੇ ਜਾਹ ਕਾਲੂ ਸਾਈਂ ਦੀ ਪਨਾਹ ਹੋਵੀ, ਤਾਂ ਕਾਲੂ ਆਇ ਕਰ ਛਕੜੇ ਉਤੇ ਸਵਾਰਿ ਹੋਇ ਚਲਿਆ, ਆਇਤਵਾਰ ਦੇ ਦਿਨ ਚਲਿਆ ਤਾਂ ਪੰਜਵੇਂ ਦਿਨ ਸੁਲਤਾਨਪੁਰ ਆਇ ਪਹੁਤੇ, ਵੀਰਵਾਰ ਕੇ ਦਿਨ ਪਰਮਾਨੰਦ ਪਲਤੇ ਘਰਿ ਆਇ ਵੜੇ, ਵਧਾਈਆਂ ਮਿਲਣ ਲੱਗੀਆਂ ਅਤੇ ਸਿੱਠਣੀਆਂ ਮਿਲਣ ਲੱਗੀਆਂ। ਤਾਂ ਗੁਰੂ ਨਾਨਕ ਜੀ ਨੂੰ ਖਬਰ ਹੋਈ ਜੋ ਮੇਰੇ ਮਾਂ, ਪਿਉ, ਚਾਚਾ, ਨਾਨਾ, ਨਾਨੀ, ਮਾਮਾ ਆਇ ਹੈਨ ਅਤੇ ਮਰਦਾਨਾ ਡੂਮ ਭੀ ਆਇਆ ਹੈ। ਤਾਂ ਗੁਰੂ ਨਾਨਕ ਜੀ ਸੁਣਦਾ ਹੈ ਉਠਿ ਚਲਿਆ, ਜਾਇ ਕਾਲੂ ਦੇ ਪੈਰਾਂ ਤੇ ਢਹਿ ਪਇਆ ਤਾਂ ਕਾਲੂ ਮੱਥਾ ਚੁੰਮਿਆ। ਤਾਂ ਗੁਰੂ ਨਾਨਕ ਕਹਿਆ, ਪਿਤਾ ਜੀ! ਰਾਇ ਜੀ ਤਾਜੇ ਆਹੇ? ਤਾਂ ਕਾਲੂ ਕਹਿਆ, ਪੁਤ! ਭਲਾ ਯਾਦ ਦਿਵਾਇਉ, ਰਾਇ ਜੀ ਤੇਰਾ ਮਥਾ ਚੰੁਮਣਾ ਕਹਿਆ ਸੀ ਅਸਾਂ ਨੂੰ ਵਿਸਰ ਗਇਆ ਸੀ।
ਤਾਂ ਫੇਰ ਗੁਰੂ ਨਾਨਕ ਮਾਤਾ ਜੀ ਦੇ ਪੈਰੀਂ ਜਾਇ ਪਇਆ, ਤਾਂ ਮਾਤਾ ਮੂਹੋ ਮਥਾ ਚੁੰਮਿਆ, ਗਲ ਨਾਲ ਲਾਇਆ। ਤਾਂ ਫੇਰ ਗੁਰੂ ਨਾਨਕ ਚਾਚੇ ਲਾਲੂ ਦੇ ਪੈਰੀਂ ਜਾਇ ਪਇਆ ਤਾਂ ਲਾਲੂ ਗਲ ਵਿਚ ਲੀਤਾ, ਲਗਾ ਆਖਣ, ਪੁਤ! ਤੈਂ ਅਸਾਡੀ ਕੁਲ ਏਥੇ ਤਾਂ ਨਿਰਮਲ ਕੀਤੀ ਅਗੇ ਦੀ ਖਬਰ ਨਾਹੀਂ। ਤਾਂ ਫੇਰ ਗੁਰੂ ਨਾਨਕ ਨਾਨੇ ਰਾਮੇ ਪੈਰੀਂ ਜਾਇ ਪਇਆ ਤਾਂ ਨਾਨੇ ਰਾਮੇ ਗਲ ਵਿਚ ਲੀਤਾ ਅਤੇ ਕਦੀ ਛਡੇ ਨਾਹੀਂ। ਨਾਨੀ ਭਿਰਾਈ ਆਖਿਆ, ਕਦੀ ਛਡ ਇਸਨੂੰ ਗਲ ਵਿਚੋਂ। ਤਾਂ ਰਾਮੇ ਕਹਿਆ ਮੇਰੀ ਸਿਕ ਪੂਰੀ ਹੋਵੇਗੀ ਤਾਂ ਮੈਂ ਛਡਾਂਗਾ। ਤਾਂ ਭਿਰਾਈ ਆਖਿਆ ਤੇਰੀ ਸਿਕ ਕਿਉਂ ਪੂਰੀ ਹੋਸੀ ? ਤਾਂ ਰਾਮੇ ਕਹਿਆ ਮੈਂ ਵੀਹਾਂ ਰੁਪਯਾਂ ਦੇ ਟਕੇ ਨਾਨਕ ਦੇ ਸਿਰ ਤੋਂ ਵਾਰ ਸੁਟਾਂਗਾ ਤਾਂ ਮੇਰੀ ਸਿਕ ਪੂਰੀ ਹੋਸੀ। ਤਾਂ ਭਿਰਾਈ ਆਖਿਆ ਵਾਰ ਸੁਟ। ਤਾਂ ਰਾਮੇ ਆਖਿਆ ਕੋਈ ਮੰਗਤਾ ਵੀ ਹੋਵੇ ਲੈਣ ਵਾਲਾ। ਤਾਂ ਬੇਬੇ ਨਾਨਕੀ ਆਖਿਆ ਜਾਹ ਨੀ ਤੁਲਸਾਂ! ਮੰਗਤੀਆਂ ਨੂੰ ਸੱਦ ਲੈ ਆਉ। ਤਾਂ ਤੁਲਸਾਂ ਮੰਗਤੀਆਂ ਨੂੰ ਸੱਦਣ ਗਈ ਤਾਂ ਨਾਨਕੀ ਆਖਿਆ ਨਾਨਾ ਜੀ! ਰੁਪਏ ਵਾਰੋਗੇ ਕੇ ਟਕੇ ਮੰਗਵਾਹੁਗੇ। ਤਾਂ ਰਾਮੇ ਕਹਿਆ ਬੇਟੀ ਜਿਉਂ ਤੂੰ ਆਖੇਂ ਸੋ ਕਰਾਂ ਤਾਂ ਨਾਨਕੀ ਆਖਿਆ ਨਾਨਾ ਜੀ ਟਕੇ ਮੰਗਵਾਹੁ। ਤਾਂ ਰਾਮੇ ਕਹਿਆ ਪੁਤ ਕਿਸ਼ਨਾ! ਤੂੰ ਵੀਹਾਂ ਰੁਪਯਾਂ ਦੇ ਟਕੇ ਲੈ ਆਉ। ਤਾਂ ਭਿਰਾਈ ਆਖਿਆ ਪੁਤ ਦਸਾਂ ਦੇ ਮੇਰੇ ਭੀ ਲੈ ਆਉ। ਅਤੇ ਪੰਜ ਰੁਪਏ ਕਿਸਨੇ ਆਪਣੇ ਪਾਏ। ਤਾਂ ਪੈਂਤ੍ਰੀਆਂ ਰੁਪਯਾਂ ਦੇ ਸਭੋ ਆਏ, ਵੀਹਾਂ ਦੇ ਰਾਮੇ ਵਾਰ ਸੁੱਟੇ, ਅਤੇ ਦਸਾਂ ਦੇ ਨਾਨੀ ਵਾਰ ਸੁੱਟੇ ਅਤੇ ਪੰਜਾਂ ਦੇ ਮਾਮੇ ਵਾਰ ਸੁੱਟੇ, ਸਭੇ ਪੈਂਤ੍ਰੀਆਂ ਰੁਪਯਾਂ ਦੇ ਵਾਰ ਸੁੱਟੇ।
ਸੰਮਤ 1545 ਮਿਤੀ ਮਾਘ ਸੁਤੀ ਸਤਮੀ ਵੀਰਵਾਰ ਭਲਾ ਦਿਨ ਵੀਚਾਰ ਕੇ ਚਲੇ। ਕਉਣ ਕਉਣ ਚਲੇ ? ਕਾਲੂ, ਲਾਲੂ, ਰਾਮਾ, ਕਿਸਨਾ, ਪਰਮਾਨੰਦ, ਜੈਰਾਮ, ਹੋਰ ਨਫਰ ਚਾਰ ਅਤੇ ਅਗੇ ਨਿਧਾ ਬ੍ਰਾਹਮਣ ਭੇਜਿਆ ਜੈਰਾਮ ਮੂਲੇ ਚੋਣੇ ਨੂੰ, ਗਿਰਾਉ ਪੱਖੋ ਕੇ ਰੰਧਾਵੇ। ਤਿਸ ਕਾ ਪਟਵਾਰੀ ਮੂਲਾ ਚੋਣਾ ਹੀ।
ਜਾਇ ਨਿਧੇ ਬ੍ਰਾਹਮਣ ਖਬਰ ਦਿਤੀ, ਕਹਿਉਸ ਮਹਤਾ ਮੂਲ ਚੰਦ! ਸੁਖੀ ਰਹੋ। ਤਾਂ ਮੂਲੇ ਚੋਣੇ ਕਹਿਆ- ਪਾਂਧਾ ਜੀ! ਨਿਮਸਕਾਰ ਹੈ। ਆਖ ਹੋ ਕਿਥੋਂ ਆਇਉ ? ਨਿਧੇ ਕਹਿਆ ਮਹਤਾ ਜੀ ਮੈਨੂੰ ਜੈਰਾਮ ਅਤੇ ਪਰਮਾਨੰਦ ਨੇ ਭੇਜਿਆ ਹੈ ਜੇ। ਮੂਲੇ ਕਹਿਆ ਕਿਸ ਵਾਸਤੇ ? ਨਿਧੇ ਕਹਿਆ ਜੀ ਮਹਤਾ ਕਾਲੂ ਤਿਲਵੰਡੀ ਅਹੁ ਆਇਆ ਹੈ ਚਉਕੜ ਕਰਨੇ ਨੂੰ, ਮੈਨੂੰ ਜੈਰਾਮ ਭੇਜਿਆ ਹੈ ਜੋ ਮਹਤੇ ਮੂਲੇ ਨੂੰ ਖਬਰਿਆਉ, ਮੈਂ ਇਤ ਵਾਸਤੇ ਆਇਆ ਹਾਂ। ਤਾਂ ਮੂਲੇ ਚੋਣੇ ਕਹਿਆ ਆਵਣ ਮੇਰੇ ਸਿਰ ਮਾਥੇ ਉਤੇ ਆਵਨਿ। ਤਾਂ ਆਇਤਵਾਰ ਦਸਮੀ ਕੇ ਦਿਨ ਪਹਿਰ ਦਿਨ ਚੜੇ ਆਇ ਵੜੇ, ਅਗੇ ਮੂਲੇ ਸਮਿਆਨ ਕਰ ਛਡਿਆ ਸੀ। ਤਾਂ ਜਾਇ ਪਰਮਾਨੰਦ ਆਪਣੇ ਹਥੇ ਚਉਕੜ ਖਰਚ ਕੀਤਾ। ਵਧਾਈ ਲੈਂਦਾ ਜੇ ਕੁਛ ਰਾਹ ਸੀ, ਸਭ ਭਲੀ ਹੋਈ ਦੁਹਾਂ ਵਲੋਂ। ਤਾਂ ਕਾਲੂ ਲਾਲੂ ਵੇਦੀ ਪਰਮਾਨੰਦ ਨੂੰ ਕਹਿਆ ਭਾਈਆ ਜੀ ਤੁਸੀਂ ਸਾਹਾ ਭੀ ਮੰਗੋ। ਤਾਂ ਪਰਮਾਨੰਦ ਕਹਿਆ ਭਲਾ ਮਹਤਾ ਜੀ। ਤਾਂ ਪਰਮਾਨੰਦ ਸਿਆਣਾ ਸੀ, ਉਸ ਇਕੰਤ ਮੂਲੇ ਨੂੰ ਬੁਲਾਇਆ, ਪੁਛਿਆ, ਸਾਰੀ ਗੱਲ ਕੀਤੀ। ਦੇਖੋ ਮਹਤਾ ਜੀ! ਨੀਂਗਰ ਭੀ ਜੁਆਨ ਹੈ ਤੇ ਲੜਕੀ ਭੀ ਵਡੀ ਸੁਣੀਦੀ ਹੈ, ਸਾਹਾ ਭੀ ਦਿਤਾ ਲੋੜੀਏ। ਬੇਦੀ ਤਲਵੰਡੀਉਂ ਚਲ ਆਏ ਹੈਨ ਅਤੇ ਝੰਗੜਿ ਭੀ ਨੀਂਗਰ ਦੇ ਨਾਨਕੇ ਨਾਲ ਆਏ ਹੈਨ ਮਾਝਿਉਂ। ਤਾਂ ਮੂਲੇ ਅਗੋਂ ਜਵਾਬ ਦਿਤਾ ਸੁਣੋ ਭਾਈਆ ਜੀ! ਤੁਸੀਂ ਖਾਤਰ ਜਮ੍ਹਾਂ ਕਰੋ। ਇਕ ਬਰਸ ਅਸਾਂ ਨੂੰ ਮੁਹਲਤ ਦੇਹੋ, ਉਪਰੰਤ ਫਿਰ ਹਛਾ ਸਾਹਾ ਸੋਧਾਇ ਗਿਣਾਇ ਤੁਸਾਂ ਨੂੰ ਭੇਜਾਂਗੇ। ਤਾਂ ਪਰਮਾਨੰਦ ਕਹਿਆ, ਭਲਾ, ਮਹਤਾ ਜੀ! ਤਾਂ ਉਥੋਂ ਇਜਤ ਪਲ ਨਾਲ ਵਿਦਿਆ ਕੀਤੇ। ਬਹੁਤ ਅਨੰਦ ਨਾਲ ਸੁਲਤਾਨਪੁਰ ਆਇ ਵੜੇ। ਵਧਾਈਆਂ ਮਿਲਣ ਲਗੀਆਂ, ਨਾਨਕੀ ਸਭ ਸਰੀਕਣੀਆਂ ਗਾਵਣ ਲੈ ਬਹਾਲੀਆਂ।
ਲੋਕਧਾਰਾ ਦੇ ਅਸਲੀ ਮੁਹਾਂਦਰੇ ਨੂੰ ਵੇਖਣਾ ਹੋਵੇ ਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਹਨਾਂ ਰਸਮਾਂ ਰੀਤਾਂ ਵਿਚੋਂ ਵੇਖਿਆ ਜਾ ਸਕਦਾ ਹੈ। ਜਨਮ ਪੱਤਰੀ, ਗੁੜ੍ਹਤੀ, ਛਠੀ, ਨਾਮਕਰਨ, ਜਨੇਊ, ਕੁੜਮਾਈ, ਵਿਆਹ, ਮੇਲ, ਖਾਰਾ, ਸਿਹਰਾਬੰਦੀ, ਪਾਣੀ ਵਾਰਨਾ, ਖੱਟ ਧਰਨਾ ਆਦਿ ਮਹੱਤਵਪੂਰਨ ਰਸਮਾਂ ਹਨ ਜਿਨ੍ਹਾਂ ਵਿਚ ਗੁਰੂ ਜੀ ਨੂੰ ਚੌਂਕੀ ਉੱਤੇ ਬਿਠਾਇਆ ਜਾਂਦਾ ਹੈ, ਬ੍ਰਾਹਮਣ ਮੱਥੇ ‘ਤੇ ਤਿਲਕ ਲਗਾ ਕੇ ਅਸੀਸ ਦਿੰਦਾ ਹੈ ਅਤੇ ਚੌਲਾਂ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਖ਼ਬਰ ਲਿਆਉਣ ਵਾਲੇ ਦਾ ਮੂੰਹ ਮਿਸ਼ਰੀ ਨਾਲ ਮਿੱਠਾ ਕਰਵਾਇਆ ਜਾਂਦਾ ਹੈ, ਸਾਰਾ ਪਰਿਵਾਰ ਗੱਡੇ ਉੱਤੇ ਬੈਠ ਕੇ ਸੁਲਤਾਨਪੁਰ ਜਾਂਦਾ ਹੈ, ਨਾਨਾ, ਨਾਨੀ ਤੇ ਮਾਮਾ ਗੁਰੂ ਜੀ ਤੋਂ ਟਕੇ ਵਾਰਦੇ ਹਨ, ਸ਼ਰੀਕਣੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ ਆਦਿ ਅਸਲੀ ਲੋਕਧਾਰਾ ਦੇ ਵਰਤਾਰੇ ਹਨ।
ਘੋੜੀਆਂ :- ਵਿਆਹ ਦੇ ਦਿਨਾਂ ਵਿਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਘੋੜੀਆਂ ਅਖਵਾਉਂਦੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁਝ ਘੋੜੀਆਂ ਪ੍ਰਚਲਿਤ ਹਨ ਜਿਹਨਾਂ ਵਿਚ ਗੁਰੂ ਜੀ ਦੇ ਸ਼ਾਹੀ ਜਲੌ ਨੂੰ ਪ੍ਰਸਤੁਤ ਕੀਤਾ ਗਿਆ ਹੈ।
ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ ਨੀ।
ਪਿਤਾ ਕਾਲੂ ਦਾ ਰਾਜ ਦੁਲਾਰਾ ਨੀ।
ਗੁਰੂ ਨਾਨਕ ਪਿਆਰਾ।
ਸਿਹਰਾ ਬੰਨ ਕੇ ਬਣ ਲਾੜਾ
ਲੱਗੇ ਜੱਗ ਤੋਂ ਨਿਆਰਾ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਸਿਹਰੇ ਦੀਆਂ ਚਮਕਣ ਲੜੀਆਂ ਨੀ।
ਭੈਣ ਨਾਨਕੀ ਵਾਗਾਂ ਫੜੀਆਂ ਨੀ।
ਨਾਨਕ ਨਿਰੰਕਾਰੀ।
ਭੈਣ ਨਾਨਕੀ ਵੀਰੇ ਤੋਂ ਜਾਵੇ ਬਲਿਹਾਰੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਜੀਜਾ ਫੁੱਲਿਆ ਨਾ ਸਮਾਵੇ ਨੀ।
ਰਾਏ ਬੁਲਾਰ ਵੀ ਖ਼ੁਸ਼ੀ ਮਨਾਵੇ ਨੀ।
ਜੰਞ ਫੱਬਦੀ ਸੋਹਣੀ।
ਲਾੜੇ ਨਾਨਕ ਦੀ ਸੂਰਤ ਹੈ ਡਾਹਢੀ ਮਨਮੋਹਣੀ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਜੰਞ ਸ਼ਹਿਰ ਬਟਾਲੇ ਆਈ ਨੀ।
ਸਾਰੇ ਸ਼ਹਿਰ ਨੇ ਖ਼ੁਸ਼ੀ ਮਨਾਈ ਨੀ।
ਨੂਰ ਅਰਸ਼ੋਂ ਬਰਸੇ।
ਹਰ ਕੋਈ ਲਾੜੇ ਨਾਨਕ ਦੇ ਦਰਸ਼ਨ ਨੂੰ ਤਰਸੇ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਘਰ ਰਾਜੇ ਦੇ ਵੱਜੀ ਸ਼ਹਿਨਾਈ ਨੀ।
ਧੀ ਸੁਲੱਖਣੀ ਗਈ ਪਰਨਾਈ ਨੀ।
ਗਏ ਸ਼ਗਨ ਮਨਾਏ।
ਤੇਤੀ ਕਰੋੜ ਦੇਵਤਿਆਂ ਅਰਸ਼ੋਂ ਫੁੱਲ ਬਰਸਾਏ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜ੍ਹੇਨੀਆਂ।
ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀਆਂ।
ਸਿੱਠਣੀਆਂ :- ਸਿੱਠਣੀਆਂ ਵਿਆਹ ਦੀਆਂ ਰਸਮਾਂ ਨਾਲ ਸੰਬੰਧਤ ਲੋਕ ਕਾਵਿ ਰੂਪ ਹੈ। ਕੁੜੀ ਦੇ ਵਿਆਹ ਵਾਲੇ ਦਿਨ ਮੇਲਣਾਂ (ਔਰਤਾਂ) ਇਕੱਠੀਆਂ ਹੋ ਕੇ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧੀਆਂ ਅਤੇ ਜਾਂਞੀਆਂ ਨੂੰ ਸੰਬੋਧਨ ਕਰਕੇ ਨੋਕ ਝੋਕ ਅਤੇ ਮਖੌਲ ਕਰਦੀਆਂ ਹਨ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੀ ਕੁਝ ਸਿੱਠਣੀਆਂ ਪ੍ਰਾਪਤ ਹੁੰਦੀਆਂ ਹਨ। ਇਹ ਸਿੱਠਣੀਆਂ ਸ਼ਾਇਦ ਗੁਰੂ ਜੀ ਦੇ ਵਿਆਹ ਤੇ ਗਾਈਆਂ ਗਈਆਂ ਹੋਣ ਪਰੰਤੂ ਵਰਤਮਾਨ ਸਮੇਂ ਵਿਚ ਜਦੋਂ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਤਾਂ ਉਦੋਂ ਸਿੱਠਣੀਆਂ ਗਾਉਣ ਦੀ ਪਰੰਪਰਾ ਹੈ। ਨਗਰ ਕੀਰਤਨ ਦੇ ਰੂਪ ਵਿਚ ਬਰਾਤ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋ ਕੇ ਬਟਾਲੇ ਪਹੁੰਚਦੀ ਹੈ। ਰਸਤੇ ਵਿਚ ਸੰਗਤਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਿੱਠਣੀਆਂ ਗਾਉਂਦੀਆਂ ਹਨ। ਇਸਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ, ਸਥਾਨਕ ਲੋਕ ਬਰਾਤ ਦਾ ਸਵਾਗਤ ਮਿਲਨੀ ਦੇ ਰੂਪ ਵਿਚ ਫੁੱਲਾਂ ਦੇ ਹਾਰਾਂ ਨਾਲ ਕਰਦੇ ਹਨ। ਬਟਾਲੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਔਰਤਾਂ ਸਿੱਠਣੀਆਂ ਗਾਉਂਦੀਆਂ ਹਨ, ਸੁੱਖਣਾ ਵਜੋਂ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ ਤੇ ਸ਼ਗਨ ਵਜੋਂ ਠੂਠੀ, ਕਲੀਰੇ ਤੇ ਰੁਪਏ ਦਿੱਤੇ ਜਾਂਦੇ ਹਨ। ਔਰਤਾਂ ਸਿੱਠਣੀਆਂ ਗਾਉਂਦੀਆਂ ਹਨ :-
ਸਾਡੇ ਤਾਂ ਵਿਹੜੇ ਜੰਞ ਨਾਨਕ ਦੀ ਆਈ ਏ।
ਅਸਾਂ ਤਾਂ ਸੁਣਿਆ ਮੁੰਡਾ ਰੂਪ ਇਲਾਹੀ ਏ।
ਮੁੱਖ ਤਾਂ ਡਿੱਠਾ ਅਸਾਂ ਨਹੀਂ।
ਮੁੱਖ ਤਾਂ ਡਿੱਠਾ ਅਸਾਂ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਸਦਾ ਬਹੀਂ।…
ਪਾਂਧੇ ਨੂੰ ਸੁਣਿਆ ਮੁੰਡਾ ਅਇਆ ਪੜ੍ਹਾ ਕੇ
ਬਣ ਗਿਆ ਗੁੰਗਾ ਅੱਜ ਸਾਡੇ ਕੋਲ ਆ ਕੇ
ਗੱਲ ਕੋਈ ਆਉਂਦੀ ਨਹੀਂ
ਗੱਲ ਕੋਈ ਆਉਂਦੀ ਨਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…
ਲੋਕੀਂ ਤਾਂ ਆਖਣ ਮੁੰਡਾ ਰੂਪ ਅਵਤਾਰ ਦਾ
ਅਸਾਂ ਤਾਂ ਸੁਣਿਆ ਮੁੰਡਾ ਮੱਝੀਆਂ ਚਾਰਦਾ
ਕਾਲੀਆਂ ਬੂਰੀਆਂ ਮਹੀਂ
ਕਾਲੀਆਂ ਬੂਰੀਆਂ ਮਹੀਂ ਵੇ ਲਾੜਿਆ
ਸਿਹਰਾ ਹਟਾ ਕੇ ਜ਼ਰਾ ਬਹੀਂ…
ਇਥੇ ਗੁਰੂ ਨਾਨਕ ਦੇਵ ਜੀ ਦਾ ਇਲਾਹੀ ਰੂਪ ਹੋਣਾ, ਪਾਂਧੇ ਨੂੰ ਪੜ੍ਹਾਉਣਾ, ਅਵਤਾਰ ਹੋਣਾ ਤਾਂ ਭਾਵੇਂ ਸਿੱਧ ਹੁੰਦਾ ਹੀ ਹੈ ਪਰ ਨਾਲ ਹੀ ਨਾਲ ਪਾਂਧੇ ਨੂੰ ਪੜ੍ਹਾਉਣ ਵਾਲਾ ਨਾਨਕ ਉਥੇ ਜਾ ਕੇ ਗੁੰਗਾ ਹੋ ਜਾਂਦਾ ਹੈ, ਤੇ ਅਵਤਾਰ ਹੋਣ ਦੇ
ਬਾਵਜੂਦ ਮੱਝੀਆਂ ਚਾਰਦਾ ਹੈ ਕੁਝ ਅਜਿਹੇ ਪੱਖ ਹਨ ਜੋ ਮਖੌਲ ਦੇ ਰੂਪ ਵਿਚ ਜਾਣੇ ਗਏ ਹਨ।
ਕੰਧ :- ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਕੰਧ ਅੱਜ ਤੱਕ ਸੁਰੱਖਿਅਤ ਹੈ। ਜਦੋਂ ਗੁਰੂ ਜੀ ਜੰਞ ਲੈ ਕੇ ਬਟਾਲੇ ਆਏ ਤਾਂ ਉਹ ਇਸ ਕੰਧ ਨੇੜੇ ਬੈਠ ਗਏ। ਇਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਆਖਿਆ ਕਿ ਇਹ ਕੰਧ ਢਹਿਣ ਵਾਲੀ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਮਾਈ ਇਹ ਕੰਧ ਚਾਰ ਜੁਗ ਇਸੇ ਤਰ੍ਹਾਂ ਰਹੇਗੀ। ਗੁਰਦੁਆਰਾ ਕੰਧ ਸਾਹਿਬ ਵਿਖੇ ਇਹ ਕੰਧ ਅੱਜ ਤੱਕ ਸੁਰੱਖਿਅਤ ਹੈ।
ਵਿਆਹ ਸੰਬੰਧੀ ਸੁਖਣਾ :- ਬਟਾਲੇ ਵਿਚ ਗੁਰਦੁਆਰਾ ਕੰਧ ਸਾਹਿਬ ਦੇ ਨੇੜੇ ਗੁਰਦੁਆਰਾ ਡੇਹਰਾ ਸਾਹਿਬ ਹੈ। ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਇਸ ਅਸਥਾਨ ਤੇ ਸਿਹਰੇ ਤੇ ਕਲੀਰੇ ਚੜ੍ਹਾਏ ਜਾਂਦੇ ਹਨ। ਜਿਹੜੇ ਲੜਕੇ ਜਾਂ ਲੜਕੀ ਦੇ ਵਿਆਹ ਵਿਚ ਕੋਈ ਵਿਘਨ ਪੈਂਦਾ ਹੈ ਉਹ ਸਿਹਰਾ ਜਾਂ ਕਲੀਰੇ ਚੜ੍ਹਾਉਂਦੇ ਹਨ ਤੇ ਗੁਰੂ ਜੀ ਦੀ ਬਖ਼ਸ਼ਿਸ਼ ਨਾਲ ਉਹਨਾਂ ਦਾ ਵਿਆਹ ਨਿਰਵਿਘਨ ਸੰਪੂਰਨ ਹੋ ਜਾਂਦਾ ਹੈ। ਇਹ ਰਸਮਾਂ ਰੀਤਾਂ ਜਿਥੇ ਲੋਕਧਾਰਾ ਦੀਆਂ ਅਮੀਰ ਪਰੰਪਰਾਵਾਂ ਦੀ ਪੇਸ਼ਕਾਰੀ ਕਰਦੀਆਂ ਹਨ ਉਥੇ ਉਸ ਵੇਲੇ ਦੇ ਸਮਾਜ ਸਭਿਆਚਾਰ ਦਾ ਚਿੱਤਰ ਵੀ ਪੇਸ਼ ਕਰਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.