ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਆਹਮੋ-ਸਾਹਮਣੇ
ਪਟਿਆਲਾ : ਪੰਜਾਬ ਵਿਧਾਨ ਸਭਾ ਨੇ ਜਿਉਂ ਹੀ ਅੱਜ ਚੰਡੀਗੜ੍ਹ ਨੂੰ ਪੰਜਾਬ ਦੀ ਪੱਕੀ ਰਾਜਧਾਨੀ ਐਲਾਨ ਕਰਨ ਲਈ ਮਤਾ ਪਾਸ ਕਰਕੇ ਕੇਂਦਰ ਤੇ ਦਬਾ ਪਾਉਣ ਦੀ ਗੱਲ ਕੀਤੀ ਨਾਲ ਦੀ ਨਾਲ ਇਸ ਦਾ ਅਸਰ ਹਰਿਆਣਾ ‘ਤੇ ਵੀ ਹੋਇਆ ਅਤੇ ਹਰਿਆਣਾ ਨੇ ਵੀ ਇਸ ਲੜਾਈ ‘ਚ ਉਤਰਨ ਦੇ ਸ਼ੰਕੇਤ ਦੇ ਦਿੱਤੇ ਹਨ। ਲੱਗਦਾ ਹੈ ਕਿ ਪੰਜਾਬ ਫਿਰ 1986 ਵਾਲੇ ਦੌਰ ‘ਚ ਪਹੁੰਚ ਗਿਆ ਹੈ ਜਦੋਂ ‘ਪੰਜਾਬ ਸਮਝੌਤੇ’ ਨੂੰ ਨਾ ਲਾਗੂ ਕਰਨ ਕਰਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਬਣ ਗਿਆ ਸੀ।
ਰਾਣਾ ਦਾ ਭਗਵੰਤ ਮਾਨ ਨਾਲ ਪਿਆ ਪੰਗਾ, ਰਾਣਾ ਨੂੰ ਵਿਧਾਨ ਸਭਾ ’ਚੋਂ ਕੱਢਿਆ ਬਾਹਰ
ਅੱਜ ਪੰਜਾਬ ਵਿਧਾਨ ਸਭਾ ਨੇ ਇਹ ਮਤਾ ਪਾਸ ਕਰ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਚੰਡੀਗੜ੍ਹ ਨੂੰ ਦੇਣ ਦਾ ਐਲਾਨ ਕਰੇ। ਇਹ ਮਤਾ ਭਗਵੰਤ ਮਾਨ, ਮੁੱਖ ਮੰਤਰੀ , ਪੰਜਾਬ ਨੇ ਪੇਸ਼ ਕੀਤਾ, ਜਿਸ ਤੇ ਬੀਜੇਪੀ ਨੂੰ ਛੱਡ ਕੇ ਬਾਕੀ ਅਕਾਲੀ ਦਲ,ਬਸਪਾ ਅਤੇ ਪੰਜਾਬ ਕਾਂਗਰਸ ਨੇ ਹਮਾਇਤ ਕੀਤੀ। ਭਾਵੇਂ ਵਿਰੋਧੀ ਪਾਰਟੀਆਂ ਨੇ ਆਪੋ ਆਪਣੀ ਹੋਂਦ ਦਰਸਾਉਣ ਲਈ ਮਾਨ ਸਰਕਾਰ ‘ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਨੇ ਸਭ ਨੂੰ ਕਰਾਰੇ ਜਵਾਬ ਦਿੱਤੇ। ਪਹਿਲਾਂ ਇਹ ਖ਼ਬਰਾਂ ਆ ਰਹੀਆਂ ਸਨ ਕਿ ਪੰਜਾਬ, ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਕਰਮਚਾਰੀਆਂ ਉਪਰ ਲਾਗੂ ਕੇਂਦਰੀ ਕਾਨੂੰਨਾਂ ਵਾਲੇ ਫ਼ੈਸਲੇ ਦੇ ਖਿਲਾਫ਼ ਮਤਾ ਪਾਸ ਕਰੇਗਾ।
ਵੱਡੀ ਖ਼ਬਰ: ਪੰਜਾਬ ਨੂੰ ਮਿਲੇਗਾ ਚੰਡੀਗੜ੍ਹ ? ਵਿਧਾਨ ਸਭਾ ’ਚੋਂ ਭਗਵੰਤ ਮਾਨ ਦਾ ਵੱਡਾ ਐਲਾਨ!D5 Channel Punjabi
ਹੁਣ ਵਾਰੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਹੈ ਕਿ ਉਹ ਇਸ ਮਤੇ ਨੂੰ ਕੇਂਦਰ ਸਰਕਾਰ ਕੋਲ ਭੇਜਦੇ ਹਨ ਕਿ ਨਹੀਂ। ਵੈਸੇ ਇਸ ਤੋਂ ਪਹਿਲਾਂ ਵੀ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰੀ ਤਿੰਨ ਖੇਤੀ ਕਾਨੂੰਨਾਂ ਅਤੇ ਬੀਐੱਸਐਫ ਸਬੰਧੀ ਪਾਸ ਮਤੇ ਕੇਂਦਰ ਨੂੰ ਨਹੀਂ ਭੇਜੇ ਸਨ। ਜਿਸ ਤਰ੍ਹਾਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਪਤੇ ਪਾਸ ਕੀਤੇ ਜਾ ਚੁੱਕੇ ਹਨ ਪਰ ਉਨ੍ਹਾਂ ਉਪਰ ਅਮਲ ਕਰਨ ਲਈ ਕੇਂਦਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਂਝ ਹੀ ਇਸ ਮਤੇ ਨਾਲ ਹੋਣਾ ਹੈ ਪਰ ਇਕ ਗੱਲ ਸਪੱਸ਼ਟ ਹੈ ਕਿ ਹੁਣ ਫ਼ਿਰ ਦੱਬੇ ਹੋਏ ਮੁਰਦੇ ਪੱਟੇ ਜਾਣਗੇ ਅਤੇ ਪੰਜਾਬ ਦੇ ਮਾਹੌਲ ਨੂੰ ਗੰਧਲ਼ਾ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾਣਗੀਆਂ। ਇੰਝ ਮਾਨ ਦੀ ਪੰਜਾਬ ਸਰਕਾਰ ਲਈ ਹੋਰ ਮੁਸ਼ਕਲਾਂ ਵੱਧ ਸਕਦੀਆਂ ਹਨ। ਮੁੱਖ ਮੰਤਰੀ ਪੰਜਾਬ ਲਈ ਆਉਣ ਵਾਲੇ ਦਿਨਾਂ ‘ਚ ਬਹੁਤ ਸਾਵਧਾਨੀ ਨਾਲ ਚੱਲਣ ਦੀ ਲੋੜ ਹੈ। ਵੈਸੇ ਉਹ ਪਹਿਲਾਂ ਹੀ ਬਚਕੇ ਚਲ ਰਹੇ ਹਨ ਕਿਉਂਕਿ ਉਨ੍ਹਾਂ ਨੇ ਪੱਤਰਕਾਰਾਂ ਤੋਂ ਇਕ ਖ਼ਾਸ ਦੂਰੀ ਬਣਾ ਲਈ ਹੈ ਜਿਥੋਂ ਉਨ੍ਹਾਂ ਨੂੰ ਤਿਲਕਣ ਦਾ ਡਰ ਸੀ। ਰੱਬ ਖ਼ੈਰ ਕਰੇ !
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.