Breaking NewsD5 specialNewsPunjabTop News

ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਨਿਰਦੇਸ਼ਕ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਪਟਿਆਲਾ : ਇਸ ਵੇਲੇ ਦੀ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਕਾਸ ਪਰਾਸ਼ਰ ਨੇ ਸੋਸ਼ਲ ਮੀਡੀਆ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਵਿਕਾਸ ਪਰਾਸ਼ਰ ਨੇ ਡੀ 5 ਚੈਨਲ ਪੰਜਾਬੀ ਨਾਲ ਖ਼ਾਸ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਵੱਲੋਂ ਅੱਜ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।

ਪਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਾਸ਼ਰ ਨੂੰ ਅਹੁਦੇ ਤੋਂ ‘ਟਰਮੀਨੇਟ’ ਕੀਤਾ ਗਿਆ ਹੈ। ਮਹਿਕਮੇ ਮੁਤਾਬਕ  ਨਿਯੁਕਤੀ ਪੱਤਰ ਵਿੱਚ ਲਿਖੇ ਪੁਆਇੰਟ ਨੰਬਰ ਪੰਜ ਮੁਤਾਬਕ  ਨਿਯੁਕਤ ਕੀਤੇ ਗਏ ਸ਼ਖ਼ਸ ਦੀਆਂ ਸੇਵਾਵਾਂ  ਕਿਸੇ ਵੀ ਵਕਤ , ਬਿਨਾਂ ਨੋਟਿਸ  ਦਿੱਤੇ  ਰੱਦ ਕੀਤੀਆਂ ਜਾ ਸਕਦੀਆਂ ਹਨ।

ਵਿਕਾਸ ਪਰਾਸ਼ਰ ਪਿਛਲੀ ਸਰਕਾਰਾਂ ਦੇ ਕਾਰਜਕਾਲ ਵਿਚ ਵੀ ਇਸ ਅਹੁਦੇ ਤੇ ਨਿਯੁਕਤ ਸਨ ਉਨ੍ਹਾਂ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਉਹਨਾਂ ਕਿਹਾ ਕਿ ਉਹ ਮਾਨ ਸਰਕਾਰ ਵਿੱਚ ਵੀ ਕਈ ਸਰਕਾਰੀ ਮੀਟਿੰਗਾਂ ’ਚ ਭਾਗ ਲੈਂਦੇ ਰਹੇ ਹਨ। ਜ਼ਿਕਰਯੋਗ ਹੈ ਕਿ ਵਿਕਾਸ ਪਰਾਸ਼ਰ ਪਹਿਲਾਂ ਵੀ ਪੁਰਾਣੀ ਸਰਕਾਰਾਂ ਸਮੇਂ ਵੀ ਕੰਮ ਕਰ ਚੁੱਕੇ ਹਨ, ਚੰਨੀ ਸਰਕਾਰ ਵੇਲੇ ਤੋਂ ਸੋਸ਼ਲ ਮੀਡੀਆ ਨਿਰਦੇਸ਼ਕ ਚੱਲਿਆ ਆ ਰਿਹਾ ਸੀ ।

ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਕੀਤੇ ਗਏ ਉਨ੍ਹਾਂ ਦੇ ਕੰਮਾਂ ਦੇ ਅਧਾਰ ‘ਤੇ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ। ਵਿਕਾਸ ਨੇ ਇਸ ਖ਼ਬਰ ਦਾ ਖੰਡਨ ਕੀਤਾ ਕਿ ਉਹਨਾਂ ਨੇ ਅੱਜ ਕੋਈ ਅਹੁਦਾ ਸੰਭਾਲ਼ਿਆ ਹੈ। ਉਹਨਾਂ ਨੇ ਵਟਸਐਪ ਗਰੁੱਪਾਂ ਵਿੱਚ ਜਾਂ ਸੋਸ਼ਲ ਮੀਡੀਆ ਵਿੱਚ ਉਹਨਾਂ ਦੀ ਫੋਟੋ ਨਾਲ ਪ੍ਰਚਾਰੇ ਜਾ ਰਹੇ ਸੰਦੇਸ਼ਾ ਨੂੰ ਬੇਤੁਕਾ ਦੱਸਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button