Breaking NewsD5 specialNewsPunjabTop News

ਜਲੰਧਰ ‘ਚ ਗਰਜੇ ਸਿੱਧੂ – ‘ਹਰ ਪੰਜਾਬੀ ਦੀ ਆਵਾਜ਼, ਵਿਧਾਨ ਸਭਾ ‘ਚ ਰੱਦ ਹੋਣ ਕਾਲੇ ਕਨੂੰਨ’

ਜਲੰਧਰ : ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜਲੰਧਰ ਪੁੱਜੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਆਇਆ ਹਾਂ, ਜਿਸਦੀ ਮੈਨੂੰ ਖੁਸ਼ੀ ਹੈ। ਹਰ ਪੰਜਾਬੀ ਦੀ ਆਤਮਾ ਦੀ ਆਵਾਜ਼ ਹੈ ਕਿ ਇਹ ਕਾਲੇ ਕਨੂੰਨ ਰੱਦ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਵਿਧਾਨ ਸਭਾ ‘ਚ ਖੜੇ ਹੋ ਕੇ ਕਹਿਣਾ ਹੈ ਕਿ ਇਹ ਗੈਰ ਕਾਨੂੰਨੀ ਹਨ। ਇਹ ਸਾਡੇ ਸੰਵਿਧਾਨ ਦੇ ਖਿਲਾਫ਼ ਹੈ ਅਤੇ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਨਕਾਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗਾ।

ਲਓ ਛਾਹ ਗਿਆ ਨਵਜੋਤ ਸਿੱਧੂ, ਕਿਸਾਨਾਂ ਦੇ ਹੱਕ ‘ਚ ਕਰਤਾ ਮੋਦੀ ਨੂੰ ਚੈਲੰਜ! D5 Channel Punjabi

ਬੇਅਦਬੀ ਕਰਨ ਵਾਲਿਆਂ ਨੂੰ ਮਿਲੇ ਸਖ਼ਤ ਸਜ਼ਾ
ਸਿੱਧੂ ਨੇ ਬਾਦਲ ਸਰਕਾਰ ਦਾ ਹਵਾਲਾ ਦਿੰਦੇ ਹੋਏ ਬਿਜਲੀ ਦੇ ਮਾਮਲੇ ‘ਚ ਸਵਾਲ ਖੜੇ ਕੀਤੇ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਹੀ ਚਾਹੀਦੀ ਹੈ। ਇਹ ਆਮ ਲੋਕਾਂ ਦੀ ਆਵਾਜ਼ ਹੈ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।

ਪਾਰਲੀਮੈਂਟ ਚੋਂ ਵੱਡੀ ਖ਼ਬਰ, ਹਰਸਿਮਰਤ ਬਾਦਲ ਨੇ ਜਿੱਤਿਆ ਕਿਸਾਨਾਂ ਦਾ ਦਿਲ! D5 Channel Punjabi

ਲੋਕਾਂ ਦੀ ਭਲਾਈ ਲਈ ਦਿੱਲੀ ਤੋਂ ਬਿਹਤਰ ਪੰਜਾਬ ਮਾਡਲ
ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ‘ਚ ਕਿਸਾਨਾਂ ਨੂੰ ਹਰ ਸਾਲ 10,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ, ਜਦੋਂ ਕਿ ਦਿੱਲੀ ‘ਚ ਕੇਜਰੀਵਾਲ ਸਰਕਾਰ ਸਿਰਫ 17 ਸੌ ਕਰੋੜ ਰੁਪਏ ਦੀ ਸਬਸਿਡੀ ਹੀ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਦਿੱਲੀ ਤੋਂ ਪੰਜਾਬ ਮਾਡਲ ਬਿਹਤਰ ਹੈ। ਨਾਲ ਹੀ ਉਨ੍ਹਾਂ ਨੇ ਨੁਕਸਾਨਦਾਰ ਬਿਜਲੀ ਸਮਝੌਤੇ ਰੱਦ ਕਰਨ ਦੀ ਮੰਗ ਵੀ ਦੋਹਰਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button