Breaking NewsD5 specialNewsPunjabSportsTop News

ਨੀਰਜ ਚੋਪੜਾ ਅਤੇ ਬਜਰੰਗ ਪੂਨੀਆ ਲਈ Lovely Professional University ਨੇ ਕੀਤਾ ਇਨਾਮ ਦਾ ਐਲਾਨ

ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਟੋਕੀਓ ਓਲੰਪਿਕ ‘ਚ ਸੋਨਾ ਤਗਮਾ ਜੇਤੂ ਨੀਰਜ਼ ਚੋਪੜਾ ਅਤੇ ਕਾਂਸੀ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਐਲਪੀਊ ਨੀਰਜ ਚੋਪੜਾ ਨੂੰ 50 ਲੱਖ ਅਤੇ ਬਜਰੰਗ ਪੂਨੀਆ ਨੂੰ 10 ਲੱਖ ਰੁਪਏ ਦਾ ਇਨਾਮ ਦੇਵੇਗਾ। ਦੱਸ ਦਈਏ ਕਿ ਨੀਰਜ ਐਲਪੀਯੂ ਤੋਂ BA ਤਾਂ ਉਥੇ ਹੀ ਪੂਨੀਆ ਪਬਲਿਕ ਐਡਮਿਨੀਸਟ੍ਰੇਸ਼ਨ ‘ਚ MA ਕਰ ਰਹੇ ਹਨ।

ਕਿਸਾਨਾਂ ਦਾ ਬਦਲਾ, ਖੇਤੀਬਾੜੀ ਮੰਤਰੀ ਦੀ ਕਰਾਈ ਤਸੱਲੀ! ਗਰੇਵਾਲ ਤੋਂ ਵੀ ਮਾੜਾ ਹਾਲ!

ਨੀਰਜ ਚੋਪੜਾ ਨੇ ਭਾਰਤ ਨੂੰ 121 ਸਾਲ ‘ਚ ਪਹਿਲੀ ਵਾਰ ਐਥਲੈਟਿਕਸ ‘ਚ ਸੋਨ ਤਗਮਾ ਦਵਾਇਆ। ਨੀਰਜ ਨੇ ਇਹ ਕੀਰਤੀਮਾਨ ਜੈਵਲਿਨ ਥ੍ਰੋ ਯਾਨੀ ਭਾਲਾ ਸੁੱਟ ਮੁਕਾਬਲੇ ‘ਚ ਹਾਸਲ ਕੀਤਾ ਹੈ। ਨੀਰਜ ਨੇ ਆਪਣੇ ਪਹਿਲੇ ਥ੍ਰੋ ‘ਚ 87.03 ਮੀਟਰ ਦੂਰ ਭਾਲਾ ਸੁੱਟਿਆ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ ‘ਚ 87.58 ਮੀਟਰ ਅਤੇ ਤੀਸਰੀ ਕੋਸ਼ਿਸ਼ ‘ਚ ਨੀਰਜ ਨੇ 76.79 ਮੀਟਰ ਦੂਰ ਭਾਲਾ ਸੁੱਟ ਕੇ ਸਾਰਿਆ ਨੂੰ ਹੈਰਾਨ ਦਿੱਤਾ। ਨੀਰਜ ਦੀ ਇਸ ਸਫਲਤਾ ‘ਤੇ ਉਨ੍ਹਾਂ ਨੂੰ ਤਮਾਮ ਰਾਜ ਨੇਤਾਵਾਂ ਸਮੇਤ ਆਮ ਲੋਕਾਂ ਨੇ ਵਧਾਈਆਂ ਦਿੱਤੀਆਂ ਹਨ।

🔴LIVE| DGP ਦਿਨਕਰ ਗੁਪਤਾ LIVE, ਕੀਤੀ ਪ੍ਰੈੱਸ ਕਾਨਫਰੰਸ, ਵੱਡੇ ਖੁਲਾਸੇ

ਉਥੇ ਹੀ ਟੋਕੀਓ ਓਲੰਪਿਕ ‘ਚ ਬਜਰੰਗ ਪੂਨੀਆ ਨੇ ਭਾਰਤ ਨੂੰ ਛੇਵਾਂ ਮੈਡਲ ਦਵਾਇਆ। ਸ਼ਨੀਵਾਰ ਨੂੰ ਕੁਸ਼ਤੀ ਦੇ 65 ਕਿੱਲੋਗ੍ਰਾਮ ਵਰਗ ਦੇ ਕਾਂਸੀ ਤਗਮੇ ਲਈ ਹੋਏ ਮੁਕਾਬਲੇ ‘ਚ ਉਨ੍ਹਾਂ ਨੇ ਕਜਾਖਿਸਤਾਨ ਦੇ ਦੌਲਤ ਨਿਆਜਬੇਕੋਵ ਨੂੰ 8 – 0 ਨਾਲ ਹਰਾਇਆ। ਨਿਆਜਬੇਕੋਵ ਰੇਪਚੇਜ ਮੁਕਾਬਲਾ ਜਿੱਤ ਕੇ ਇਸ ਮੈਚ ‘ਚ ਉਤਰੇ ਸਨ। ਬਜਰੰਗ ਦੀ ਜਿੱਤ ਤੋਂ ਬਾਅਦ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button