Breaking NewsD5 specialNewsPunjabTop News

Sidhu Moosewala Murder Case: ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਸਾਜਿਸ਼ ਕਰਤਾ ਗੋਲਡੀ ਬਰਾੜ ਦਾ ਇਕ ਹੋਰ ਸਾਥੀ ਗ੍ਰਿਫਤਾਰ

ਲੁਧਿਆਣਾ:ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਸਾਜਿਸ਼ ਕਰਤਾ ਗੋਲਡੀ ਬਰਾੜ ਦਾ ਇਕ ਹੋਰ ਸਾਥੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਲੁਧਿਆਣਾ ਪੁਲਿਸ ਨੇ ਦਸ ਦਿਨ ਪਹਿਲਾਂ 2 ਪਿਸਤੌਲ ਤੇ 11 ਕਾਰਤੂਸਾਂ ਸਮੇਤ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਲਦੇਵ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੂੰ ਕੈਨੇਡਾ ’ਚ ਬੈਠੇ ਗੋਲਡੀ ਬਰਾਡ਼ ਦੇ ਸਾਥੀ ਨੇ ਇਹ ਹਥਿਆਰ ਮੁਹੱਈਆ ਕਰਵਾਏ ਸਨ। ਪੁਲਿਸ ਦੀ ਸੀਆਈਏ-2 ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁੱਕਰਵਾਰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਦੋ ਦਿਨ ਦਾ ਰਿਮਾਂਡ ਹਾਸਲ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Khabran Da Sira : CM Mann ਦਾ ਵੱਡਾ ਫੈਸਲਾ, ਇਕ ਹੋਰ ਮੰਤਰੀ ਦਾ ਲੱਗਿਆ ਨੰਬਰ | D5 Channel Punjabi

ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਸ ਦੀ ਪਛਾਣ ਭਾਦਸੋਂ ਦੇ ਰਹਿਣ ਵਾਲੇ ਜਸਕਰਨ ਸਿੰਘ ਉਰਫ਼ ਕਰਨ ਵਜੋਂ ਹੋਈ ਹੈ। ਬਲਦੇਵ ਚੌਧਰੀ ਦੀ ਨਿਸ਼ਾਨਦੇਹੀ ’ਤੇ ਸ਼ੁੱਕਰਵਾਰ ਉਸ ਦੇ ਪਿੰਡ ’ਚ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਸਵੀਂ ਪਾਸ ਕਰਨ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਉਹ ਪਿੰਡ ਦੀ ਕਬੱਡੀ ਟੀਮ ਦਾ ਮੈਂਬਰ ਹੈ। ਮੋਹਾਲੀ ’ਚ ਮਾਰੇ ਗਏ ਗੁਰਲਾਲ ਬਰਾਡ਼ ਤੇ ਜਸਕਰਨ ’ਚ ਚੰਗੇ ਸਬੰਧ ਸਨ। ਗੁਰਲਾਲ ਬਰਾਡ਼ ਗੋਲਡੀ ਬਰਾਡ਼ ਦੀ ਭੂਆ ਦਾ ਪੁੱਤਰ ਸੀ।

Aghneepath Protest : ਅਗਨੀਪਥ ਯੋਜਨਾ, ਕੇਂਦਰ ਖਿਲਾਫ਼ ਕਿਸਾਨ, ਨਵੇਂ ਸੰਘਰਸ਼ ਦਾ ਐਲਾਨ | D5 Channel Punjabi

ਗੁਰਲਾਲ ਨੇ ਹੀ ਜਸਕਰਨ ਨਾਲ ਗੋਲਡੀ ਬਰਾਡ਼ ਦੀ ਪਛਾਣ ਕਰਵਾਈ ਸੀ। ਗੋਲਡੀ ਤੇ ਜਸਕਰਨ ਦਰਮਿਆਨ ਸਿਗਨਲ ਐਪ ਰਾਹੀਂ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਸੀ। ਮਾਰਚ ’ਚ ਗੋਲਡੀ ਬਰਾਡ਼ ਨੇ ਸਿਗਨਲ ਐਪ ’ਤੇ ਗੱਲਬਾਤ ਦੌਰਾਨ ਜਸਕਰਨ ਨੂੰ ਦੱਸਿਆ ਕਿ ਉਸ ਨੂੰ ਸਰਹਿੰਦ ’ਚ ਇਕ ਆਦਮੀ ਮਿਲੇਗਾ, ਜੋ ਉਸ ਨੂੰ ਇਕ ਥੈਲਾ ਦੇਵੇਗਾ। ਗੋਲਡੀ ਨਾਲ ਗੱਲ ਕਰਨ ਤੋਂ ਬਾਅਦ ਜਸਕਰਨ ਸਰਹਿੰਦ ’ਚ ਉਸ ਆਦਮੀ ਨੂੰ ਮਿਲ ਕੇ ਉਹ ਥੈਲਾ ਲੈ ਆਇਆ। ਉਸ ’ਚ ਤਿੰਨ ਪਿਸਤੌਲ ਸਨ। ਗੋਲਡੀ ਬਰਾਡ਼ ਦੇ ਕਹਿਣ ’ਤੇ ਉਸ ਨੇ ਦੋ ਪਿਸਤੌਲ ਬਲਦੇਵ ਚੌਧਰੀ ਨੂੰ ਦਿੱਤੇ ਤੇ ਇਕ ਹਥਿਆਰ ਕਿਸੇ ਹੋਰ ਬੰਦੇ ਨੂੰ ਦੇ ਦਿੱਤਾ, ਜਿਸ ਬਾਰੇ ਪੁਲਿਸ ਪਤਾ ਲਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button