Breaking NewsD5 specialIndiaNewsPoliticsPunjab

AAP ਦੀ ਕੁਰਸੀ ਛੱਡਣ ਵਾਲੇ ਆਗੂ ਲਈ ‘ਆਪ’ ਨੇ ਲਿਆ ਸਟੈਂਡ (ਵੀਡੀਓ)

ਚੰਡੀਗੜ੍ਹ : ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ‘ਚ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਆਪ ਵਿਧਾਇਕ ਐੱਚ.ਐੱਸ. ਫੂਲਕਾ ਵੱਲੋਂ ਦਿੱਤੇ ਬਿਆਨ ਤੇ ਸਿਆਸਤ ਦਿਨੋਂ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਇੱਕ ਪਾਸੇ ਜਿਥੇ ਕਾਂਗਰਸੀ ਵਿਧਾਇਕ ਫੂਲਕਾ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ ਤਾਂ ਉਥੇ ਹੀ ਫੂਲਕਾ ਵਿਰੋਧੀਆਂ ਤੇ ਬਿਆਨ ਨੂੰ ਬੇ-ਵਜ੍ਹਾ ਉਛਾਲਣ ਦਾ ਦੋਸ਼ ਲਾ ਰਹੇ ਹਨ। ਫੂਲਕਾ ਦੇ ਬਚਾਅ ਵਿੱਚ ਹੁਣ ਆਮ ਆਦਮੀ ਪਾਰਟੀ ਵੀ ਆ ਖਲੋਤੀ ਹੈ। ਆਪ ਵਿਧਾਇਕ ਅਮਨ ਅਰੋੜਾ ਨੇ ਰਾਜ ਕੁਮਾਰ ਵੇਰਕਾ ਨੂੰ 84 ਮਾਮਲਾ ਯਾਦ ਕਰਵਾਉਂਦਿਆਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਤਰ੍ਹਾਂ ਦੇ ਪਰਚੇ ਤੋਂ ਡਰਨ ਵਾਲੇ ਨਹੀਂ।

Read Also ਰੁੱਸੇ ਆਗੂਆਂ ਦਾ ‘ਆਪ’ ‘ਚ ਵਾਪਿਸ ਆਉਣ ਦਾ ਐਲਾਨ

ਇਸ ਤੋਂ ਇਲਾਵਾ ਅਮਨ ਅਰੋੜਾ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੂੰ ਦੇਸ਼ਧ੍ਰੋਹੀਆਂ ਨਾਲ ਆਪ ਦੇ ਸਬੰਧ ਜੱਗ ਜ਼ਾਹਿਰ ਕਰਨ ਲਈ ਖੁੱਲ੍ਹਾ ਚੈਲੰਜ ਵੀ ਦਿੱਤਾ ਹੈ। ਅਮਨ ਅਰੋੜਾ ਨੇ ਸਾਫ ਕੀਤਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਵੱਲੋਂ ਜਾਣੇ-ਅਣਜਾਣੇ ਦਿੱਤੇ ਜਾਣ ਵਾਲੇ ਇਸ ਤਰ੍ਹਾਂ ਦੇ ਗੈਰ ਜ਼ਰੂਰੀ ਬਿਆਨਾਂ ਦਾ ਸਮਰਥਨ ਨਹੀਂ ਕਰਦੀ। ਇਸ ਦੇ ਨਾਲ ਹੀ ਉਨ੍ਹਾਂ ਦੂਜੀਆਂ ਪਾਰਟੀਆਂ ਨੂੰ ਵੀ ਅੰਮ੍ਰਿਤਸਰ ਬੰਬ ਧਮਾਕੇ ਵਰਗੀਆਂ ਘਟਨਾਵਾਂ ਤੇ ਸਿਆਸੀ ਰੋਟੀਆਂ ਨਾ ਸੇਕਣ ਦੀ ਤਾਕੀਦ ਵੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button