D5 specialIndiaNewsPunjab

ਕਾਨੂੰਨ ਦੀਆਂ ਧੱਜੀਆਂ ਉਡਾਉਂਦੀ ਪੰਜਾਬ ਪੁਲਿਸ ,ਸਕੂਲੀ ਵਿਦਿਆਰਥੀਆਂ ‘ਤੇ ਚਾੜ੍ਹਿਆ ਕੁਟਾਪਾ

ਪੰਜਾਬ ਪੁਲਿਸ ਦੀਆਂ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਹਨ | ਬਠਿੰਡਾ ਵਿਖੇ ਪੁਲਿਸ ਦੇ ਕੁਝ ਮੁਲਜ਼ਮਾਂ ਨੇ ਮੋਟਰ ਸਾਈਕਲ ਸਵਾਰ ਤਿੰਨ ਸਕੂਲੀ ਵਿਦਿਆਰਥੀਆਂ ਦਾ ਪਿੱਛਾ ਕਰਕੇ ਸ਼ਰੇਆਮ ਕੁੱਟਿਆ | ਜਿਸਦੀ ਵੀਡੀਓ ਵਾਇਰਲ ਹੋਈ ਗਈ | ਇਕ ਹੋਰ ਵਰਦੀਧਾਰੀ ਮੁਲਾਜ਼ਮ ਅਸਲਾ ਚੁੱਕੀ ਇਹਨਾਂ ‘ਤੇ ਧਾਵਾ ਬੋਲ ਰਿਹਾ ਸੀ | ਜਿਸ ਤੋਂ ਬਾਅਦ ਦੋ ਹੋਰ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਇਹਨਾਂ ਸਕੂਲੀ ਵਿਦਿਆਰਥੀਆਂ ਦੀ ਮਾਰ-ਕੁੱਟ ਕੀਤੀ | ਜਾਣਕਾਰੀ ਮੁਤਾਬਕ ਇਹ ਸਭ ਕੁਝ ਬਠਿੰਡਾ ‘ਚ ਡੀਐੱਸਪੀ ਦਫ਼ਤਰ ਦੇ ਨੇੜੇ ਹੋਇਆ | ਜਿਥੇ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੇ ਦੋ ਗੁਟਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ |ਜਿਸ ਤੋਂ ਬਾਅਦ ਮੌਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੂੰ ਕਾਬੂ ਕਰਨ ਲਈ ਕਾਨੂੰਨ ਨੂੰ ਛਿੱਕੇ ‘ਤੇ ਟੰਗਿਆ |

ਇਸਨੂੰ ਵੀ ਦੇਖੋ….. ਜਦੋਂ Punjab Police ਨੇ ਸਕੂਲੀ ਵਿਦਿਆਰਥੀਆਂ ਦੀ ਧੌੜੀ ਲਾਹੀ

ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਪੁਲਿਸ ਹੀ ਕਾਨੂੰਨ ਦੀਆਂ ਧੱਜੀਆਂ ਉਡਾਵੇਗੀ ਤਾਂ ਆਮ ਲੋਕ ਕਾਨੂੰਨ ਦੀ ਪਰਵਾਹ ਕਿਵੇਂ ਕਰਨਗੇ | ਜੇਕਰ ਇਹਨਾਂ ਦਾ ਕੋਈ ਕਸੂਰ ਸੀ ਤਾਂ ਫੜ ਕੇ ਸਮਝਾਇਆ ਜਾ ਸਕਦਾ ਸੀ | ਇਸ ਵੀਡੀਓ ਨਾਲ ਬਠਿੰਡਾ ਪੁਲਿਸ ਦੀ ਕਿਰਕਿਰੀ ਹੋਈ ਹੈ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button