ਆਪਣੇ ਨਵੇਂ ਘਰ ‘ਚ ਸੁਖਮਨੀ ਸਾਹਿਬ ਦਾ ਪਾਠ ਕਰ ਕੌਰ ਬੀ ਨੇ ਕੀਤਾ ‘ਵਾਹਿਗੁਰੂ ਜੀ’ ਦਾ ਸ਼ੁਕਰਾਨਾ
ਚੰਡੀਗੜ੍ਹ : ਆਪਣੀ ਗਾਇਕੀ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੀ ਪੰਜਾਬੀ ਗਾਇਕਾ ਕੌਰ ਬੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣਾ ਖ਼ੁਦ ਦਾ ਨਵਾਂ ਘਰ ਲਿਆ ਹੈ। ਆਪਣੇ ਨਵੇਂ ਘਰ ‘ਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ। ਇਨੀਂ ਦਿਨੀਂ ਉਹ ਆਪਣੇ ਨਵੇਂ ਘਰ ‘ਚ ਖੁਸ਼ਨੁਮਾ ਪਲਾਂ ਨੂੰ ਬਿਤਾ ਰਹੀ ਹੈ। ਉਹ ਅਕਸਰ ਹੀ ਆਪਣੇ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
🔴LIVE ||ਦਿੱਲੀ ‘ਚ ਕਾਂਗਰਸ ਦੀ ਮੀਟਿੰਗ,ਅੰਦਰਲੀਆਂ ਗੱਲਾਂ ਆਈਆਂ ਬਾਹਰ!ਅੰਦੋਲਨ ਦਾ ਅਸਰ, ਭਾਜਪਾ ਆਗੂ ਨੇ ਦਿੱਤਾ ਅਸਤੀਫ਼ਾ
ਉਨ੍ਹਾਂ ਨੇ ਆਪਣੀ ਇੱਕ ਨਵੀਂ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ਸ਼ੁਕਰ ਸਾਹਿਬ…ਏਨੇ ਜੋਗੇ ਨਹੀਂ ਸੀ ਜਿੰਨਾ ਕੁਝ ਦਿੱਤਾ ਮੇਰੇ ਸਾਹਿਬ ਨੇ ਮੇਹਰ ਕਰੀਂ ਮਾਲਕਾ #Blessed। ਇਸ ਤਸਵੀਰ ‘ਚ ਉਹ ਪਾਠ ਕਰਦੇ ਹੋਏ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ।
ਕਾਂਗਰਸ ਦੀ ਮੀਟਿੰਗ ਤੋਂ ਬਾਅਦ ਵੱਡੇ ਖੁਲਾਸੇ!ਆਹ ਮੰਤਰੀ ਨੇ ਦੱਸਤੀਆਂ ਅੰਦਰਲੀਆਂ ਗੱਲਾਂ! ਆਇਆ ਸਿਆਸੀ ਭੂਚਾਲ!
ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਕਮਾਲ ਦੀ ਗਾਇਕਾਵਾਂ ਚੋਂ ਇੱਕ ਹੈ। ਕੌਰ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ “ਡੈਡੀ ਕੂਲ ਮੁੰਡੇ ਫੂਲ” ਵਿੱਚ ਜੱਸੀ ਗਿੱਲ ਦੇ ਨਾਲ ਇੱਕ ਡਿਊਟ ਗੀਤ “ਕਲਾਸਮੇਟ” ਗਾਉਣ ਰਾਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ‘ਪੀਜ਼ਾ ਹੱਟ’, ‘ਮਿੱਤਰਾਂ ਦੇ ਬੂਟ’, ‘ਜਸਟ ਦੇਸੀ’, ‘ਮਾਂ ਨੂੰ ਚਿੱਠੀ’, ‘ਫੁਲਕਾਰੀ’, ‘ਮਿਸ ਯੂ’, ‘ਦਿਲ ਧੜਕੇ ਵਰਗੇ’, ‘ਪਰਾਂਦਾ’ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.