
ਟਾਟਾ ਗਰੁੱਪ ਦੀ ਏਅਰ ਇੰਡੀਆ ਦੁਨੀਆ ਦੀ ਚੌਥੀ ਸਭ ਤੋਂ ‘ਸਮੇਂ ਦੀ ਪਾਬੰਦ’ ਏਅਰਲਾਈਨ ਬਣ ਗਈ ਹੈ। ਐਵੀਏਸ਼ਨ ਵਿਸ਼ਲੇਸ਼ਣ ਫਰਮ ਸੀਰੀਅਮ ਦੀ ਜੂਨ 2026 ਦੀ ਰਿਪੋਰਟ ਦੇ ਅਨੁਸਾਰ ਏਅਰ ਇੰਡੀਆ ਦੀਆਂ ਕਰੀਬ 86.85 ਫੀਸਦੀ ਉਡਾਣਾਂ, ਯਾਨੀ ਕਿ 100 ਵਿਚੋਂ 87 ਉਡਾਣਾਂ ਤੈਅ ਸਮੇਂ ’ਤੇ ਪਹੁੰਚੀਆਂ ਹਨ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਇਸ ਏਅਰਲਾਈਨ ਨੇ ਜੂਨ ਮਹੀਨੇ ਦੌਰਾਨ ਕੁੱਲ 15 ਹਜ਼ਾਰ 135 ਉਡਾਣਾਂ ਚਲਾਈਆਂ। ਏਅਰ ਇੰਡੀਆ ਨੇ ਸਿੰਗਾਪੁਰ ਏਅਰਲਾਈਨਜ਼ ਅਤੇ ਅਮੀਰਾਤ ਨੂੰ ਪਿੱਛੇ ਛੱਡ ਦਿੱਤਾ ਹੈ। ਹਵਾਬਾਜ਼ੀ ਨਿਯਮਾਂ ਦੇ ਅਨੁਸਾਰ, ਜੇਕਰ ਕੋਈ ਉਡਾਣ ਆਪਣੇ ਨਿਰਧਾਰਤ ਰਵਾਨਗੀ ਸਮੇਂ ਤੋਂ 15 ਮਿੰਟ ਦੇ ਅੰਦਰ ਉਡਾਣ ਭਰਦੀ ਹੈ ਤਾਂ ਉਸ ਨੂੰ ਸਮੇਂ ਸਿਰ ਮੰਨਿਆ ਜਾਂਦਾ ਹੈ। ਐਵੀਏਸ਼ਨ ਵਿਸ਼ਲੇਸ਼ਣ ਫਰਮ ਸੀਰੀਅਮ ਦੇ ਅਨੁਸਾਰ ਗਲੋਬਲ ਰੈਂਕਿੰਗ ਵਿਚ ਏਅਰ ਇੰਡੀਆ ਤੋਂ ਅੱਗੇ ਸਿਰਫ ਤਿੰਨ ਏਅਰਲਾਈਨ ਰਹੀਆਂ। ਇਨ੍ਹਾਂ ਵਿਚ ਸਾਊਦੀਆ ਪਹਿਲੇ, ਕੋਰੀਅਨ ਏਅਰ ਦੂਜੇ ਅਤੇ ਐਰੋ ਮੈਕਸੀਕੋ ਤੀਜੇ ਸਥਾਨ ’ਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




