ਏਸ਼ੀਆਈ ਖੇਡਾਂ ‘ਚ ਦੋ ਗੋਲਡ ਮੈਡਲ ਜਿੱਤਣ ਵਾਲੇ ਹਰੀ ਚੰਦ ਦੇ ਦੇਹਾਂਤ ‘ਤੇ CM ਨੇ ਜਤਾਇਆ ਸੋਗ
ਚੰਡੀਗੜ੍ਹ : ਭਾਰਤ ਦੇ ਸਾਬਕਾ ਲੰਬੀ ਦੂਰੀ ਦੇ ਦੌੜਾਕ ਹਰੀ ਚੰਦ ਦਾ ਅੱਜ ਸਵੇਰੇ 69 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਹ ਦੋ ਵਾਰ ਦੇ ਓਲੰਪੀਅਨ ਸਨ ਅਤੇ ਉਨ੍ਹਾਂ ਨੇ 1978 ਦੀਆਂ ਬੈਂਕਾਕ ਏਸ਼ੀਅਨ ਖੇਡਾਂ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ 1976 ਦੀਆਂ ਓਲੰਪਿਕ ਖੇਡਾਂ ‘ਚ 25-ਲੈਪ ਸੈੱਟ ਲਈ ਰਾਸ਼ਟਰੀ ਰਿਕਾਰਡ ਵੀ ਬਣਾਇਆ ਸੀ ਅਤੇ ਇਹ ਰਿਕਾਰਡ 32 ਸਾਲਾਂ ਤੱਕ ਉਨ੍ਹਾਂ ਦੇ ਨਾਮ ਕਾਇਮ ਰਿਹਾ ਸੀ।
ਮੂਸੇਵਾਲਾ ਦੇ ਮਾਂ-ਪਿਓ ਦਾ ਵੱਡਾ ਬਿਆਨ ! ਕਰਤੀ ਵੱਡੀ ਅਪੀਲ D5 Channel Punjabi
ਦੱਸ ਦਈਏ ਕਿ ਉਹਨਾਂ ਦਾ ਜਨਮ 1 ਅਪ੍ਰੈਲ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਘੋਰੇਵਾਹ ਵਿੱਚ ਹੋਇਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਦੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ।
ਏਸ਼ਿਆਈ ਖੇਡਾਂ ਵਿੱਚ ਦੋਹਰਾ ਸੋਨ ਤਗ਼ਮਾ ਜੇਤੂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਭਾਰਤੀ ਓਲੰਪੀਅਨ ਹਰੀ ਚੰਦ ਜੀ ਦੇ ਦੇਹਾਂਤ ਦੀ ਖ਼ਬਰ ਮਿਲੀ..ਭਾਰਤੀ ਅਥਲੈਟਿਕਸ ਦੀ ਸ਼ਾਨ ਰਹੇ ਹਮੇਸ਼ਾ ਆਪਣੇ ਖੇਡ ਲਈ ਯਾਦ ਕੀਤੇ ਜਾਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ..ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਾ ਹਾਂ pic.twitter.com/lCGMCyVwCo
— Bhagwant Mann (@BhagwantMann) June 13, 2022
Saddened by news of the passing of India’s Olympian distance-running legend, Hari Chand Ji. Hailing from village Ghorewal in Hoshiarpur, he made India proud at the world stage with two gold medals (5000m and 10000m) in 1978 Asian Games. May his soul rest in peace.
— Amarinder Singh Raja Warring (@RajaBrar_INC) June 13, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.