Breaking NewsD5 specialInternationalNewsTop News

ਬਾਈਡਨ ਨੇ ਲੋਕਾਂ ਨੂੰ ਕੋਵਿਡ -19 ਰੋਧੀ ਟੀਕਾ ਲਗਵਾਉਣ ਦੀ ਕੀਤੀ ਅਪੀਲ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਲੋਕਾਂ ਨੂੰ ਕੋਵਿਡ – 19 ਰੋਧੀ ਟੀਕਾ ਲਗਵਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਵਿਸ਼ਵ ਮਹਾਮਾਰੀ ਦੇ ਕਾਰਨ ਜਾਨ ਗਵਾਉਣ ਵਾਲੇ ਅਮਰੀਕੀਆਂ ਦੀ ਗਿਣਤੀ ਛੇ ਲੱਖ ਹੋਣ ਵਾਲੀ ਹੈ। ਬਾਾੀਡਨ ਨੇ ਬ੍ਰਸੇਲਜ਼ ‘ਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਸਿਖਰ ਸੰਮੇਲਨ ਤੋਂ ਬਾਅਦ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ‘ਚ ਸੰਕਰਮਣ ਨਾਲ ਔਸਤ ਮਾਮਲਿਆਂ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ‘ਚ ਕਮੀ ਆ ਰਹੀ ਹੈ ‘ਪਰ ਇਸ ਨਾਲ ਕਈ ਲੋਕਾਂ ਦੀ ਜਾਨ ਗਈ ਹੈ’। ਇਸ ਨੂੰ ਉਨ੍ਹਾਂ ਨੇ ‘‘ਇੱਕ ਅਸਲੀ ਤਰਾਸਦੀ’’ ਦੱਸਿਆ।

🔴LIVE | ਕਿਸਾਨਾਂ ਨੇ ਭੰਨਤਾ ਬੀਜੇਪੀ ਦਾ ਦਫ਼ਤਰ, ਪੱਟਤਾ ਨੀਂਹ ਪੱਥਰ ! ਗ੍ਰਹਿ ਮੰਤਰੀ ਦਾ ਕਿਸਾਨਾਂ ‘ਤੇ ਐਕਸ਼ਨ !

ਬਾਈਡਨ ਨੇ ਅਮਰੀਕੀਆਂ ਨੂੰ ਟੀਕਾ ਲਗਵਾਉਣ ਲਈ ਪ੍ਰੋਤਸਾਹਿਤ ਕਰਦੇ ਹੋਏ ਕਿਹਾ,‘ਵਾਇਰਸ ਨੂੰ ਮਾਤ ਦੇਣ ਲਈ ਅਸੀਂ ਬਹੁਤ ਕੁਝ ਕਰਨਾ ਹੈ ਅਤੇ ਅਜੇ ਹਥਿਆਰ ਰੱਖ ਦੇਣ ਦਾ ਸਮਾਂ ਨਹੀਂ ਆਇਆ ਹੈ।’’ ਉਨ੍ਹਾਂ ਨੇ ਚੋਣਾਂ ਤੋਂ ਬਾਅਦ ਕੈਪੀਟਲ ਬਿਲਡਿੰਗ ਅਮਰੀਕੀ ਸੰਸਦ ਭਵਨ) ‘ਤੇ ਹੋਏ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਮਰੀਕੀ ਸਾਥੀ ਇਸ ਘਟਨਾ ਨਾਲ ਹੈਰਾਨ ਹਨ, ਪਰ ਉਹ ਵਿਸ਼ਵ ਰੰਗ ਮੰਚ ‘ਤੇ ਅਮਰੀਕੀ ਅਗਵਾਈ ਨੂੰ ਲੈ ਕੇ ਆਸ਼ਵਸਤ ਹਨ।

ਬਸਪਾ ਨੂੰ ਟਿਕਟ ਦੇਣ ਪਿੱਛੇ ਲੜਪੇ ਅਕਾਲੀ!ਸ਼ੁਰੂ ਕਰਤੀ ਬਗਾਵਤ!ਪਾਰਟੀ ’ਚ ਪਈ ਫੁੱਟ

ਬਾਈਡਨ ਨੇ ਕਿਹਾ ਕਿ ਅਮਰੀਕੀ ਸਾਥੀ ਵੀ ‘‘ਮੇਰੀ ਤਰ੍ਹਾਂ ਮੰਨਦੇ ਹਨ ਕਿ ਅਮਰੀਕੀ ਲੋਕ ਦੁਬਾਰਾ ਅਜਿਹੀ ਘਟਨਾ ਨੂੰ ਸਹਿਣ ਨਹੀਂ ਕਰਨਗੇ।’’ ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ‘ਚ ਹਾਰ ਸਵੀਕਾਰ ਨਹੀਂ ਕੀਤੀ ਸੀ ਅਤੇ ਉਨ੍ਹਾਂ ਨੇ ਤਿੰਨ ਨਵੰਬਰ ਨੂੰ ਹੋਏ ਚੋਣਾਂ ‘ਚ ਧੋਖਾਧੜੀ ਦੇ ਇਲਜ਼ਾਮ ਲਗਾਏ ਸਨ। ਟਰੰਪ ਦੇ ਇਨ੍ਹਾਂ ਆਰੋਪਾਂ ਦੇ ਵਿੱਚ ਕੈਪੀਟਲ ਬਿਲਡਿੰਗ ‘ਤੇ ਉਨ੍ਹਾਂ ਦੇ ਸਮਰਥਕਾਂ ਨੇ ਛੇ ਜਨਵਰੀ ਨੂੰ ਹੱਲਾ ਬੋਲਿਆ ਸੀ ਅਤੇ ਹਿੰਸਾ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button