Breaking NewsD5 specialIndiaNewsTop News

ਕੁਲਗਾਮ ਮੁੱਠਭੇੜ : ਸੁਰੱਖਿਆਬਲਾਂ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ, ਆਵਾਜਾਈ ਪ੍ਰਭਾਵਿਤ

ਸ਼੍ਰੀਨਗਰ : ਜੰਮੂ – ਕਸ਼ਮੀਰ ਦੇ ਕੁਲਗਾਮ ‘ਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਮੁੱਠਭੇੜ ‘ਚ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ। ਪੁਲਿਸ ਇੰਸਪੈਕਟਰ ਜਨਰਲ ਵਿਜੈ ਕੁਮਾਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਵਿੱਚ ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਲਗਾਮ ਦੇ ਮਾਲਪੋਰ ‘ਚ ਜਾਰੀ ਮੁੱਠਭੇੜ ਦੀ ਵਜ੍ਹਾ ਨਾਲ ਸਾਵਧਾਨੀ ਲਈ ਸ਼੍ਰੀਨਗਰ – ਜੰਮੂ ਰਾਸ਼ਟਰੀ ਰਾਜ ਮਾਰਗ ‘ਤੇ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਅੱਤਵਾਦੀਆਂ ਨੇ ਕੁਲਗਾਮ ਦੇ ਮਾਲਪੋਰਾ, ਮੀਰਬਾਜਾਰ ‘ਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਕਾਫ਼ਲੇ ‘ਤੇ ਵੀਰਵਾਰ ਨੂੰ ਹਮਲਾ ਕੀਤਾ।

ਸਰਕਾਰ ਨੇ ਮੰਨੀ ਆਪਣੀ ਗਲਤੀ! ਰਾਜੇਵਾਲ ਨੇ ਕਰਤੇ ਭੁਲੇਖੇ ਦੂਰ

ਇਸ ਤੋਂ ਬਾਅਦ ਸੁਰੱਖਿਆਬਲਾਂ ਨੇ ਜਵਾਬੀ ਕਾਰਵਾਈ ‘ਚ ਗੋਲੀਆਂ ਚਲਾਈਆਂ ਪਰ ਅੱਤਵਾਦੀ ਬੱਚ ਨਿਕਲੇ ਅਤੇ ਨਜ਼ਦੀਕ ਦੀ ਇੱਕ ਇਮਾਰਤ ‘ਚ ਵੜ ਗਏ। ਬਾਅਦ ‘ਚ ਸੁਰੱਖਿਆ ਬਲਾਂ ਤੋਂ ਇਲਾਵਾ ਜਵਾਨ ਮੌਕੇ ‘ਤੇ ਪੁੱਜੇ ਅਤੇ ਇਮਾਰਤ ਨੂੰ ਚਾਰੇ ਪਾਸਿਓ ਘੇਰ ਲਿਆ। ਇਮਾਰਤ ‘ਚ ਲਸ਼ਕਰ ਏ ਤਾਇਬਾ ਦੇ ਅੱਤਵਾਦੀ ਛਿਪੇ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆਬਲਾਂ ਦੇ ਜਵਾਨਾਂ ਨੇ ਅੱਜ ਸਵੇਰੇ ਇੱਕ ਅੱਤਵਾਦੀ ਮਾਰ ਗਿਰਾਇਆ।

🔴LIVE| ਭਾਜਪਾ ‘ਚ ਬਗਾਵਤ,ਕਿਸਾਨਾਂ ਵੱਲੋਂ ਸੁਖਬੀਰ ਬਾਦਲ ਦਾ ਬਾਈਕਾਟ, ਢੀਂਡਸਾ ਨੇ ਖੇਡਿਆ ਨਵਾਂ ਪੱਤਾ

ਅੰਤਿਮ ਸੂਚਨਾ ਮਿਲਣ ਤੱਕ ਅਭਿਆਨ ਜਾਰੀ ਸੀ। ਉਨ੍ਹਾਂ ਨੇ ਦੱਸਿਆ ਕਿ ਮੁੱਠਭੇੜ ਦੌਰਾਨ ਸੁਰੱਖਿਆਬਲਾਂ ਦੇ 2 ਜਵਾਨ ਅਤੇ ਕਈ ਨਾਗਰਿਕ ਜਖ਼ਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਮੁੱਠਭੇੜ ਵਾਲੀ ਜਗ੍ਹਾ ਤੋਂ ਦੁਕਾਨਦਾਰਾਂ, ਔਰਤਾਂ ਅਤੇ ਗੈਰ ਸਥਾਨਕ ਮਜ਼ਦੂਰਾਂ ਸਮੇਤ 22 ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button