Breaking NewsD5 specialEntertainmentNews

ਦੁਰਘਟਨਾ ‘ਚ ਕਟ ਗਿਆ ਸੀ ਨੌਜਵਾਨ ਦਾ ਪੈਰ, ਸੋਨੂ ਸੂਦ ਨੇ ਦਿਖਾਈ ਦਰਿਆਦਿਲੀ ਕਿਹਾ – ਤੁਹਾਨੂੰ ਨਵਾਂ ਪੈਰ ਮਿਲ ਰਿਹੈ

ਮੁੰਬਈ : ਬਾਲੀਵੁੱਡ ਅਦਾਕਾਰ ਸੋਨੂ ਸੂਦ ਲਗਾਤਾਰ ਲੋੜਵੰਦ ਲੋਕਾਂ ਲਈ ਮਸੀਹਾ ਬਣੇ ਹੋਏ ਹਨ। ਅਦਾਕਾਰ ਨਿਰਸਵਾਰਥ ਲੋਕਾਂ ਦੀ ਸੇਵਾ ‘ਚ ਜੁਟੇ ਹੋਏ ਹਨ। ਸੋਨੂ ਆਏ ਦਿਨ ਕਿਸੇ ਨਾ ਕਿਸੇ ਦੀ ਮਦਦ ਲਈ ਅੱਗੇ ਆ ਰਹੇ ਹਨ। ਸੋਨੂ ਦੀ ਇਸ ਦਰਿਆਦਿਲੀ ਦੇ ਕਾਰਨ ਹਾਲ ਹੀ ‘ਚ ਇੱਕ ਨੌਜਵਾਨ ਨੂੰ ਨਵਾਂ ਪੈਰ ਮਿਲਣ ਜਾ ਰਿਹਾ ਹੈ।

ਆਹ ਕਿਸਾਨ ਨੇ ਮੋਦੀ ਨੂੰ ਕਹੀ ਸਿੱਧੀ ਗੱਲ,ਖੇਤੀ ਆਰਡੀਨੈਂਸ ਬਾਰੇ ਦੱਸੀ ਚੰਗੀ ਤਰਾਂ,ਹਰ ਕਿਸਾਨ ਦੇ ਸੁਣਨ ਵਾਲੀਆਂ ਗੱਲਾਂ

ਇੱਕ ਨੌਜਵਾਨ ਨੇ ਟਵੀਟ ਕਰਦੇ ਹੋਏ ਲਿਖਿਆ- ਸੋਨੂ ਸੂਦ ਸਰ ਮੇਰਾ ਨਾਮ ਦਿਨੇਸ਼ ਮਨੀਕਾਂਤਾ ਹੈ ਅਤੇ ਮੈਂ 20 ਸਾਲ ਦਾ ਹਾਂ। ਮੈਨੂੰ ਸੱਚ ‘ਚ ਤੁਹਾਡੀ ਮਦਦ ਦੀ ਜ਼ਰੂਰਤ ਹੈ ਕਿਉਂਕਿ ਐਕਸੀਡੈਂਟ ਦੇ ਕਾਰਨ ਮੈਂ ਆਪਣਾ ਖੱਬਾ ਪੈਰ ਗਵਾ ਦਿੱਤਾ ਹੈ। ਡਾਕਟਰਾਂ ਨੇ ਕਿਹਾ ਹੈ ਕਿ ਆਰਟੀਫੀਸ਼ੀਅਲ ਪੈਰ ‘ਚ 7 ਲੱਖ ਰੁਪਏ ਤੱਕ ਦਾ ਖਰਚਾ ਆਵੇਗਾ। ਮੇਰੇ ਮਾਪੇ ਟੇਲਰ ਹਾਂ। ਪਲੀਜ ਸਰ। ਇਸਦਾ ਜਵਾਬ ਦਿੰਦੇ ਹੋਏ ਸੋਨੂ ਨੇ ਲਿਖਿਆ, ਤੁਹਾਨੂੰ ਇਸ ਹਫਤੇ ਨਵਾਂ ਪੈਰ ਮਿਲਣ ਜਾ ਰਿਹਾ ਹੈ, ਆਪਣੇ ਮਾਤਾ – ਪਿਤਾ ਨੂੰ ਦੱਸ ਦਿਓ।

ਸੋਨੂ ਸੂਦ ਦੀ ਇਸ ਮਦਦ ਤੋਂ ਬਾਅਦ ਨੌਜਵਾਨ ਦੁਬਾਰਾ ਤੋਂ ਚੱਲ ਸਕੇਗਾ। ਇਸ ਰਿਪਲਾਈ ਤੋਂ ਬਾਅਦ ਲੋਕ ਸੋਨੂ ਸੂਦ ਨੂੰ ਰੱਬ ਮੰਨ ਰਹੇ ਹਨ। ਹਰ ਪਾਸੇ ਉਨ੍ਹਾਂ ਦੀ ਤਾਰੀਫ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਾਲ ਹੀ ‘ਚ ਸੋਨੂ ਨੇ ਬੱਚੀਆਂ ਨੂੰ ਸਕਾਲਰਸ਼ਿਪ ਦੇਣ ਲਈ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਆਪ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button