ਦਿਲ ਦਹਿਲਾ ਦੇਣ ਵਾਲੀ ਘਟਨਾ : ਪੰਜ ਬੇਟੀਆਂ ਦੇ ਨਾਲ ਮਾਂ ਨੇ ਖੂਹ ‘ਚ ਮਾਰੀ ਛਾਲ, ਸਾਰਿਆਂ ਦੀ ਮੌਤ
ਜੈਪੁਰ : ਰਾਜਸਥਾਨ ਦੇ ਕੋਟਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਘਰ ‘ਚ ਕਲੇਸ਼ ਤੋਂ ਪ੍ਰੇਸ਼ਾਨ ਇੱਕ ਮਹਿਲਾ ਨੇ ਆਪਣੀ ਪੰਜ ਬੇਟੀਆਂ ਦੇ ਨਾਲ ਖੂਹ ‘ਚ ਛਾਲ ਮਾਰ ਦਿੱਤੀ ਤੇ ਸਾਰਿਆਂ ਦੀ ਮੌਤ ਹੋ ਗਈ। ਐਤਵਾਰ ਸਵੇਰੇ ਲੋਕ ਖੂਹ ਦੇ ਕੋਲ ਗਏ ਤਾਂ ਉਸ ‘ਚ ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ। ਪਿੰਡ ਵਾਲਿਆਂ ਨੇ ਇਨ੍ਹਾਂ ਸਾਰੀਆਂ ਲਾਸ਼ਾਂ ਨੂੰ ਖੂਹ ਤੋਂ ਬਾਹਰ ਕੱਢਿਆ।ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਪਤੀ ਨਾਲ ਰੋਜ਼ ਝਗੜਾ ਹੁੰਦਾ ਸੀ। ਇਸੇ ਕਾਰਨ ਉਸ ਨੇ ਜਾਨ ਦੇ ਦਿੱਤੀ। ਮਾਮਲਾ ਕੋਟਾ ਦੇ ਰਾਮਗੰਜ ਮੰਡੀ ਖੇਤਰ ਦੇ ਚੇਚਟ ਥਾਣੇ ਦੇ ਕਾਲੀਆਖੇੜੀ (ਮਦਨਪੁਰਾ ਗ੍ਰਾਮ ਪੰਚਾਇਤ) ਪਿੰਡਾ ਦਾ ਹੈ। ਸੂਚਨਾ ਤੋਂ ਬਾਅਦ ਰਾਮਗੰਜ ਮੰਡੀ ਦੇ ਡਿਪਟੀ ਐੱਸ. ਪੀ. ਪ੍ਰਵੀਨ ਨਾਇਕ, ਸੀ. ਆਈ. ਰਾਜਿੰਦਰ ਪ੍ਰਸਾਦ ਮੀਣਾ ਜ਼ਾਬਤੇ ਦੇ ਨਾਲ ਮੌਕੇ ’ਤੇ ਪੁੱਜੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ।
CM ਚੰਨੀ ਦਾ ਵੱਡਾ ਧਮਾਕਾ, ਵਿਰੋਧੀਆਂ ਦੇ ਮੂੰਹ ਬੰਦ, ਕੇਂਦਰ ਦੀ ਸਾਜ਼ਿਸ਼ ਬੇਨਕਾਬ, ਕਿਸਾਨਾਂ ਦਾ ਵੱਡਾ ਫੈਸਲਾ !
ਸੀ. ਆਈ. ਰਾਜਿੰਦਰ ਪ੍ਰਸਾਦ ਮੀਣਾ ਨੇ ਦੱਸਿਆ ਕਿ ਸ਼ਿਵਲਾਲ ਦੀ ਪਤਨੀ ਬਾਦਾਮ ਦੇਵੀ (40) ਨੇ ਧੀਆਂ ਦੇ ਨਾਲ ਖੂਹ ਵਿਚ ਛਾਲ ਮਾਰ ਦਿੱਤੀ। ਉਸ ਦੇ ਨਾਲ 14 ਸਾਲ ਦੀ ਸਾਵਿਤਰੀ, 8 ਸਾਲ ਦੀ ਅੰਜਲੀ, 6 ਸਾਲ ਦੀ ਕਾਜਲ, 4 ਸਾਲ ਦੀ ਗੂੰਜਨ ਅਤੇ 1 ਸਾਲ ਦੀ ਮਾਸੂਮ ਅਰਚਨਾ ਦੀ ਡੁੱਬਣ ਨਾਲ ਮੌਤ ਹੋ ਗਈ। ਪਰਿਵਾਰ ਵਿਚ 14 ਸਾਲਾ ਗਾਇਤਰੀ ਅਤੇ 7 ਸਾਲਾ ਪੂਨਮ ਜ਼ਿਊਂਦੀਆਂ ਬਚੀਆਂ ਹਨ। ਜਿਸ ਸਮੇਂ ਮਾਂ ਨੇ ਧੀਆਂ ਨੂੰ ਲੈ ਕੇ ਖੂਹ ਵਿਚ ਛਾਲ ਮਾਰੀ, ਗਾਇਤਰੀ ਅਤੇ ਪੂਨਮ ਘਰੋਂ ਬਾਹਰ ਸੀ ਇਸ ਲਈ ਉਨ੍ਹਾਂ ਦੀ ਜਾਨ ਬਚ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.