InternationalTop News

ਹੁਣ ਬ੍ਰਿਟੇਨ ਦੇ ਸ਼ਿਵ ਮੰਦਰ ’ਚ ਭੰਨਤੋੜ, 15 ਗ੍ਰਿਫ਼ਤਾਰ

ਲੰਡਨ : ਬ੍ਰਿਟੇਨ ਦੇ ਸ਼ਹਿਰ ਲਿਸਟਰ ’ਚ ਦੋ ਭਾਈਚਾਰਿਆਂ ’ਚ ਤਣਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਤਣਾਅ ਸ਼ਿਵ ਮੰਦਰ ’ਚ ਭੰਨਤੋੜ ਤੋਂ ਬਾਅਦ ਹੋਰ ਵਧ ਗਿਆ ਹੈ। ਇਕ ਧਿਰ ਦੇ ਲੋਕਾਂ ਨੇ ਨਾ ਸਿਰਫ਼ ਮੰਦਰ ਦੇ ਬਾਹਰ ਹੰਗਾਮਾ ਕੀਤਾ ਸਗੋਂ ਉਥੇ ਲਾਇਆ ਭਗਵਾ ਝੰਡਾ ਵੀ ਲਾਹ ਕੇ ਸੁੱਟ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ 28 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੇ ਬਾਅਦ ਤੋਂ ਹੀ ਇਲਾਕੇ ਦੇ ਦੋ ਭਾਈਚਾਰਿਆਂ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਇਸ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਸੀ, ਜਿਸ ਤੋਂ ਬਾਅਦ ਇਕ-ਦੂਜੇ ‘ਤੇ ਤਾਅਨੇ ਅਤੇ ਟਿੱਪਣੀਆਂ ਨੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਹੋਰ ਜ਼ਿਆਦਾ ਭੜਕਾ ਦਿੱਤਾ, ਜਿਸ ਕਾਰਨ ਇਕ ਧਿਰ ਦੀ ਭੀੜ ਨੇ ਮੰਦਰ ’ਚ ਭੰਨਤੋੜ ਕੀਤੀ।

SGPC ਹੱਥੋਂ ਗਈ ਕਮਾਂਡ, Supreme Court ਦਾ ਵੱਡਾ ਫੈਸਲਾ | D5 Channel Punjabi

ਇੰਨੇ ‘ਚ ਹੀ ਇਕ ਨੌਜਵਾਨ ਮੰਦਰ ਦੀ ਬਾਹਰਲੀ ਕੰਧ ‘ਤੇ ਚੜ੍ਹਿਆ ਅਤੇ ਉਥੇ ਲਾਏ ਭਗਵੇ ਝੰਡੇ ਨੂੰ ਉਤਾਰ ਦਿੱਤਾ। ਮਾਮਲੇ ਦਾ ਨੋਟਿਸ ਲੈਂਦਿਆਂ ਸਥਾਨਕ ਪੁਲਸ ਨੇ ਹੁਣ ਤੱਕ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਪੁਲਿਸ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ, ਨਾਲ ਹੀ ਘਟਨਾ ਦੀ ਵੀਡੀਓ ਦੀ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਥੇ ਭਾਰਤ ਨੇ ਇੰਗਲੈਂਡ ’ਚ ਭਾਰਤੀ ਭਾਈਚਾਰੇ ਵਿਰੁੱਧ ਹਿੰਸਾ ਅਤੇ ਹਿੰਦੂ ਇਮਾਰਤਾਂ ਦੀ ਭੰਨਤੋੜ ਦੀ ਸਖ਼ਤ ਨਿਖੇਧੀ ਕਰਦਿਆਂ ਇਨ੍ਹਾਂ ਹਮਲਿਆਂ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਇੱਥੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਇਸ ਮੁੱਦੇ ਨੂੰ ‘ਪੁਰਜ਼ੋਰ ਤਰੀਕੇ ਨਾਲ’ ਚੁੱਕਿਆ ਹੈ ਅਤੇ ਸ਼ਹਿਰ ’ਚ ਹਫ਼ਤੇ ਦੇ ਅੰਤ ’ਚ ਝੜਪਾਂ ਦੀਆਂ ਰਿਪੋਰਟਾਂ ਤੋਂ ਬਾਅਦ ਬ੍ਰਿਟੇਨ ਦੇ ਅਧਿਕਾਰੀਆਂ ਤੋਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button