ਓਲੰਪਿਕ ਸਿਲਵਰ ਮੈਡਲ ਜੇਤੂ ਮੀਰਾਬਾਈ ਚਾਨੂ ਨੂੰ ਮਿਲੇ ਸਚਿਨ ਤੇਂਦੁਲਕਰ
ਮੁੰਬਈ : ਮਹਾਨ ਭਾਰਤੀ ਬੱਲੇਬਾਜ ਸਚਿਨ ਤੇਂਦੁਲਕਰ ਨੇ ਇੱਥੇ ਬੁੱਧਵਾਰ ਨੂੰ ਆਪਣੇ ਘਰ ‘ਚ ਟੋਕੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਮੀਰਾਬਾਈ ਚਾਨੂ ਨਾਲ ਮੁਲਾਕਾਤ ਕੀਤੀ। ਸਚਿਨ ਅਤੇ ਚਾਨੂ ਨੇ ਟਵਿਟਰ ’ਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨ। ਚਾਨੂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਸਚਿਨ ਤੇਂਦੁਲਕਰ ਸਰ ਨੂੰ ਮਿਲ ਕੇ ਚੰਗਾ ਲੱਗਾ। ਉਨ੍ਹਾਂ ਦੇ ਗਿਆਨ ਅਤੇ ਪ੍ਰੇਰਣਾ ਦੇ ਸ਼ਬਦ ਹਮੇਸ਼ਾ ਮੇਰੇ ਨਾਲ ਰਹਿਣਗੇ।
Breaking : ਨਵਜੋਤ ਸਿੱਧੂ ਨੂੰ ਮਿਲਿਆ ਠੋਕਵਾਂ ਜਵਾਬ, ਕੀ ਬਣੂ ਪ੍ਰਧਾਨਗੀ ਦਾ? D5 Channel Punjabi
ਉਥੇ ਹੀ ਸਚਿਨ ਨੇ ਟਵੀਟ ‘ਚ ਲਿਖਿਆ, ਮੀਰਾਬਾਈ ਚਾਨੂ ਨੂੰ ਮਿਲ ਕੇ ਖ਼ੁਸ਼ੀ ਹੋਈ। ਮਣੀਪੁਰ ਤੋਂ ਟੋਕੀਓ ਤੱਕ ਦੀ ਤੁਹਾਡੀ ਪ੍ਰੇਰਕ ਯਾਤਰਾ ਦੇ ਬਾਰੇ ਵਿਚ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਆਗਾਮੀ ਸਾਲਾਂ ਵਿਚ ਤੁਹਾਡੇ ਕੋਲ ਅੱਗੇ ਵਧਣ ਲਈ ਬਹੁਤ ਮੌਕੇ ਹਨ, ਸਖ਼ਤ ਮਿਹਨਤ ਕਰਦੇ ਰਹੋ।’
Loved meeting @sachin_rt Sir this morning! His words of wisdom & motivation shall always stay with me. Really inspired. pic.twitter.com/Ilidma4geY
— Saikhom Mirabai Chanu (@mirabai_chanu) August 11, 2021
ਜ਼ਿਕਰਯੋਗ ਹੈ ਕਿ ਚਾਨੂ ਪਿਛਲੇ ਮਹੀਨੇ ਟੋਕੀਓ ਓਲੰਪਿਕ ਵਿਚ ਵੇਟਲਿਫਟਿੰਗ ਵਿਚ ਕੁੱਲ 202 ਕਿੱਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣੀ ਸੀ। ਉਹ ਵੇਟਲਿਫਟਿੰਗ ਵਿਚ ਕਰਨਮ ਮੱਲੇਸ਼ਵਰੀ ਤੋਂ ਬਾਅਦ 2 ਦਹਾਕਿਆਂ ਵਿਚ ਤਮਗਾ ਜਿੱਤਣ ਵਾਲੀ ਦੂਜੀ ਭਾਰਤੀ ਹੈ। ਇਸ ਤੋਂ ਪਹਿਲਾਂ ਮੱਲੇਸ਼ਵਰੀ ਨੇ 2000 ਸਿਡਨੀ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.