Breaking NewsD5 specialEntertainmentNewsPunjabTop News

ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਪਹਿਲਾ ਬਿਆਨ ਆਇਆ ਸਾਹਮਣੇ

ਮਾਨਸਾ : ਪੰਜਾਬੀ ਗਾਇਕ ਅਤੇ ਆਦਾਕਾਰ ਸਿੱਧੂ ਮੂਸੇਵਾਲਾ ਮਾਨਸਾ ਤੋਂ ਵਿਧਾਨ ਸਭਾ ਚੋਣ ਹਾਰ ਗਏ ਹਨ। 63323 ਵੋਟਾਂ ਦੀ ਲੀਡ ਨਾਲ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਨੇ ਜਿੱਤ ਹਾਸਲ ਕੀਤੀ ਹੈ। ਸਿੱਧੂ ਮੂਸੇਵਾਲਾ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਤੋਂ ਹੀ ਪਿੱਛੇ ਚੱਲ ਰਹੇ ਸਨ। ਹੁਣ ਸਿੱਧੂ ਮੂਸੇ ਵਾਲਾ ਦਾ ਚੋਣ ਹਾਰਨ ਮਗਰੋਂ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ’ਤੇ ਦੋ ਸਟੋਰੀਜ਼ ਸਾਂਝੀਆਂ ਕੀਤੀਆਂ ਹਨ।

ਪੰਜਾਬ ਵਿਚ ਆਪ ਦੀ ਵੱਡੀ ਜਿੱਤ ਤੋਂ ਬਾਅਦ ਕੇਜਰੀਵਾਲ ਮੁੜ ਪੰਜਾਬ ਨੂੰ ਬਣਾਉਣਗੇ ਸੋਨੇ ਦੀ ਚਿੜੀ || D5 Channel Punjabi

ਪਹਿਲੀ ਸਟੋਰੀ ’ਚ ਸਿੱਧੂ ਮੂਸੇ ਵਾਲਾ ਲਿਖਦੇ ਹਨ, ‘ਵਾਹਿਗੁਰੂ ਤੇਰਾ ਸ਼ੁਕਰ।’ ਇਸ ਤੋਂ ਬਾਅਦ ਸਿੱਧੂ ਨੇ ਦੂਜੀ ਸਟੋਰੀ ਸਾਂਝੀ ਕੀਤੀ ਹੈ ਲਿਖਿਆ, ‘ਧੰਨਵਾਦ ਮਾਨਸਾ ਵਾਲਿਓ, ਤੁਹਾਡੇ ਪਿਆਰ, ਸਤਿਕਾਰ ਤੇ ਸਾਥ ਲਈ। ਅੱਜ ਤੱਕ ਮੈਂ ਆਪਣੇ ਇਲਾਕੇ ਨੂੰ ਜਿਤਾਉਣ ਲਈ ਹੀ ਮਿਹਨਤ ਕੀਤੀ।’ ਸਿੱਧੂ ਨੇ ਅੱਗੇ ਲਿਖਿਆ, ‘ਵਾਹਿਗੁਰੂ ਨੇ ਹਿੰਮਤ ਬਖ਼ਸ਼ੀ ਤੇ ਅੱਗੇ ਵੀ ਕਰਦਾ ਰਹੂ। ਉਮੀਦ ਕਰਦਾ ਤੁਹਾਡੇ ਅਗਲਾ ਐੱਮ. ਐੱਲ. ਏ. ਤੁਹਾਡੀ ਬਿਹਤਰੀ ਲਈ ਚੰਗੇ ਕੰਮ ਕਰੂ। ਜਿੱਤ ਮੁਬਾਰਕ।’

ਹਾਰ ਤੋਂ ਬਾਅਦ ਸੀ.ਐੱਮ ਚੰਨੀ ਦਾ ਵੱਡਾ ਕਦਮ, ਮਿੰਟਾਂ ‘ਚ ਲਿਆ ਫੈਸਲਾ

ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੋਂ ਵਿਧਾਨ ਸਭਾ ਚੋਣਾਂ ਲੜੇ ਹਨ। ਸਿੱਧੂ ਨੇ ਆਪਣੇ ਕਰੀਅਰ ਦੀਆਂ ਬੁਲੰਦੀਆਂ ਸਮੇਂ ਰਾਜਨੀਤੀ ‘ਚ ਆਉਣ ਦਾ ਫ਼ੈਸਲਾ ਲਿਆ ਪਰ ਉਨ੍ਹਾਂ ਨੂੰ ਲੋਕਾਂ ਦਾ ਸਾਥ ਨਹੀਂ ਮਿਲ ਸਕਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button