InternationalTop News

ਪਾਕਿਸਤਾਨ ‘ਚ ਹੜ੍ਹ ਨੇ ਮਚਾਈ ਤਬਾਹੀ, 937 ਲੋਕਾਂ ਦੀ ਹੋਈ ਮੌਤ

ਇਸਲਾਮਾਬਾਦ : ਗੁਆਂਢੀ ਦੇਸ਼ ਪਾਕਿਸਤਾਨ ਹੜ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ‘ਚ ਮੀਂਹ ਕਾਰਨ ਆਏ ਹੜ੍ਹ ਵਿੱਚ ਹੁਣ ਤੱਕ 343 ਬੱਚਿਆਂ ਸਮੇਤ 937 ਲੋਕਾਂ ਦੇ ਮਾਰੇ ਜਾਣ ਅਤੇ ਘੱਟੋ-ਘੱਟ 3 ਕਰੋੜ ਲੋਕ ਬੇਘਰ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਅਨੁਸਾਰ, ਸਿੰਧ ਸੂਬੇ ਵਿੱਚ 14 ਜੂਨ ਤੋਂ ਵੀਰਵਾਰ ਤੱਕ ਹੜ੍ਹ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 306 ਲੋਕਾਂ ਦੀ ਮੌਤ ਹੋ ਚੁੱਕੀ ਹੈ।

Sukhbir Badal ਦਾ ਗ੍ਰਿਫ਼ਤਾਰੀ ’ਤੇ ਧਾਕੜ ਬਿਆਨ, ਗ੍ਰਿਫ਼ਤਾਰ ਕਰਕੇ ਦਿਖਾਉਂਦੇ, Kunwar Vijay Pratap ਲਾਤਾ ਖੂੰਜੇ

ਮਾਨਸੂਨ ਦੇ ਮੌਜੂਦਾ ਸੀਜ਼ਨ ‘ਚ ਬਲੋਚਿਸਤਾਨ ‘ਚ 234 ਲੋਕਾਂ ਦੀ ਮੌਤ ਹੋਈ ਹੈ, ਜਦਕਿ ਖੈਬਰ ਪਖਤੂਨਖਵਾ ਅਤੇ ਪੰਜਾਬ ਸੂਬੇ ‘ਚ ਕ੍ਰਮਵਾਰ 185 ਅਤੇ 165 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ 37 ਅਤੇ ਗਿਲਗਿਤ-ਬਾਲਟਿਸਤਾਨ ਖੇਤਰ ‘ਚ 9 ਲੋਕਾਂ ਦੀ ਮੌਤ ਹੋਈ ਹੈ। ਰਿਪੋਰਟ ਮੁਤਾਬਕ ਐੱਨ.ਡੀ.ਐੱਮ.ਏ. ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਵਿੱਚ ਅਗਸਤ ਮਹੀਨੇ ਵਿੱਚ 166.8 ਮਿਲੀਮੀਟਰ ਮੀਂਹ ਪਿਆ, ਜੋ ਇਸ ਸਮੇਂ ਦੌਰਾਨ ਔਸਤਨ ਪੈਣ ਵਾਲੇ 48 ਮਿਲੀਮੀਟਰ ਮੀਂਹ ਨਾਲੋਂ 241 ਫ਼ੀਸਦੀ ਵੱਧ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button