Breaking NewsD5 specialNewsSports

Tokyo Olympics ਤੇ ਮੰਡਰਾਇਆ ਕੋਰੋਨਾ ਦਾ ਖ਼ਤਰਾ

ਟੋਕੀਓ : ਟੋਕੀਓ ਓਲੰਪਿਕ ਦੇ ਪ੍ਰਬੰਧ ‘ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ‘ਚ ਟੋਕੀਓ ਓਲੰਪਿਕ ਆਯੋਜਕਾਂ ਨੇ ਪੁਸ਼ਟੀ ਕੀਤੀ ਹੈ ਕਿ ਖੇਡ ਪਿੰਡ ਇਮਾਰਤ ‘ਚ ਕੋਰੋਨਾ ਸੰਕਰਮਿਤ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਕਿਹਾ ਜਿਸ ਵਿਅਕਤੀ ਦਾ ਟੈਸਟ ਪੌਜ਼ੀਟਿਵ ਆਇਆ ਹੈ ਉਹ ਖਿਡਾਰੀ ਨਹੀਂ ਹੈ। ਓਲੰਪਿਕ ਖੇਡਾਂ 23 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ ਉਸ ਤੋਂ ਇਕ ਹਫ਼ਤਾ ਪਹਿਲਾਂ ਹੀ ਖੇਡ ਪਿੰਡ ਨੂੰ ਖੋਲ੍ਹਿਆ ਗਿਆ।

ਕੈਪਟਨ ਨੇ ਪਾਈ ਬਾਜਵਾ ਨੂੰ ਜੱਫੀ!ਸਿੱਧੂ ਸਮੇਤ ਹਾਈਕਮਾਨ ਵੀ ਹੈਰਾਨ!2022 ਤੋਂ ਪਹਿਲਾਂ ਹੀ ਵੱਡਾ ਧਮਾਕਾ!

ਆਯੋਜਨ ਕਮੇਟੀ ਦੀ ਪ੍ਰਧਾਨ ਸੀਕੋ ਹਾਸ਼ਿਮੋਤੋ ਸਮੇਤ ਹੋਰ ਅਧਿਕਾਰੀਆਂ ਨੇ ਵੀ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਪੌਜ਼ੀਟਿਵ ਮਾਮਲਾ ਸ਼ੁੱਕਰਵਾਰ ਨੂੰ ਆਇਆ। ਆਯੋਜਨ ਕਮੇਟੀ ਦੇ ਸੀ.ਈ.ਓ. ਤੋਸ਼ਿਰੋ ਮੁਤੋ ਨੇ ਕਿਹਾ, ‘ਜੇਕਰ ਮੌਜੂਦਾ ਹਾਲਾਤ ਵਿਚ ਟੈਸਟ ਪੌਜ਼ੀਟਿਵ ਆਉਂਦੇ ਹਨ ਤਾਂ ਇਹ ਮੰਨਣਾ ਚਾਹੀਦਾ ਹੈ ਕਿ ਇਹ ਸੰਭਵ ਹੈ।’ ਇਸ ਵਿਅਕਤੀ ਦੀ ਪਛਾਣ ‘ਖੇਡਾਂ ਨਾਲ ਸਬੰਧਤ ਵਿਅਕਤੀ’ ਦੇ ਰੂਪ ਵਿਚ ਕੀਤੀ ਗਈ। ਉਸ ਨੂੰ ਜਾਪਾਨ ਦੇ ਅਨਿਵਾਸੀ ਦੇ ਰੂਪ ਵਿਚ ਸੂਚੀਬੱਧ ਕੀਤਾ ਗਿਆ ਹੈ। ਟੋਕੀਓ ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ 14 ਦਿਨਾਂ ਦੇ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button