T20 World Cup ‘ਤੇ ਫਿਰ ਤੋਂ ਛਾਏ ਖ਼ਤਰੇ ਦੇ ਬੱਦਲ, Ganguly ਬੋਲੇ -ਕੈਂਸਲ ਹੋਇਆ ਤਾਂ ਖੇਡ ਲਈ ਹੋਵੇਗਾ ਵੱਡਾ ਨੁਕਸਾਨ
ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਟੀ – 20 ਵਰਲਡ ਕੱਪ ਦਾ ਆਗਾਜ਼ ਭਾਰਤ ਦੀ ਜਗ੍ਹਾ ਯੂਏਈ ਅਤੇ ਅਮਾਨ ‘ਚ ਕੀਤਾ ਜਾ ਰਿਹਾ ਹੈ। ਟੀ – 20 ਵਰਲਡ ਕੱਪ ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਵੇਗੀ ਜੋ ਕਿ 15 ਨਵੰਬਰ ਤੱਕ ਖੇਡਿਆ ਜਾਵੇਗਾ। ਪਿਛਲੇ ਸਾਲ ਟੀ20 ਵਰਲਡ ਕੱਪ ਦੇ 7ਵੇਂ ਐਡੀਸ਼ਨ ਦੀ ਮੇਜ਼ਬਾਨੀ ਆਸਟ੍ਰੇਲੀਆ ‘ਚ ਹੋਣੀ ਸੀ ਪਰ ਕੋਰੋਨਾ ਮਹਾਮਾਰੀ ਦੇ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਉਥੇ ਹੀ 2020 ਐਡੀਸ਼ਨ ਦਾ ਪ੍ਰਬੰਧ ਹੁਣ 2022 ਵਿੱਚ ਹੋਵੇਗਾ , ਜਦੋਂ ਕਿ ਭਾਰਤ 2021 ਦੇ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ, ਜੋ ਕਿ ਯੂਏਈ ‘ਚ ਖੇਡਿਆ ਜਾਵੇਗਾ।
ਲਓ ਕਿਸਾਨਾਂ ਦੀ ਖੁੱਲ੍ਹੀ ਕਿਸਮਤ,ਮਿਲਗੀ ਵੱਡੀ ਖੁਸ਼ਖਬਰੀ || D5 Channel Punjabi
ਬੀਸੀਸੀਆਈ ਨੇ ਹਾਲ ‘ਚ ਕਨਫਰਮ ਕੀਤਾ ਸੀ ਕਿ ਟੂਰਨਾਮੈਂਟ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਹਾਲਾਂਕਿ ਇੱਕ ਵਾਰ ਫਿਰ ਤੋਂ ਪੂਰੀ ਦੁਨੀਆ ‘ਚ ਕੋਰੋਨਾ ਦੇ ਵੱਧਦੇ ਮਾਮਿਲਆਂ ਨੂੰ ਦੇਖਦੇ ਹੋਏ ਟੀ20 ਵਰਲਡ ਕੱਪ ‘ਤੇ ਫਿਰ ਤੋਂ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਪਰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਉਂਮੀਦ ਹੈ ਕਿ ਇਹ ਟੂਰਨਾਮੈਂਟ ਸ਼ੈਡਿਊਲ ਦੇ ਮੁਤਾਬਕ ਹੀ ਹੋਵੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਕੋਰੋਨਾ ਦੇ ਕਰਕੇ ਜੇਕਰ ਫਿਰ ਤੋਂ ਟੀ20 ਵਰਲਡ ਕੱਪ ਨੂੰ ਕੈਂਸਲ ਕੀਤਾ ਜਾਂਦਾ ਹੈ ਤਾਂ ਇਸ ਨਾਲ ਕ੍ਰਿਕੇਟ ਨੂੰ ਵੱਡਾ ਨੁਕਸਾਨ ਹੋਵੇਗਾ।
ਕੋਟਕਪੂਰਾ ਗੋਲੀਕਾਂਡ ਨਾਲ ਜੁੜੀ ਵੱਡੀ ਖ਼ਬਰ, ਉਮਰਾਨਨੰਗਲ ਨੇ ਦਰਜ ਕਰਵਾਇਆ ਬਿਆਨ, ਹੋਣਗੇ ਵੱਡੇ ਖੁਲਾਸੇ !
ਗਾਂਗੁਲੀ ਨੇ ਆਪਣੇ 49ਵੇਂ ਜਨਮਦਿਨ ਦੇ ਮੌਕੇ ‘ਤੇ ਕਿਹਾ, ਕੋਵਿਡ – 19 ਹਾਲਤ ਦੇ ਨਾਲ ਕੁਝ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਇਹ ਬਿਨ੍ਹਾਂ ਦਰਸ਼ਕਾਂ ਦੇ ਹੀ ਹੈ। ਕ੍ਰਿਕੇਟ ਦੀ ਸ਼ੁਰੂਆਤ ਹੋ ਚੁੱਕੀ ਹੈ, ਭਾਰਤੀ ਟੀਮ ਇੰਗਲੈਂਡ ਵਿੱਚ ਹੈ, ਉਸ ਤੋਂ ਬਾਅਦ ਫਿਰ ਆਈਪੀਐਲ ਹੋਵੇਗਾ ਅਤੇ ਫਿਰ ਟੀ20 ਵਰਲਡ ਕੱਪ ਹੋਵੇਗਾ। ਕ੍ਰਿਕੇਟ ਨਹੀਂ ਰੁਕੇਗਾ ਅਤੇ ਇਹ ਚੱਲਦਾ ਰਹੇਗਾ। ਬੀਸੀਸੀਆਈ ਪ੍ਰਧਾਨ ਨੇ ਕਿਹਾ ਇਹ ਅਜੀਬੋ ਗਰੀਬ ਪਰਿਸਥਿਤੀ ਹੈ। ਪਿਛਲੇ ਸਾਲ ਵਿਸ਼ਵ ਕੱਪ ਕੈਂਸਲ ਹੋ ਗਿਆ ਸੀ। ਜੇਕਰ ਇਹ ਫਿਰ ਇਸ ਸਾਲ ਵੀ ਕੋਵਿਡ ਦੇ ਕਾਰਨ ਕੈਂਸਲ ਹੋ ਜਾਂਦਾ ਹੈ ਤਾਂ ਇਹ ਖੇਡ ਲਈ ਬਹੁਤ ਵੱਡਾ ਨੁਕਸਾਨ ਹੈ। ਇਸ ਲਈ ਇਸਨੂੰ ਸੁਰੱਖਿਅਤ ਸਥਾਨ ‘ਤੇ ਲਿਜਾਇਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.