ਸ੍ਰੀ ਦਰਬਾਰ ਦੇ ਮੁਲਾਜ਼ਮਾਂ ਨੇ ਸ਼ਰਧਾਲੂ ਦੇ ਸਰਾਂ ਦੇ ਕਮਰੇ ਵਿਚ ਰਹਿ ਗਏ 65 ਹਜ਼ਾਰ ਰੁਪਏ ਕੀਤੇ ਵਾਪਿਸ
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਮੱਧ ਪ੍ਰਦੇਸ਼ ਦੇ ਇਕ ਸ਼ਰਧਾਲੂ ਨੂੰ ਉਸ ਦੇ ਕਮਰੇ ਵਿਚ ਰਹਿ ਗਏ 65 ਹਜ਼ਾਰ ਰੁਪਏ ਵਾਪਿਸ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਸਥਿਤ ਸਰਾਵਾਂ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਅਨੁਸਾਰ ਮੱਧ ਪ੍ਰਦੇਸ਼ ਦੇ ਖੰਡਵਾਂ ਤੋਂ ਸ. ਗਗਨ ਸਿੰਘ ਨਾਮ ਦਾ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਾ ਸੀ, ਜਿਸ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਿਵਾਸ ਵਿਖੇ 65 ਹਜ਼ਾਰ ਰੁਪਏ ਰਹਿ ਗਏ ਸਨ।
ਚੰਡੀਗੜ੍ਹ ਜਿੱਤ ਭਗਵੰਤ ਮਾਨ ਨੇ ਕਰਤਾ ਵੱਡ ਐਲਾਨ, ਪੂਰੇ ਪੰਜਾਬ ‘ਚ ਹੋਊ ਝਾੜੂ-ਝਾੜੂ || D5 Channel Punjabi
ਉਨ੍ਹਾਂ ਦੱਸਿਆ ਕਿ ਜਦੋਂ ਸਰਾਂ ਦੇ ਕਮਰੇ ਦੀ ਸਫਾਈ ਕਰਦਿਆਂ ਇਸ ਦਾ ਸਫਾਈ ਕਰਮਚਾਰੀਆਂ ਅਤੇ ਸਰਾਂ ਦੇ ਇੰਚਾਰਜ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪ੍ਰਬੰਧਕਾਂ ਨੂੰ ਦਿੱਤੀ। ਇਸ ’ਤੇ ਸਬੰਧਤ ਸ਼ਰਧਾਲੂ ਨੂੰ ਫੋਨ ’ਤੇ ਸੂਚਿਤ ਕਰਕੇ ਉਸ ਦੇ ਪੈਸੇ ਵਾਪਿਸ ਕੀਤੇ ਗਏ।
ਕਿਹੜੀ ਖੁਡ ‘ਚ ਵੜਿਆ ਮਜੀਠੀਆ, ਦੇਖੋ ਕਿਸਨੇ ਦਿੱਤੀ ਪਨਾਹ || D5 Channel Punjabi
ਇਸ ਦੌਰਾਨ ਸ਼ਰਧਾਲੂ ਸ. ਗਗਨ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਸਰਾਂ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਸ਼ਰਧਾਲੂ ਨੂੰ ਪੈਸੇ ਵਾਪਿਸ ਕਰਨ ਮੌਕੇ ਸਰਾਵਾਂ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ, ਇੰਚਾਰਜ ਸ. ਸੁਜਾਨ ਸਿੰਘ, ਸ. ਨਰਿੰਦਰ ਸਿੰਘ, ਸੇਵਾਦਾਰ ਸ. ਹਰਪਾਲ ਸਿੰਘ, ਸ. ਅਮਰਿੰਦਰ ਸਿੰਘ ਤੇ ਸ. ਗੁਰਿੰਦਰ ਸਿੰਘ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.