Breaking NewsD5 specialNewsPunjabTop News

‘ਕਿਸਾਨਾਂ ‘ਤੇ ਜ਼ੁਲਮ ਦੀ ਸਾਰੀਆਂ ਹੱਦਾਂ ਹੋਈਆਂ ਪਾਰ’

ਚੰਡੀਗੜ੍ਹ : ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਯੂਪੀ ਸਰਕਾਰ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲਖੀਮਪੁਰ ਖੀਰੀ ‘ਚ ਜੋ ਘਟਨਾ ਹੋਈ ਹੈ ਉਸਨੇ ਜੁਰਮ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਹੈ। ਇਹ ਜੋ ਸੱਤਧਾਰੀ ਲੋਕ ਹਨ ਉਨ੍ਹਾਂ ਨੇ ਆਮ ਲੋਕਾਂ ਨੂੰ ਗਲਤ ਸਮਝਿਆ ਹੈ। ਪਹਿਲਾਂ ਸਰਕਾਰ ਨੇ ਦਿੱਲੀ ਜਾਣ ਵਾਲੀਆਂ ਸੜਕਾਂ ਨੂੰ ਤੋੜਿਆ, ਸੜਕਾਂ ‘ਤੇ ਕਿੱਲਾਂ ਲਗਾਈਆਂ ਅਤੇ ਹੁਣ ਆਪਣੀਆਂ ਗੱਡੀਆਂ ਨਾਲ ਕਿਸਾਨਾਂ ਨੂੰ ਕੁਚਲ ਰਹੇ ਹਨ।

ਯੂਪੀ ਸਰਕਾਰ ਦਾ ਨਵਾਂ ਫਰਮਾਨ, ਰੋਕਿਆ ਸੁਖਜਿੰਦਰ ਰੰਧਾਵਾ ਦਾ ਜਹਾਜ਼ ! D5 Channel Punjabi

ਮਾਨ ਨੇ ਦੱਸਿਆ ਕਿ ਲਖੀਮਪੁਰ ਦੇ ਸਾਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਨਾਲ ਹੀ ਇੰਟਰਨੈਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਪਰਿਵਾਰ ਨੂੰ ਮ੍ਰਿਤਕਾਂ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ ਹੈ। ਸਰਕਾਰ ਨੇ ਅਪਰਾਧਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਕੁਚਲਿਆ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਹੈ। ਦੋਸ਼ੀਆਂ ਖਿਲਾਫ ਧਾਰਾ 302 ਦੇ ਤਹਿਤ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button