Pakistan ਨੇ ਇਕ ਵਾਰ ਫੇਰ ਤੋਂ TikTok ‘ਤੇ ਹਟਾਈ ਪਾਬੰਦੀ
ਪਾਕਿਸਤਾਨ:ਪਾਕਿਸਤਾਨ ਦੀ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਸ਼ੁੱਕਰਵਾਰ ਨੂੰ ਫਿਰ ਤੋਂ TikTok ‘ਤੇ ਪਾਬੰਦੀ ਹਟਾ ਦਿੱਤੀ ਹੈ।ਇਸ ਵਾਰ ਚਾਰ ਮਹੀਨਿਆਂ ਬਾਅਦ ਪਾਬੰਦੀ ਹਟਾਈ ਗਈ ਹੈ।ਚੀਨ ਦੀ ਪ੍ਰਸਿੱਧ ਵੀਡੀਓ-ਸ਼ੇਅਰਿੰਗ ਸੇਵਾ ਦੁਆਰਾ ਅਸ਼ਲੀਲ ਸਮੱਗਰੀ ਦੇ ਪ੍ਰਸਾਰਣ ਨੂੰ ਨਿਯੰਤਰਿਤ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਪਾਬੰਦੀ ਹਟਾ ਦਿੱਤੀ ਗਈ ਹੈ।ਪਿਛਲੇ 15 ਮਹੀਨਿਆਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਪਾਕਿਸਤਾਨ ਦੀ ਦੂਰਸੰਚਾਰ ਅਥਾਰਟੀ ਨੇ TikTok ਨੂੰ ਬੈਨ ਕੀਤਾ ਅਤੇ ਫਿਰ ਤੋਂ ਹਟਾਇਆ ਹੈ।
ਲਓ ਮੋਦੀ ਕਰੇਗਾ ਕਿਸਾਨਾਂ ਲਈ ਨਵਾਂ ਐਲਾਨ, ਹੁਣੇ ਪਹੁੰਚੀ ਕੋਲ ਚਿੱਠੀ || D5 Channel Punjabi
ਪਾਕਿਸਤਾਨ ਨੇ ਪਹਿਲੀ ਵਾਰ ਅਕਤੂਬਰ 2020 ਵਿੱਚ ਨੌਜਵਾਨਾਂ ਵਿੱਚ ਪ੍ਰਸਿੱਧ App TikTok ‘ਤੇ ਪਾਬੰਦੀ ਲਗਾ ਦਿੱਤੀ ਸੀ।ਪਾਕਿਸਤਾਨ ਨੇ ਕਿਹਾ ਸੀ ਕਿ ਉਸ ਨੂੰ ਐਪ ‘ਤੇ ਕਥਿਤ ਤੌਰ ‘ਤੇ “ਅਨੈਤਿਕ, ਅਤੇ ਅਸ਼ਲੀਲ” ਸਮੱਗਰੀ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਸਨ।ਰੈਗੂਲੇਟਰੀ ਏਜੰਸੀ ਨੇ ਟਵਿੱਟਰ ‘ਤੇ ਇਕ ਬਿਆਨ ‘ਚ ਕਿਹਾ ਕਿ TikTok ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਉਹ ‘ਗੈਰ-ਕਾਨੂੰਨੀ ਸਮੱਗਰੀ’ ਅਪਲੋਡ ਕਰਨ ਵਾਲੇ ਉਪਭੋਗਤਾਵਾਂ ਨੂੰ ਬਲਾਕ ਕਰ ਦੇਵੇਗਾ।
ਖੱਟਰ ਦੇ ਘਰ ਪਹੁੰਚੇ ਕਿਸਾਨ, ਫਿਰ ਪਾਈਆਂ ਧੂੰਮਾਂ, ਕੋਠਿਆਂ ‘ਤੇ ਚੜ੍ਹੇ ਲੋਕ D5 Channel Punjabi
ਚੀਨ ਦੀ ਬਾਈਟਡਾਂਸ ਕੰਪਨੀ ਦੀ ਇਸ ਐਪ ਨੂੰ ਪਾਕਿਸਤਾਨ ‘ਚ ਕਰੀਬ 39 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।ਪਿੱਛਲੇ ਕੁੱਝ ਸਾਲਾਂ ਦੌਰਾਨ, ਪਾਕਿਸਤਾਨ ਨੇ ਆਪਣੀ ਸਮੱਗਰੀ ਬਾਰੇ ਫੇਸਬੁੱਕ ਅਤੇ ਟਵਿੱਟਰ ਨੂੰ ਸੈਂਕੜੇ ਸ਼ਿਕਾਇਤਾਂ ਭੇਜੀਆਂ ਹਨ।ਉਸ ਨੇ ਦੋਸ਼ ਲਾਇਆ ਕਿ ਉਕਤ ਸਮੱਗਰੀ ਅਪਮਾਨਜਨਕ ਹੈ ਅਤੇ ਇਸਲਾਮ ਅਤੇ ਪਾਕਿਸਤਾਨੀ ਕਾਨੂੰਨ ਦੇ ਵਿਰੁੱਧ ਸੰਭਾਵੀ ਤੌਰ ‘ਤੇ ਅਪਮਾਨਜਨਕ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.