Breaking NewsD5 specialIndiaNewsPunjabTop News

ਕੇਂਦਰੀ ਮੰਤਰੀ ਨੂੰ ਮਿਲੀ ਧਮਕੀ, ਨਕਸ਼ੇ ’ਚ ਬਣਾਈ ਫਿਰਦੇ ਸੀ ਪੂਰਾ ਪਲੈਨ

ਨਵੀਂ ਦਿੱਲੀ/ਮੋਹਾਲੀ : ਮੋਦੀ ਸਰਕਾਰ ‘ਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਮੋਹਾਲੀ ਸਥਿਤ ਘਰ ‘ਚ ਧਮਕੀ ਭਰੀ ਚਿੱਠੀ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਾਪਰੀ ਘਟਨਾ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਮਾਮਲੇ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇਸ ਦੀ ਤਸਦੀਕ ਕੀਤੀ ਹੈ ਕਿ ਉਨ੍ਹਾਂ ਦੇ ਮੋਹਾਲੀ ‘ਚ ਮੌਜੂਦ ਘਰ ਵਿਖੇ ਇਕ ਧਮਕੀ ਭਰੀ ਚਿੱਠੀ ਆਈ ਹੈ, ਜਿਸ ਵਿੱਚ ਘਰ ਦਾ ਨਕਸ਼ਾ ਬਣਾ ਕੇ ਉਨ੍ਹਾਂ ਥਾਵਾਂ ਨੂੰ ਵਿਖਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀਆਂ ਗੱਡੀਆਂ ਅਤੇ ਪੁਲਿਸ ਦੇ ਸੁਰੱਖਿਆ ਦਸਤੇ ਆਦਿ ਤਾਇਨਾਤ ਰਹਿੰਦੇ ਹਨ।

ਸਰਕਾਰ ਦਾ ਨਵਾਂ ਫ਼ਰਮਾਨ, ਮੂਸੇਵਾਲਾ ਮਾਮਲੇ ‘ਚ ਵੱਡੀ ਕਾਰਵਾਈ | D5 Channel Punjabi

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਜ਼ਿਲ੍ਹਾ ਮੋਹਾਲੀ ਦੇ ਐੱਸ.ਐੱਸ.ਪੀ. ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਧਮਕੀ ਭਰੀ ਚਿੱਠੀ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ ਭਰੀ ਚਿੱਠੀ ਦਾ ਮਾਮਲਾ ਪੰਜਾਬ ਪੁਲਿਸ ਦੇ ਡੀ.ਜੀ.ਪੀ. ਦੇ ਧਿਆਨ ‘ਚ ਵੀ ਲਿਆ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਮਾਮਲੇ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਦੇ ਫਗਵਾੜਾ ‘ਚ ਮੌਜੂਦ ਘਰ ਦੇ ਆਲੇ-ਦੁਆਲੇ ਵੀ ਪੁਲਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button