Breaking NewsD5 specialInternationalNewsSportsTop News

ਬੀਜਿੰਗ ਓਲੰਪਿਕ ‘ਚ ਮਹਿਮਾਨ ਬਣ ਕੇ ਚੀਨ ਤੋਂ ‘ਭੀਖ’ ਮੰਗਣ ਜਾ ਰਹੇ ਨੇ ਪਾਕਿ PM ਇਮਰਾਨ

ਇਸਲਾਮਾਬਾਦ : ਇੱਕ ਪਾਸੇ ਜਿੱਥੇ ਪੂਰੀ ਦੁਨੀਆ ਉਈਗਰਾਂ ਦੇ ਮੁੱਦੇ ‘ਤੇ ਚੀਨਦੇ ਬੀਜਿੰਗ ‘ਚ ਹੋ ਰਹੇ ਓਲੰਪਿਕ ਦੇ ਬਾਈਕਾਟ ਦੀ ਅਪੀਲ ਕਰ ਰਹੀ ਹੈ ਉਥੇ ਹੀ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਗਲੇ ਹਫ਼ਤੇ ਬੀਜਿੰਗ ਸ਼ੀਤਕਾਲੀਨ ਓਲੰਪਿਕ ਦੇ ਉਦਘਾਟਨ ਸਮਾਰੋਹ ‘ਚ ਬਤੌਰ ਮਹਿਮਾਨ ਸ਼ਾਮਿਲ ਹੋਣ ਲਈ ਚੀਨ ਦੀ ਯਾਤਰਾ ‘ਤੇ ਜਾ ਰਹੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਹਿਮਾਨ ਬਣ ਕੇ ਜਾ ਰਹੇ ਇਮਰਾਨ ਚੀਨ ਤੋਂ ‘ਭੀਖ’ ਮੰਗਣ ਦੀ ਫਿਰਾਕ ’ਚ ਹਨ। ਨਕਦੀ ਦੇ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਚੀਨ ਤੋਂ ਤਿੰਨ ਅਰਬ ਡਾਲਰ ਦਾ ਕਰਜ ਜੁਟਾਉਣ ਦੀ ਕੋਸ਼ਿਸ਼ ’ਚ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਲੇ ਹਫ਼ਤੇ ਹੋਣ ਵਾਲੀ ਚੀਨ ਯਾਤਰੀ ’ਚ ਇਸ ਕਰਜ ’ਤੇ ਸਹਿਮਤੀ ਬਣ ਸਕਦੀ ਹੈ।

Budget 2022 : ਕੇਂਦਰ ਸਰਕਾਰ ਦੇ ਬਜਟ ’ਚ ਕਿਸਾਨਾਂ ਲਈ ਵੱਡੇ ਐਲਾਨ ! D5 Channel Punjabi

ਮੀਡੀਆ ਰਿਪੋਰਟ ਮੁਤਾਬਕ ਇਮਰਾਨ 3 ਫਰਵਰੀ ਨੂੰ ਚੀਨ ਦੀ ਰਾਜਧਾਨੀ ਬੀਜਿੰਗ ਦਾ ਦੌਰਾ ਕਰਨਗੇ। ਇਸ ਦੌਰਾਨ ਉਨ੍ਹਾਂ ਦਾ ਚੀਨ ਦੇ ਉੱਚ ਨੇਤਾਵਾਂ ਨਾਲ ਮੁਲਾਕਾਤ ਦਾ ਵੀ ਪ੍ਰੋਗਰਾਮ ਹੈ। ਮੀਡੀਆ ਰਿਪੋਰਟ ਨੇ ਆਪਣੀ ਖ਼ਬਰ ’ਚ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਮਰਾਨ ਦੀ ਇਸ ਯਾਤਰਾ ਦੌਰਾਨ ਚੀਨ 3 ਅਰਬ ਡਾਲਰ ਦੇ ਇਕ ਹੋਰ ਕਰਜ ਨੂੰ ਮਨਜ਼ੂਰੀ ਦੇ ਸਕਦੇ ਹੈ। ਚੀਨ ਪਹਿਲਾਂ ਹੀ ਪਾਕਿਸਤਾਨ ਨੂੰ 11 ਅਰਬ ਡਾਲਰ ਦਾ ਕਰਜ ਦੇ ਚੁੱਕਾ ਹੈ।

D5 Punjabi Election Survey : ‘AAP’ ਨੂੰ ਵਿਦੇਸ਼ ਤੋਂ ਸਿੱਧੀ ਸਪੋਰਟ, ਜਿੱਤ ਪੱਕੀ ! ਪ੍ਰਚਾਰ ਲਈ ਆਏ NRI,

ਪਿਛਲੇ ਤਿੰਨ ਵਿੱਤੀ ਸਾਲਾਂ ’ਚ ਪਾਕਿਸਤਾਨ ਨੇ ਵਿਆਜ ਦੇ ਤੌਰ ’ਤੇ ਚੀਨ ਨੂੰ 26 ਅਰਬ ਪਾਕਿਸਤਾਨੀ ਰੁਪਏ ਦਾ ਭੁਗਤਾਨ ਕੀਤਾ ਸੀ। ਇਸ ਤੋਂ ਇਲਾਵਾ ਪਾਕਿਸਤਾਨ ਤਰਜੀਹ ਵਾਲੇ 6 ਖੇਤਰਾਂ ’ਚ ਚੀਨੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਵੀ ਕੋਸ਼ਿਸ਼ ’ਚ ਲੱਗਾ ਹੋਇਆ ਹੈ। ਪਾਕਿਸਤਾਨ ਨਿਵੇਸ਼ ਬੋਰਡ ਦੇ ਮੁਖੀ ਅਜਫਰ ਅਹਿਸਾਨ ਨੇ ਕਿਹਾ , ‘ਅਸੀਂ ਕੱਪੜਾ , ਫੁੱਟਵਿਅਰ , ਫਾਰਮਾ , ਫਰਨੀਚਰ , ਖੇਤੀ , ਵਾਹਾਂ ਅਤੇ ਸੂਚਨਾ ਤਕਨੀਕੀ ਖੇਤਰਾਂ ’ਚ ਚੀਨ ਤੋਂ ਨਿਵੇਸ਼ ਜੁਟਾਉਣ ਦੀ ਕੋਸ਼ਿਸ਼ ਕਰਾਂਗੇ । ’ ਇਸ ਲਈ ਪਾਕਿਸਤਾਨ ਚੀਨ ਦੀਆਂ ਕਰੀਬ 75 ਕੰਪਨੀਆਂ ਨੂੰ ਪੱਛਮੀ – ਏਸ਼ੀਆ , ਅਫਰੀਕਾ ਅਤੇ ਵਿਸ਼ਵ ਦੇ ਹੋਰ ਹਿੱਸੀਆਂ ਤਕ ਵਪਾਰਕ ਮਾਰਗ ਦੇਣ ਦਾ ਵੀ ਭਰੋਸਾ ਦਿਵਾਏਗਾ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button