Breaking NewsIndiaNewsPolitics

ਅਮਰੀਕਾ ‘ਚ ਅਰੁਣ ਜੇਟਲੀ ਦਾ ਹੋਇਆ ਆਪਰੇਸ਼ਨ, ਡਾਕਟਰਾਂ ਨੇ ਦਿੱਤੀ 2 ਹਫਤੇ ਆਰਾਮ ਕਰਨ ਦੀ ਸਲਾਹ

ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਟਲੀ ਦਾ ਮੰਗਲਵਾਰ ਨੂੰ ਨਿਊਯਾਰਕ ਦੇ ਇੱਕ ਹਸਪਤਾਲ ਵਿੱਚ ਆਪਰੇਸ਼ਨ ਹੋਇਆ। ਮਿਲੀ ਜਾਣਕਾਰੀ ਮੁਤਾਬਕ ਆਪ੍ਰੇਸ਼ਨ ਕਾਮਯਾਬ ਰਿਹਾ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ 2 ਹਫਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜੇਟਲੀ 13 ਜਨਵਰੀ ਨੂੰ ਅਮਰੀਕਾ ਗਏ ਸਨ ਤੇ ਇਸ ਦੌਰਾਨ ਵੀ ਜੇਟਲੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹੇ। ਫੇਸਬੁਕ ‘ਤੇ ਪੋਸਟ ਲਿਖਣ ਤੋਂ ਇਲਾਵਾ ਉਨ੍ਹਾਂ ਨੇ ਮੌਜੂਦਾ ਮੁੱਦਿਆਂ ‘ਤੇ ਟਵੀਟ ਵੀ ਕੀਤੇ।

Read Also ਬੀਮਾਰੀ ਤੋਂ ਬਾਅਦ ਕੰਮ ‘ਤੇ ਵਾਪਸ ਪਰਤੇ ਅਰੁਣ ਜੇਤਲੀ

ਇਸ ਤੋਂ ਪਹਿਲਾਂ ਪਿਛਲੇ ਸਾਲ 14 ਮਈ ਨੂੰ ਜੇਟਲੀ ਦਾ ਏਮਸ ਵਿੱਚ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ, ਉਸ ਤੋਂ ਬਾਅਦ ਉਹ ਵਿਦੇਸ਼ ਨਹੀਂ ਗਏ। ਇਸੇ ਮਹੀਨੇ ਉਨ੍ਹਾਂ ਨੂੰ ਆਮ ਚੋਣਾਂ ਲਈ ਭਾਜਪਾ ਦਾ ਪ੍ਰਚਾਰ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਹ ਇਸ ਸਾਲ ਭਾਜਪਾ ਸਰਕਾਰ ਦਾ ਆਖਰੀ ਅਮ ਬਜਟ ਵੀ ਪੇਸ਼ ਨਹੀਂ ਕਰ ਪਾਉਣਗੇ। ਬਜਟ ਦਾ ਸਾਰਾ ਕੰਮ ਹੁਣ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਦਿੱਤਾ ਗਿਆ ਹੈ। ਭਾਜਪਾ ਦੀ ਅਗੁਵਾਈ ਹੇਠ ਐਨਡੀਏ ਸਰਕਾਰ ਇੱਕ ਫਰਵਰੀ ਨੂੰ ਆਪਣੇ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button