DSGMC Elections : ਵੱਡੀ ਗਿਣਤੀ ਵੋਟ ਦੇਣ ਪਹੁੰਚ ਰਹੇ ਨੇ ਲੋਕ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਚੋਣਾਂ ਅੱਜ ਯਾਨੀ ਕਿ ਐਤਵਾਰ ਨੂੰ ਹੋ ਰਹੀਆਂ ਹਨ। ਸਵੇਰੇ 8 ਵਜੇ ਤੋਂ ਸਿੱਖ ਵੋਟਰਾਂ ਨੇ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵੱਡੀ ਗਿਣਤੀ ‘ਚ ਲੋਕ ਵੋਟਾਂ ਪਾਉਣ ਜਾ ਰਹੇ ਹਨ। ਇਨ੍ਹਾਂ ਚੋਣਾਂ ਵਿਚ ਸਾਰੇ 576 ਬੂਥਾਂ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਸਾਰੇ ਬੂਥਾਂ ’ਤੇ ਉੱਚਿਤ ਪੈਰਾ-ਮਿਲਟਰੀ ਅਤੇ ਪੁਲਿਸ ਦੇ ਜਵਾਨ ਤਾਇਨਾਤ ਹਨ। ਪੁਲਿਸ ਦੇ ਆਲਾ ਅਧਿਕਾਰੀ ਆਪਣੇ-ਆਪਣੇ ਇਲਾਕੇ ਵਿਚ ਬੂਥਾਂ ’ਤੇ ਨਜ਼ਰ ਰੱਖ ਰਹੇ ਹਨ। ਸਾਰੇ ਬੂਥਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ।
ਦਿੱਲੀ ਕਮੇਟੀ ਚੋਣਾਂ, ਮਨਜੀਤ ਸਿੰਘ ਜੀਕੇ ਦੀ ਸੰਗਤਾਂ ਨੂੰ ਅਪੀਲ D5 Channel Punjabi
ਕੁੱਲ 312 ਉਮੀਦਵਾਰ ਚੋਣ ਮੈਦਾਨ ’ਚ ਉਤਰੇ ਹਨ
ਦਿੱਲੀ ਸਿੱਖ ਚੋਣਾਂ ਲਈ ਕੁੱਲ 312 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ। ਚੋਣਾਂ ’ਚ 7 ਧਾਰਮਿਕ ਪਾਰਟੀਆਂ ਮੈਦਾਨ ਵਿਚ ਹਨ। ਇਨ੍ਹਾਂ ’ਚੋਂ ਮੁੱਖ ਰੂਪ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ, ਪੰਥਕ ਲਹਿਰ ਚੋਣਾਂ ਲੜ ਰਹੀ ਹੈ। ਚੋਣਾਂ ਲਈ 546 ਪੋਲਿੰਗ ਬੂਥ ਬਣਾਏ ਗਏ ਹਨ। ਇਸ ਵਾਰ ਕੁੱਲ 3.42 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਚੋਣਾਂ ਦੇ ਨਤੀਜੇ 25 ਅਗਸਤ ਨੂੰ ਐਲਾਨੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.