Breaking NewsD5 specialNewsPunjabSportsTop News

ਭਾਰਤ – ਪਾਕਿ ਮੈਚ ਨੂੰ ਲੈ ਕੇ ਸੰਗਰੂਰ ‘ਚ ਭਿੜੇ ਕਸ਼ਮੀਰੀ ਅਤੇ ਯੂਪੀ ਦੇ ਵਿਦਿਆਰਥੀ, ਵੀਡੀਓ ਵਾਇਰਲ

ਸੰਗਰੂਰ : ਸੰਗਰੂਰ ਦੇ ਭਾਈ ਗੁਰਦਾਸ ਕਾਲਜ ‘ਚ ਐਤਵਾਰ ਰਾਤ ਭਾਰਤ – ਪਾਕਿਸਤਾਨ ਦੇ ਕ੍ਰਿਕੇਟ ਮੈਚ ‘ਚ ਭਾਰਤ ਦੀ ਹਾਰ ਤੋਂ ਬਾਅਦ ਕਸ਼ਮੀਰੀ ਅਤੇ ਯੂਪੀ ਦੇ ਵਿਦਿਆਰਥੀ ਭਿੜ ਗਏ। ਲੜਾਈ ਦੀ ਵੀਡੀਓ ਇੰਟਰਨੈਟ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ‘ਚ ਆਈ। ਪੁਲਿਸ ਵੱਲੋਂ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਐਤਵਾਰ ਰਾਤ ਨੂੰ ਮੈਚ ਤੋਂ ਬਾਅਦ ਨਾਅਰੇਬਾਜ਼ੀ ਕੀਤੀ ਗਈ।

ਸਰਬ ਪਾਰਟੀ ਮੀਟਿੰਗ ‘ਚੋਂ ਆਈ ਵੱਡੀ ਖ਼ਬਰ, ਅਕਾਲੀਆਂ ਨੇ ਕਾਂਗਰਸੀਆਂ ਦੀ ਹਾਂ ‘ਚ ਮਿਲਾਈ ਹਾਂ D5 Channel Punjabi

ਇਸ ਤੋਂ ਬਾਅਦ ਕੁੱਝ ਵਿਦਿਆਰਥੀਆਂ ਵਿਚਕਾਰ ਹੱਥੋਪਾਈ ਹੋ ਗਈ। ਕਸ਼ਮੀਰ ਦੇ ਕੁੱਝ ਵਿਦਿਆਰਥੀ ਅਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁੱਝ ਵਿਦਿਆਰਥੀ ਸੰਗਰੂਰ ਸਥਿਤ ਇੰਜੀਨੀਅਰਿੰਗ ਇੰਸਟੀਚਿਊਟ ‘ਚ ਆਪੋ-ਆਪਣੇ ਕਮਰਿਆਂ ‘ਚ ਮੈਚ ਦੇਖ ਰਹੇ ਸਨ। ਮੈਚ ‘ਚ ਭਾਰਤ ਦੀ ਹਾਰ ਤੋਂ ਬਾਅਦ ਵਿਦਿਆਰਥੀਆਂ ਵਿਚਕਾਰ ਬਹਿਸਬਾਜ਼ੀ ਹੋ ਗਈ।

ਕਿਸਾਨਾਂ ਨੇ ਕਰਤਾ ਐਲਾਨ, 26 ਅਕਤੂਬਰ ਨੂੰ ਹੋਵੇਗਾ ਆਹ ਕੰਮ || D5 Channel Punjabi

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਵਾਇਰਲ ਹੋਈ, ਜਿਸ ‘ਚ ਇਕ ਕਸ਼ਮੀਰੀ ਵਿਦਿਆਰਥੀ ਦੋਸ਼ ਲਾਉਂਦਾ ਦਿਖ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਕੁੱਝ ਵਿਦਿਆਰਥੀ ਉਸ ਦੇ ਕਮਰੇ ‘ਚ ਦਾਖ਼ਲ ਹੋਏ। ਵੀਡੀਓ ‘ਚ ਵਿਦਿਆਰਥੀ ਕਹਿ ਰਿਹਾ ਹੈ ਕਿ ਅਸੀਂ ਮੈਚ ਦੇਖ ਰਹੇ ਸੀ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਵਿਦਿਆਰਥੀ ਸਾਡੇ ਕਮਰੇ ‘ਚ ਜ਼ਬਰਦਸਤੀ ਵੜ ਗਏ। ਵਿਦਿਆਰਥੀ ਨੇ ਵੀਡੀਓ ‘ਚ ਇਹ ਵੀ ਦਿਖਾਇਆ ਕਿ ਉਸ ਦੇ ਕਮਰੇ ਨੂੰ ਕੀ ਨੁਕਸਾਨ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button