Breaking NewsD5 specialNewsPoliticsPress ReleasePunjab

ਮੁੱਖ ਮੰਤਰੀ ਕੈਂਸਰ ਰਾਹਤ ਫੰਡ ਦਾ ਪੈਸਾ ਕੈਂਸਰ ਪੀੜਤਾਂ ਦੇ ਇਲਾਜ ਲਈ ਤੁਰੰਤ ਜਾਰੀ ਕਰਨ ਚਰਨਜੀਤ ਸਿੰਘ ਚੰਨੀ: ਹਰਪਾਲ ਸਿੰਘ ਚੀਮਾ

ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਹਰਪਾਲ ਸਿੰਘ ਚੀਮਾ ਨੇ ਕੀਤੀ ਮੰਗ

ਦਾਨੀ ਲੋਕਾਂ ਵੱਲੋਂ ਕੈਂਸਰ ਪੀੜਤਾਂ ਦੇ ਇਲਾਜ ਲਈ ਸੀ.ਐਮ. ਕੈਂਸਰ ਰਿਲੀਫ਼ ਫੰਡ ’ਚ ਦਾਨ ਦਿੱਤਾ ਪੈਸਾ ਪੀੜਤਾਂ ਨਾ ਮਿਲਣ ਦਾ ਲਾਇਆ ਦੋਸ਼

ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਂਸਰ ਰਾਹਤ ਫੰਡ (ਸੀ.ਐਮ ਕੈਂਸਰ ਰਿਲੀਫ਼ ਫੰਡ) ਦਾ ਪੈਸਾ ਕੈਂਸਰ ਪੀੜਤਾਂ ਦੇ ਇਲਾਜ ਲਈ ਤੁਰੰਤ ਜਾਰੀ ਕੀਤਾ ਜਾਵੇ ਅਤੇ ਪੀੜਤਾਂ ਦੇ ਇਲਾਜ ਲਈ ਪੰਜਾਬ ਵਿੱਚ ਸੁਚੱਜੇ ਪ੍ਰਬੰਧ ਕੀਤੇ ਜਾਣ।ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ’ਚ ਹਰਪਾਲ ਸਿੰਘ ਨੇ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ ਜਾਰੀ ਕੀਤੇ ਪੱਤਰ ਬਾਰੇ ਦੱਸਦਿਆਂ ਕਿਹਾ, ‘‘ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਫੰਡ (ਸੀ.ਐਮ ਕੈਂਸਰ ਰਿਲੀਫ਼ ਫੰਡ) ਸਥਾਪਤ ਕੀਤਾ ਗਿਆ ਸੀ, ਪਰ ਲੰਮੇ ਸਮੇਂ ਤੋਂ ਇਸ ਫੰਡ ਵਿੱਚੋਂ ਪੰਜਾਬ ਦੇ ਕੈਂਸਰ ਪੀੜਤਾਂ ਨੂੰ ਕੋਈ ਵੀ ਸਹਾਇਤਾ ਨਹੀਂ ਦਿੱਤੀ ਜਾ ਰਹੀ।

ਕੀ ਮਜ੍ਹਬੀ ਸਿੱਖਾਂ ਤੇ ਵਾਲਮੀਕਿ ਭਾਈਚਾਰੇ ਨਾਲ ਹੋਇਆ ਧੱਕਾ?

ਦੂਜੇ ਪਾਸੇ ਕੈਂਸਰ ਪੀੜਤ ਆਪਣਾ ਇਲਾਜ ਕਰਾਉਣ ਲਈ ਸਰਕਾਰੀ ਸਹਾਇਤਾ ਦੀ ਉਡੀਕ ਕਰਦਿਆਂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।’’ ਉਨ੍ਹਾਂ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਪਿੱਛਲੇ ਕੁੱਝ ਸਾਲਾਂ ਤੋਂ ਸਮੁੱਚੇ ਪੰਜਾਬ ਦੇ ਲੋਕ ਕੈਂਸਰ ਜਿਹੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ, ਪਰ ਮਾਲਵੇ ਦਾ ਬਹੁਤ ਵੱਡਾ ਹਿੱਸਾ ਬੁਰੀ ਤਰ੍ਹਾਂ ਕੈਂਸਰ ਦੀ ਲਪੇਟ ਵਿੱਚ ਆਇਆ ਹੋਇਆ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕੈਂਸਰ ਜਿਹੀ ਭਿਆਨਕ ਬਿਮਾਰੀ ਦਾ ਇਲਾਜ ਸਸਤਾ ਨਹੀਂ ਹੈ ਅਤੇ ਲੋਕ ਆਪਣੇ ਪਰਿਵਾਰਕ ਮੈਂਬਰ ਦਾ ਇਲਾਜ ਕਰਾਉਣ ਲਈ ਪੰਜਾਬ ਦੇ ਹਸਪਤਾਲਾਂ ਸਮੇਤ ਰਾਜਸਥਾਨ ਅਤੇ ਦਿੱਲੀ ਦੇ ਹਸਪਤਾਲਾਂ ਵਿੱਚ ਜਾਂਦੇ ਹਨ।

CM ਚੰਨੀ ਨੇ ਕਾਂਗਰਸ ਦੀ ਕਰਾਈ ਬੱਲੇ-ਬੱਲੇ, ਲੋਕਾਂ ਨੂੰ ਦਿੱਤਾ ਦਿਵਾਲੀ ਦਾ ਤੋਹਫਾ || D5 Channel Punjabi

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੰਗਾ ਇਲਾਜ ਨਾ ਮਿਲਣ ਕਾਰਨ ਕੈਂਸਰ ਨਾਂਅ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਮਾਲਵਾ ਇਲਾਕੇ ਦੇ ਲੋਕ ਇੱਕ ਰੇਲ ਗੱਡੀ ਰਾਹੀਂ ਰਾਜਸਥਾਨ ਜਾਂਦੇ ਹਨ ਅਤੇ ਉਸ ਰੇਲ ਗੱਡੀ ਨੂੰ ‘ਕੈਂਸਰ ਟਰੇਨ’ ਕਹਿ ਕੇ ਸੱਦਿਆ ਜਾ ਜਾਂਦਾ ਹੈ, ਜੋ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕੀਤੇ ਕੰਮਾਂ ਦੀ ਪੋਲ ਖੋਲ੍ਹਦੀ ਹੈ। ‘ਆਪ’ ਆਗੂ ਨੇ ਅੱਗੇ ਕਿਹਾ ਕਿ ਕੈਂਸਰ ਦੇ ਇਲਾਜ ’ਤੇ ਬਹੁਤ ਜ਼ਿਆਦਾ ਪੈਸਾ ਖਰਚ ਹੁੰਦਾ ਹੈ। ਕਈ ਪਰਿਵਾਰਾਂ ਨੇ ਆਪਣੇ ਕੈਂਸਰ ਪੀੜਤ ਮੈਂਬਰ ਦੇ ਇਲਾਜ ਲਈ ਜ਼ਮੀਨ- ਜਾਇਦਾਦ ਅਤੇ ਗਹਿਣੇ -ਗੱਟੇ ਤੱਕ ਵੇਚ ਦਿੱਤੇ ਹਨ, ਜਿਸ ਕਾਰਨ ਕੈਂਸਰ ਪੀੜਤ ਵਿਅਕਤੀ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਪਰਿਵਾਰ ਬਿਮਾਰ ਦਾ ਇਲਾਜ ਕਰਾਉਣ ਤੋਂ ਵੀ ਅਸਮਰਥ ਹੋ ਗਏ ਹਨ।

ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ‘ਚ ਆਇਆ ਨਵਾਂ ਮੋੜ, ਨਿਹੰਗ ਸਿੰਘਾਂ ਨੇ ਕੀਤਾ ਵੱਡਾ ਖੁਲਾਸਾ

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੈਂਸਰ ਦੇ ਮਰੀਜ ਬੇਜ਼ੀਮਨੇ ਗਰੀਬ ਪਰਿਵਾਰਾਂ ਵਿਚੋਂ ਹਨ, ਜਿਹੜੇ ਇਸ ਭਿਆਨਕ ਬਿਮਾਰੀ ਦਾ ਇਲਾਜ ਕਰਾਉਣ ਦੇ ਸਮਰੱਥ ਹੀ ਨਹੀਂ ਹਨ। ਚੀਮਾ ਨੇ ਕਿਹਾ ਪੰਜਾਬ ਦੀ ਨਲਾਇਕੀ ਦਾ ਪੱਖ ਇਹ ਵੀ ਹੈ ਕਿ ਹਰ ਸਾਲ ਮਾਲਵਾ ਖੇਤਰ ਵਿੱਚ ਕਿਸੇ ਨਾ ਕਿਸੇ ਬਿਮਾਰੀ ਜਾਂ ਕੀਟਾਂ ਦੇ ਹਮਲੇ ਨਾਲ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ ਅਤੇੇ ਫ਼ਸਲਾਂ ਦੀ ਇਹ ਬਰਬਾਦੀ ਪੀੜਤ ਪਰਿਵਾਰਾਂ ’ਤੇ ਕਹਿਰ ਬਣ ਕੇ ਟੁੱਟਦੀ ਹੈ। ਫ਼ਸਲਾਂ ਦੀ ਬਰਬਾਦੀ ਦਾ ਮਾੜਾ ਅਸਰ ਕੇਵਲ ਕਿਸਾਨਾਂ ’ਤੇ ਹੀ ਨਹੀਂ ਪੈਂਦਾ,  ਸਗੋਂ ਮਜ਼ਦੂਰ ਵਰਗ ’ਤੇ ਬਹੁਤਾ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿਉਂਕਿ ਉਨ੍ਹਾਂ ਦੀ ਆਮਦਨ ਦਾ ਵੱਡਾ ਸਾਧਨ ਫ਼ਸਲਾਂ ਹੀ ਹਨ।

Khabran Da Sira (Kisan Bill) : ਲਓ ਕੇਂਦਰ ਸਰਕਾਰ ਹੋਈ ਤਿਆਰ, ਕਰੇਗੀ ਕਿਸਾਨਾਂ ਦਾ ਹੱਲ || D5 Channel Punjabi

ਉਨ੍ਹਾਂ ਦੋਸ਼ ਲਾਇਆ ਕਿ, ‘‘ਪੰਜਾਬ ਦੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਘਰ- ਘਰ ਰੁਜ਼ਗਾਰ ਅਤੇ ਚੰਗਾ ਤੇ ਸਸਤਾ ਇਲਾਜ ਤਾਂ ਲੋਕਾਂ ਨੂੰ ਕੀ ਮਿਲਣਾ ਸੀ, ਸਗੋਂ ਦਾਨੀ ਲੋਕਾਂ ਵੱਲੋਂ ਕੈਂਸਰ ਪੀੜਤਾਂ ਦੇ ਇਲਾਜ ਲਈ ਸੀ.ਐਮ. ਕੈਂਸਰ ਰਿਲੀਫ਼ ਫੰਡ ’ਚ ਦਾਨ ਦਿੱਤਾ ਪੈਸਾ ਵੀ ਕੈਂਸਰ ਪੀੜਤਾਂ ਨੂੰ ਨਹੀਂ ਮਿਲ ਰਿਹਾ।’’ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕੈਂਸਰ ਪੀੜਤਾਂ ਦੇ ਇਲਾਜ ਲਈ ਸੀ.ਐਮ.ਕੈਂਸਰ ਰਿਲੀਫ਼ ਫੰਡ ਵਿੱਚੋਂ ਪੈਸਾ ਜਾਰੀ ਕੀਤਾ ਜਾਵੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ’ਤੇ ਪੀੜਤਾਂ ਲਈ ਮੁਫ਼ਤ ਅਤੇ ਆਧੁਨਿਕ ਕਿਸਮ ਦੇ ਇਲਾਜ ਦਾ ਵੀ ਪ੍ਰਬੰਧ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button