ਸਹਾਰਨਪੁਰ ਤੋਂ ਦਿੱਲੀ ਜਾ ਰਹੀ ਪੈਸੇਂਜਰ ਟ੍ਰੇਨ ਦੇ ਦੋ ਡੱਬਿਆਂ ‘ਚ ਲੱਗੀ ਅੱਗ, ਕੋਈ ਜਾਨੀ ਨੁਕਸਾਨ ਨਹੀਂ
ਮੇਰਠ : ਮੇਰਠ ‘ਚ ਸ਼ਨੀਵਾਰ ਸਵੇਰੇ ਸਹਾਰਨਪੁਰ ਤੋਂ ਦਿੱਲੀ ਜਾ ਰਹੀ ਪੈਸੇਂਜਰ ਟ੍ਰੇਨ ‘ਚ ਇੱਥੇ ਦੌਰਾਲਾ ਸਟੇਸ਼ਨ ‘ਤੇ ਅੱਗ ਲੱਗ ਗਈ। ਇਸ ਹਾਦਸੇ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਕਰੀਬ 7:15 ਵਜੇ ਟ੍ਰੇਨ ਦੌਰਾਲਾ ਸਟੇਸ਼ਨ ‘ਤੇ ਰੁਕੀ ਸੀ। ਸਵਾਰੀਆਂ ਦੇ ਚੜ੍ਹਨ ਅਤੇ ਉੱਤਰਨ ਦਾ ਕੰਮ ਜਾਰੀ ਸੀ। ਰੇਲਵੇ ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਪਰ ਰੇਲ ਦੇ ਦੌਰਾਲਾ ਸਟੇਸ਼ਨ ‘ਤੇ ਖੜ੍ਹੇ ਹੋਣ ਕਾਰਨ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ। ਸਾਰੇ ਯਾਤਰੀਆਂ ਦੇ ਡੱਬਿਆਂ ਤੋਂ ਬਾਹਰ ਨਿਕਲਣ ਕਾਰਨ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਚੌਕਸੀ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਲੋਕਾਂ ਨੇ ਦਿਖਾਈ ਤਾਕਤ! ਮੁੜ ਚਾਹ ਦੀ ਰੇਹੜੀ ’ਤੇ ਪਹੁੰਚੇ ਮੋਦੀ? ਚੋਣਾਂ ਨੂੰ ਲੈ ਕੇ ਕੀਤਾ ਵੱਡਾ
ਪੁਲਿਸ ਅਨੁਸਾਰ ਸਹਾਰਨਪੁਰ ਪੈਸੇਂਜਰ ਦੌਰਾਲਾ ਸਟੇਸ਼ਨ ‘ਤੇ ਸ਼ਨੀਵਾਰ ਸਵੇਰੇ 7.10 ਵਜੇ ਪਹੁੰਚਣੀ ਸੀ ਅਤੇ ਆਮ ਤੌਰ ‘ਤੇ ਰੋਜ਼ਾਨਾ ਯਾਤਰੀ ਸਟੇਸ਼ਨ ‘ਤੇ ਮੌਜੂਦ ਸਨ। ਸਟੇਸ਼ਨ ਪਹੁੰਚਦੇ ਹੀ ਅਚਾਨਕ ਰੇਲ ਦੇ 2 ਡੱਬਿਆਂ ‘ਚੋਂ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤਾ। ਰੇਲਵੇ ਅਧਿਕਾਰੀਆਂ ਨੇ ਤੁਰੰਤ ਦੋਵੇਂ ਅੱਗ ਪ੍ਰਭਾਵਿਤ ਡੱਬਿਆਂ ‘ਚੋਂ ਯਾਤਰੀਆਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ। ਮੌਕੇ ‘ਤੇ ਭੱਜ-ਦੌੜ ਵਰਗੇ ਹਾਲਾਤ ਬਣ ਗਏ ਪਰ ਕਈ ਯਾਤਰੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਦੱਸਿਆ ਗਿਆ ਹੈ ਕਿ ਤੇਜ਼ ਹਵਾ ਕਾਰਨ ਅੱਗ ਬੁਝਾਉਣ ਦੇ ਕੰਮ ‘ਚ ਫਾਇਰ ਬ੍ਰਿਗੇਡ ਕਰਮੀਆਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਇਸ ਕਾਰਨ ਮੇਰਠ ਸਹਾਰਨਪੁਰ ਰੇਲਵੇ ਰੂਟ ਪ੍ਰਭਾਵਿਤ ਹੋ ਗਿਆ ਅਤੇ ਕਈ ਮਹੱਤਵਪੂਰਨ ਰੇਲਾਂ ਪ੍ਰਭਾਵਿਤ ਰਹੀਆਂ। ਇਨ੍ਹਾਂ ‘ਚ ਦਿੱਲੀ ਦੇਹਰਾਦੂਨ ਸ਼ਤਾਬਦੀ ਐਕਸਪ੍ਰੈੱਸ, ਸ਼ਾਲੀਮਾਰ ਐਕਸਪ੍ਰੈੱਸ ਅਤੇ ਨੌਚੰਦੀ ਐਕਸਪ੍ਰੈਸ ਆਦਿ ਗੱਡੀਆਂ ਸ਼ਾਮਲ ਰਹੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.