Breaking NewsD5 specialNewsPunjabTop News

‘ਵਿੱਕੀ ਮਿੱਡੂਖੇੜਾ’ ਦੀ ਪੋਸਟ ਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਮੋਹਾਲੀ :  ਵਿੱਕੀ ਮਿੱਡੂਖੇੜਾ ਨੂੰ ਨਕਾਬਪੋਸ਼ਾਂ ਨੇ 12 ਗੋਲੀਆਂ ਮਾਰੀਆਂ, ਜਿਨ੍ਹਾਂ ’ਚੋਂ 10 ਗੋਲੀਆਂ ਉਸਦੇ ਸਰੀਰ ਦੇ ਆਰ-ਪਾਰ ਹੋ ਗਈਆਂ, ਜਦੋਂ ਕਿ 2 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਗੋਲੀਆਂ ਨਾਲ ਵਿੱਕੀ ਮਿੱਡੂਖੇੜਾ ਦੇ ਜਿਗਰ ਅਤੇ ਫੇਫੜੇ ਫੱਟ ਜਾਣ ਕਾਰਨ ਕੁੱਝ ਹੀ ਮਿੰਟਾਂ ’ਚ ਉਸ ਦੀ ਮੌਤ ਹੋ ਗਈ।

Vinay Deora ਦਾ ਵਿੱਕੀ ਮਿੱਡੂ ਖੇੜਾ ਨਾਲ ਕੀ ਰਿਸ਼ਤਾ ? ਮਾਮਲੇ ‘ਚ ਨਵਾਂ ਮੋੜ D5 Channel Punjabi

ਵਿੱਕੀ ਦਾ ਪੋਸਟਮਾਰਟਮ ਫੇਜ਼-6 ਦੇ ਸਿਵਲ ਹਸਪਤਾਲ ‘ਚ ਡਾ. ਚਰਨਪ੍ਰੀਤ ਕੌਰ ਦੀ ਅਗਵਾਈ ਵਾਲੀ ਡਾਕਟਰਾਂ ਦੇ 3 ਮੈਂਬਰੀ ਪੈਨਲ ਵੱਲੋਂ ਕੀਤਾ ਗਿਆ। ਡਾ. ਕੌਰ ਨੇ ਦੱਸਿਆ ਕਿ ਮਿੱਡੂਖੇੜਾ ਨੂੰ 12 ਗੋਲੀਆਂ ਲੱਗੀਆਂ ਹਨ, ਜਿਨ੍ਹਾਂ ’ਚੋਂ 10 ਗੋਲੀਆਂ ਉਸ ਦੇ ਸਰੀਰ ਦੇ ਆਰ-ਪਾਰ ਹੋ ਗਈਆਂ ਅਤੇ 2 ਉਸ ਦੇ ਸਰੀਰ ’ਚੋਂ ਬਰਾਮਦ ਹੋਈਆਂ। ਕੁੱਝ ਗੋਲੀਆਂ ਪੁਆਇੰਟ ਬਲੈਂਕ ਰੇਂਜ ਤੋਂ ਚਲਾਈਆਂ ਗਈਆਂ ਸਨ।

ਲੱਖਾ ਸਿਧਾਣਾ ਦਾ ਵੱਡਾ ਬਿਆਨ ! ਵਿੱਕੀ ਮਿੱਡੂ ਖੇੜਾ ਮਾਮਲੇ ‘ਚ ਨਵੇਂ ਖੁਲਾਸੇ ! D5 Channel Punjabi

ਕੁੱਝ ਉਸ ਦੀ ਛਾਤੀ ਅਤੇ ਪੇਟ ’ਤੇ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੈਕਟਰ-71 ਵਿਖੇ ਵਿੱਕੀ ਮਿੱਡੂਖੇੜਾ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ, ਜਿਸ ਕਾਰਨ ਉਹ ਖੂਨ ਨਾਲ ਲਥਪਥ ਹੋ ਕੇ ਜ਼ਮੀਨ ‘ਤੇ ਡਿਗ ਪਿਆ ਸੀ। ਜਦੋਂ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਵਿੱਕੀ ਨੂੰ ਮ੍ਰਿਤਕ ਐਲਾਨ ਕਰਾਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button