ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਪੰਜਾਬ ਸਰਕਾਰ ਨੂੰ ਅਪੀਲ
ਸੰਗਰੂਰ : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਡੈਮ ਸੁਰੱਖਿਆ ਬਿੱਲ-2021 ਸੰਬੰਧੀ ਖੇਤੀ ਕਾਨੂੰਨਾਂ ਦੀ ਤਰਜ਼ ‘ਤੇ ਕੇਂਦਰ ਨੇ ਹੁਣ ਇਕ ਵਾਰ ਫਿਰ ਸੂਬਿਆਂ ਦੇ ਅਧਿਕਾਰਾਂ ਨੂੰ ਡੈਮ ਸੇਫਟੀ ਐਕਟ ਰਾਹੀਂ ਆਪਣੇ ਹੱਥਾਂ ‘ਚ ਲੈ ਲਿਆ ਹੈ।
Raja Warring ਦੀ ਤਾਜਪੋਸ਼ੀ, Navjot Sidhu ਨੇ ਸਭ ਕਰਤੇ ਹੈਰਾਨ! ਕਾਂਗਰਸ ’ਚ ਪਿਆ ਘਸਮਾਣ! | D5 Channel Punjabi
ਖਹਿਰਾ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਅਸੈਂਬਲੀ ਨੂੰ ਇਸ ਕਾਨੂੰਨ ਨੂੰ ਵੀ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਮਸਲੇ ‘ਤੇ ਸੈਸ਼ਨ ਸੱਦਿਆ ਜਾਵੇ।
ਖੇਤੀ ਕਾਨੂੰਨਾਂ ਦੀ ਤਰਜ਼ ਤੇ ਕੇਂਦਰ ਨੇ ਹੁਣ ਇੱਕ ਵਾਰ ਫੇਰ ਸੂਬਿਆਂ ਦੇ ਅਧਿਕਾਰਾਂ ਨੂੰ ਡੈਮ ਸੇਫਟੀ ਐਕਟ ਰਾਹੀਂ ਆਪਣੇ ਹੱਥਾਂ ਵਿੱਚ ਲੈ ਲਿਆ ਹੈ
ਪਹਿਲਾਂ ਦੀ ਤਰਾਂ ਹੀ ਮੋਹਰੀ ਭੂਮਿਕਾ ਨਿਭਾਉੰਦੇ ਹੋਏ ਪੰਜਾਬ ਅਸੈੰਬਲੀ ਨੂੰ ਏਸ ਕਾਨੂੰਨ ਨੂੰ ਵੀ ਰੱਦ ਕਰਨਾ ਚਾਹੀਦਾ ਹੈ।
ਮੇਰੀ @BhagwantMann ਨੂੰ ਬੇਨਤੀ ਹੈ ਕਿ ਇਸ ਮਸਲੇ ਤੇ ਸੈਸ਼ਨ ਸੱਦਿਆ ਜਾਵੇ https://t.co/aYKeH7fdQS pic.twitter.com/Rxvv7MXfmk— Sukhpal Singh Khaira (@SukhpalKhaira) April 22, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.