SportsBreaking NewsD5 specialNews

Tokyo Olympics ‘ਚ ਗੁਜਰਾਤ ਦੀਆਂ 6 ਮਹਿਲਾ ਖਿਡਾਰਨਾਂ ਨੇ ਪੈਰਾਲੰਪਿਕ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ : ਗੁਜਰਾਤ ਦੀਆਂ 6 ਮਹਿਲਾ ਖਿਡਾਰਨਾਂ ਨੇ ਇੱਕ ਉਪਲਬਧੀ ਹਾਸਲ ਕਰਦੇ ਹੋਏ ਅਗਲੀ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਅਹਿਮਦਾਬਾਦ ਦੀ ਮਾਨਾ ਪਟੇਲ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ ਜਿੱਥੇ ਉਹ 100 ਮੀਟਰ ਬੈਕਸਟਰੋਕ ‘ਚ ਭਾਰਤ ਦੀ ਤਰਜਮਾਨੀ ਕਰੇਗੀ। ਟੋਕੀਓ ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ।

ਭਾਜਪਾ ਆਗੂ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਬਿਆਨ, ਜਿੱਤਿਆ ਕਿਸਾਨਾਂ ਦਾ ਦਿਲ ! ਕਿਸਾਨ ਹੋਏ ਖੁਸ਼ ! ਮੋਦੀ ਸਰਕਾਰ ਹੈਰਾਨ!

21 ਸਾਲਾ ਮਾਨਾ ਨੇ ਆਪਣੀ ਝੋਲੀ ‘ਚ 180 ਤੋਂ ਜਿਆਦਾ ਪਦਕ ਜਿੱਤੇ ਹਨ, ਜਿਸ ‘ਚ 25 ਅੰਤਰਰਾਸ਼ਟਰੀ, 72 ਰਾਸ਼ਟਰੀ ਅਤੇ 82 ਰਾਜ ਪੱਧਰ ਦੀਆਂ ਉਪਲਬਧੀਆਂ ਸ਼ਾਮਿਲ ਹਨ। ਗੁਜਰਾਤ ਦੇ ਮੁੱਖਮੰਤਰੀ ਵਿਜੈ ਰੂਪਾਨੀ ਨੇ ਸ਼ੁੱਕਰਵਾਰ ਨੂੰ ਆਪਣੇ ਟਵਿਟਰ ਹੈਂਡਲ ‘ਤੇ ਮਾਨਾ ਨੂੰ ਖੇਡਾਂ ਲਈ ਕੁਅਲੀਫਾਈ ਕਰਨ ‘ਤੇ ਵਧਾਈ ਦਿੱਤੀ। ਇਸ ਤੋਂ ਇਲਾਵਾ ਅੰਕਿਤਾ ਰੈਨਾ ਨੇ ਟੈਨਿਸ ਅਤੇ ਇਲਾਵੇਨਿਲ ਵਲਾਰਿਵਨ ਨੇ ਨਿਸ਼ਾਨੇਬਾਜੀ ਲਈ ਕੁਆਲੀਫਾਈ ਕੀਤਾ ਹੈ। ਭਾਰਤ ਦੀ ਤਰਜਮਾਨੀ ਕਰਨ ਵਾਲੀਆਂ ਹੋਰ ਤਿੰਨ ਮਹਿਲਾ ਖਿਡਾਰਨਾਂ ਨੇ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ ਹੈ।

Navjot Sidhu Electricity bill | ਦੇਖ ਉੱਡ ਜਾਣਗੇ ਹੋਸ਼, ਗਰੀਬ ਬੰਦੇ ਦਾ ਤਾਂ ਹੁਣ ਨੂੰ ਪੁੱਟ ਦੇਣਾ ਸੀ ਮੀਟਰ!

ਬੈਡਮਿੰਟਨ ਲਈ ਗਾਂਧੀਨਗਰ ਦੀ ਪਾਰੂਲ ਪਰਮਾਰ , ਪੈਰਾ ਟੇਬਲ ਟੈਨਿਸ ਲਈ ਭਾਵਨਾ ਪਟੇਲ ਅਤੇ ਪੈਰਾ ਟੈਨਿਸ ਲਈ ਸੋਨਲ ਪਟੇਲ। 60 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਗੁਜਰਾਤ ਦੇ ਕਿਸੇ ਵਿਅਕਤੀ ਨੇ 1960 ‘ਚ ਰੋਮ ਓਲੰਪਿਕ ‘ਚ ਦੇਸ਼ ਦੀ ਤਰਜ਼ਮਾਨੀ ਕੀਤੀ ਸੀ। ਗੋਵਿੰਦਰਾਓ ਸਾਵੰਤ ਭਾਰਤ ਤੋਂ ਹਾਕੀ ਟੀਮ ਲਈ ਖੇਡੇ ਸਨ। ਇਸ ਤੋਂ ਪਹਿਲਾਂ ਸ਼ੰਕਰਰਾਓ ਥੋਰਾਟ ਨੇ 1936 ਦੇ ਓਲੰਪਿਕ ‘ਚ ਕੁਸ਼ਤੀ ‘ਚ ਭਾਰਤ ਦੀ ਤਰਜ਼ਮਾਨੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button