Modi ਸਰਕਾਰ ਤੇਲ ਅਤੇ ਪੈਟਰੋਲ ’ਚ ਕਰੇ ਕਟੌਤੀ- ਕਾਂਗਰਸ
ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡੇ ਪੱਧਰ ’ਤੇ ਕਮੀ ਆਈ ਹੈ। ਇਸ ਸਬੰਧੀ ਕਾਂਗਰਸ ਨੇ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਵੀ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 25 ਰੁਪਏ ਕਟੌਤੀ ਕਰੇ।
Firozpur BJP Rally : ਕਿਸਾਨਾਂ ਨੇ ਫੇਰ ਘੇਰਲਿਆ BJP ਲੀਡਰਾਂ ਦਾ ਕਾਫਲਾ | D5 Channel Punjabi
ਕਾਂਗਰਸ ਬੁਲਾਰੇ Gaurav Vallabh ਨੇ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਵਿੱਚੋਂ ਇਹ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ Gaurav Vallabh ਨੇ ਕਿਹਾ ਹੈ ਕਿ Narendra Modi ਦੀ ਪ੍ਰਧਾਨਗੀ ਵਾਲੀ ਸਰਕਾਰ ਤੇਲ ’ਤੇ ਐਕਸਾਈਜ਼ ਡਿਊਟੀ ਦਾ ਲਾਭ ਦੇਸ਼ ਦੇ ਲੋਕਾਂ ਨੂੰ ਪਹੁੰਚਾਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੈਟਰੋਲ ਦੇ ਰੇਟ 26.42 ਅਤੇ ਡੀਜ਼ਲ ਦੇ ਰੇਟ 25.24 ਰੁਪਏ ਘੱਟ ਕਰੇ।
ਫੇਰ ਹੋਈ ਅੰਮ੍ਰਿਤਸਰ ‘ਚ ਬੇਅਦਬੀ, ਦੇਖੋ Live ਤਸਵੀਰਾਂ, ਮੌਕੇ ’ਤੇ ਪਹੁੰਚੇ ਗੁਰੂ ਦੇ ਸਿੰਘ || D5 Channel Punjabi
ਹਾਲ ਹੀ ’ਚ Modi ਸਰਕਾਰ ਨੇ ਤੁਰੰਤ 5 ਰੁਪਏ ਪ੍ਰਤੀ ਲਿਟਰ ਦੀ ਕਮੀ ਦੇ ਕੀਤੇ ਐਲਾਨ ਨੂੰ ਲੈ ਕੇ Gaurav Vallabh ਨੇ Modi ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਲਾਲੀਪਾਪ ਹੈ ਜੋ Modi ਨੇ ਦੇਸ਼ ਵਾਸੀਆਂ ਨੂੰ ਦਿੱਤਾ ਸੀ ਕਿਉਂਕਿ ਕੱਚੇ ਤੇਲ ਦੇ ਰੇਟਾਂ ’ਚ ਆਈ ਕਮੀ ਮੁਤਾਬਿਕ Modi ਜੀ ਨੂੰ 8 ਰੁਪਏ ਪ੍ਰਤੀ ਲਿਟਰ ਕੀਮਤ ਕੀਤੀ ਜਾਣੀ ਚਾਹੀਦੀ ਸੀ ਪਰ Modi ਨੇ ਲਾਭ ਤੋਂ ਦੇਸ਼ ਵਾਸੀਆਂ ਨੂੰ ਵਾਂਝਾ ਕਰ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.