ਭਾਰੀ ਮੀਂਹ ਨੇ ‘ਚੰਡੀਗੜ੍ਹ-ਮੋਹਾਲੀ’ ਕੀਤਾ ਪਾਣੀਓਂ-ਪਾਣੀ
ਚੰਡੀਗੜ੍ਹ : ਚੰਡੀਗੜ੍ਹ ਅਤੇ ਮੋਹਾਲੀ ‘ਚ ਬੁੱਧਵਾਰ ਤੜਕੇ ਸਵੇਰ ਤੋਂ ਪੈ ਰਹੇ ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਦੁਆਈ, ਉੱਥੇ ਹੀ ਕੰਮਾਂ-ਕਾਰਾਂ ‘ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ। ਚੰਡੀਗੜ੍ਹ-ਮੋਹਾਲੀ ‘ਚ ਇੰਨਾ ਜ਼ਿਆਦਾ ਮੀਂਹ ਪਿਆ ਕਿ ਸੜਕਾਂ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਈਆਂ। ਸੜਕਾਂ ‘ਤੇ ਚੱਲਣ ਵਾਲੇ ਵਾਹਨ ਪਾਣੀ ‘ਚ ਡੁੱਬ ਗਏ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ। ਪਾਣੀ ‘ਚ ਲੋਕਾਂ ਦੇ ਸਕੂਟਰ, ਮੋਟਰਸਾਈਕਲ ਅਤੇ ਗੱਡੀਆਂ ਬੰਦ ਹੋ ਗਈਆਂ। ਸ਼ਹਿਰ ਦੀਆਂ ਕਾਲੋਨੀਆਂ ਦਾ ਹੋਰ ਵੀ ਬੁਰਾ ਹਾਲ ਹੋਇਆ।
BIG News : ਰਾਤੋ-ਰਾਤ Bishnoi ਨੂੰ ਕਿੱਥੇ ਲੈ ਗਈ Police ! ਹੋਵੇਗੀ ਵੱਡੀ ਕਾਰਵਾਈ | D5 Channel Punjabi
ਇੱਥੇ ਮੀਂਹ ਦੇ ਪਾਣੀ ਨਾਲ ਸੀਵਰੇਜ ਦਾ ਗੰਦਾ ਪਾਣੀ ਵੀ ਘਰਾਂ ‘ਚ ਦਾਖ਼ਲ ਹੋ ਗਿਆ। ਸ਼ਹਿਰ ਦੇ ਕਈ ਸੈਕਟਰਾਂ ‘ਚ ਸੜਕਾਂ ‘ਤੇ ਕਰੀਬ 2 ਫੁੱਟ ਤੱਕ ਪਾਣੀ ਭਰ ਗਿਆ। ਸ਼ਹਿਰ ਦੇ ਕਈ ਲਾਈਟ ਪੁਆਇੰਟ ਵੀ ਬੰਦ ਪਏ ਹੋਏ ਹਨ। ਸੜਕਾਂ ‘ਤੇ ਭਰੇ ਪਾਣੀ ਵਿਚਕਾਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਸਮੱਸਿਆ ਵੀ ਆ ਰਹੀ ਹੈ। ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਕਰਵਾਉਣੀ ਪੈ ਗਈ। ਕਈ ਸੈਕਟਰਾਂ ਦੀਆਂ ਗਲੀਆਂ ‘ਚ ਪਾਣੀ ਇੰਨਾ ਜ਼ਿਆਦਾ ਭਰ ਗਿਆ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.