Breaking NewsD5 specialNewsSportsTop News

ਇਸ ਕ੍ਰਿਕੇਟਰ ਨੇ ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ, ਸੋਗ ‘ਚ ਡੁੱਬਿਆ ਕ੍ਰਿਕੇਟ ਜਗਤ

ਢਾਕਾ : ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ ਕ੍ਰਿਕੇਟ ਪ੍ਰੇਮੀਆਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਬੰਗਲਾਦੇਸ਼ ਦੇ ਸਾਬਕਾ ਤੇਜ਼ ਗੇਂਦਬਾਜ਼ ਸਮਿਉਰ ਰਹਿਮਾਨ ਦਾ 68 ਸਾਲ ਦੀ ਉਮਰ ਵਿਚ ਢਾਕਾ ‘ਚ ਦੇਹਾਂਤ ਹੋ ਗਿਆ। ਉਹ ਬ੍ਰੇਨ ਟਿਊਮਰ ਨਾਲ ਪੀੜਿਤ ਸੀ, ਇਸੇ ਸਾਲ ਦੇ ਸ਼ੁਰੂਆਤ ਵਿਚ ਜਨਵਰੀ ਮਹੀਨੇ ਵਿਚ ਉਸਦਾ ਇਲਾਜ ਸ਼ੁਰੂ ਹੋਇਆ ਸੀ। ਰਹਿਮਾਨ 1982 ਅਤੇ 1986 ਵਿਚ ਆਈ.ਸੀ.ਸੀ. ਟਰਾਫੀ ਵਿਚ ਸ਼ਾਮਿਲ ਹੋਣ ਤੋਂ ਇਲਾਵਾ 1986 ਵਿਚ ਬੰਗਲਾਦੇਸ਼ ਦੇ ਪਹਿਲੇ 2 ਵਨ ਡੇ ਮੈਚਾਂ ਦਾ ਵੀ ਹਿੱਸਾ ਸੀ।

Farmers News : ਸਰਕਾਰ ਦੀ ਕਿਸਾਨਾਂ ਖ਼ਿਲਾਫ਼ ਵੱਡੀ ਕਾਰਵਾਈ, ਭਖਿਆ ਮਾਹੌਲ, ਮੁੜ ਹੋਵੇਗਾ ਵੱਡਾ Andolan

ਉਨ੍ਹਾਂ ਨੇ ਢਾਕਾ ਪ੍ਰੀਮੀਅਰ ਲੀਗ ਵਿਚ ਓਬੋਹਾਨੀ, ਮੁਹੰਮਦਨ ਸਪੋਟਿਰੰਗ, ਬੰਗਲਾਦੇਸ਼ ਬਿਮਾਨ, ਕਾਲਾਬਾਗਾਨ ਕ੍ਰਿਦਾ ਚੱਕਰ, ਆਜ਼ਾਦ ਬ੍ਰਦਰਜ਼ ਅਤੇ ਬ੍ਰਦਰਜ਼ ਯੂਨੀਅਨ ਦੇ ਲਈ ਖੇਡਦੇ ਹੋਏ ਸ਼ਾਨਦਾਰ ਕਰੀਅਰ ਦਾ ਆਨੰਦ ਲਿਆ। ਉਨ੍ਹਾਂ ਨੇ ਢਾਕਾ ਸਪਰਸ ਦੇ ਲਈ ਬਾਸਕਟਬਾਲ ਵੀ ਖੇਡਿਆ। ਆਪਣੇ ਖੇਡ ਕਰੀਅਰ ਤੋਂ ਬਾਅਦ, ਸਮਿਉਰ ਨੇ ਅੰਪਾਇਰ ਅਤੇ ਮੈਚ ਰੈਫਰੀ ਦੇ ਰੂਪ ਵਿਚ ਵੀ ਕੰਮ ਕੀਤਾ। ਸਮਿਉਰ ਤੋਂ ਬਾਅਦ ਉਸਦੇ ਪਰਿਵਾਰ ਵਿਚ ਪਤਨੀ ਅਤੇ 2 ਬੇਟੇ ਹਨ। ਉਸਦੇ ਭਰਾ ਯੁਸੂਫ ਰਹਿਮਾਨ, ਜੋ ਵਰਤਮਾਨ ਵਿਚ ਅਮਰੀਕਾ ਵਿਚ ਹੈ, ਇਕ ਸਾਬਕਾ ਰਾਸ਼ਟਰੀ ਕ੍ਰਿਕੇਟਰ ਵੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button