Breaking NewsD5 specialNewsPunjabTop News

ਅੱਜ ਦੁਪਹਿਰ ਕੋਰਟ ‘ਚ ਹੋਵੇਗੀ ਸਾਬਕਾ ਡੀਜੀਪੀ Sumedh Saini ਦੀ ਪੇਸ਼ੀ, 8 ਦਿਨਾਂ ਦਾ ਰਿਮਾਂਡ ਮੰਗ ਸਕਦਾ ਹੈ ਵਿਜੀਲੈਂਸ ਵਿਭਾਗ

ਚੰਡੀਗੜ੍ਹ  : ਗ੍ਰਿਫ਼ਤਾਰੀ ਤੋਂ ਬਾਅਦ ਅੱਜ ਦੁਪਹਿਰ ਤੱਕ ਸੁਮੇਧ ਸੈਣੀ ਨੂੰ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਉਥੇ ਹੀ ਇਸ ਦੌਰਾਨ ਵਿਜੀਲੈਂਸ ਵਿਭਾਗ 8 ਦਿਨਾਂ ਦਾ ਰਿਮਾਂਡ ਮੰਗ ਸਕਦਾ ਹੈ। ਦੱਸ ਦਈਏ ਕਿ ਆਮਦਨ ਤੋਂ ਜਿਆਦਾ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਇੱਕ ਹੋਰ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਹਾਈਕੋਰਟ ਦੇ ਆਦੇਸ਼ ‘ਤੇ ਉਹ ਬੁੱਧਵਾਰ ਨੂੰ ਨੋਟਿਸ ‘ਤੇ ਜਾਂਚ ‘ਚ ਸ਼ਾਮਿਲ ਹੋਣ ਲਈ ਬੁੱਧਵਾਰ ਰਾਤ 8 ਵਜੇ ਮੋਹਾਲੀ ਸਥਿਤ ਵਿਜੀਲੈਂਸ ਦਫਤਰ ਪੁੱਜੇ ਸਨ।

🔴LIVE :ਮੋਦੀ ਨੂੰ ਝਟਕਾ ! ਕਿਸਾਨਾਂ ‘ਚ ਖੁਸ਼ੀ ਦੀ ਲਹਿਰ, ਹੁਣ ਫਸਿਆ ਸੁਮੇਧ ਸੈਣੀ, ਖੁੱਲ੍ਹੇ ਪੁਰਾਣੇ ਭੇਤ!

ਉੱਥੇ ਲੱਗਭੱਗ 4 ਘੰਟੇ ਦੀ ਪੁੱਛਗਿਛ ਤੋਂ ਬਾਅਦ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ ਅਤੇ ਇੱਕ ਹੋਰ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨੀਂ ਸੈਣੀ ਨੇ ਹਾਈਕੋਰਟ ‘ਚ ਮੰਗ ਦਰਜ ਕਰ ਗ੍ਰਿਫ਼ਤਾਰੀ ‘ਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਉਨ੍ਹਾਂ ਨੂੰ ਰਾਹਤ ਦਿੰਦੇ ਹੋਏ 7 ਦਿਨਾਂ ‘ਚ ਜਾਂਚ ‘ਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਸਨ। ਇਸ ‘ਤੇ ਸੈਣੀ ਨੇ ਸੰਕਾ ਜਤਾਈ ਸੀ ਕਿ ਵਿਜੀਲੈਂਸ ਕਿਸੇ ਹੋਰ ਮਾਮਲੇ ‘ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button