ਗ੍ਰਿਫ਼ਤਾਰ ਹੋੇਣ ਤੋਂ ਬਾਅਦ ਸੁਸ਼ੀਲ ਕੁਮਾਰ ਦੀ ਪਹਿਲੀ ਤਸਵੀਰ ਆਈ ਸਾਹਮਣੇ, ਦਿੱਲੀ ਦੇ ਮੁੰਡਕਾ ਤੋਂ ਕਾਬੂ

ਨਵੀਂ ਦਿੱਲੀ : ਕਤਲ ਦੇ ਇਲਜ਼ਾਮ ‘ਚ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਬੀਤੇ ਦਿਨ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਉਸਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਮੂੰਹ ‘ਤੇ ਮਾਸਕ ਲਗਾਈ ਅਤੇ ਗਰੇ ਕਲਰ ਦੀ ਟੀ – ਸ਼ਰਟ ਪਹਿਨੀ ਖੜਿਆ ਇਹ ਵਿਅਕਤੀ ਸੁਸ਼ੀਲ ਕੁਮਾਰ ਹੀ ਹੈ, ਜਿਸਨੇ ਅੰਤਰਰਾਸ਼ਟਰੀ ਪੱਧਰ ‘ਤੇ ਕਦੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਅਤੇ ਹੁਣ ਕਤਲ ਦੇ ਇਲਜ਼ਾਮ ‘ਚ ਫਰਾਰ ਚੱਲ ਰਿਹਾ ਸੀ। ਸੂਤਰਾਂ ਦੀ ਮੰਨੀਏ ਤਾਂ ਸੁਸ਼ੀਲ ਕੁਮਾਰ ਦਿੱਲੀ ਦੇ ਮੁੰਡਕਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਸ਼ੀਲ ਕੁਮਾਰ ਦੇ ਨਾਲ ਉਸਦਾ ਇੱਕ ਸਾਥੀ ਵੀ ਗ੍ਰਿਫ਼ਤਾਰ ਹੋਇਆ ਹੈ।
ਦੱਸ ਦਈਏ ਕਿ ਸੁਸ਼ੀਲ ਕੁਮਾਰ ‘ਤੇ ਦਿੱਲੀ ਦੇ ਛਤਰਸਾਲ ਸਟੇਡੀਅਮ ‘ਚ 23 ਸਾਲ ਦੇ ਪਹਿਲਵਾਨ ਸਾਗਰ ਰਾਣਾ ਦੀ ਹੱਤਿਆ ਦਾ ਇਲਜ਼ਾਮ ਹੈ। ਦਿੱਲੀ ਪੁਲਿਸ ਮੁਤਾਬਕ ਲੌਕਡਾਊਨ ਤੋਂ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ,ਲਾਰੈਂਸ ਬਿਸ਼ਨੋਈ ਅਤੇ ਕਾਲ਼ਾ ਜਖੇੜੀ ਗੈਂਗ ਦੇ ਬਦਮਾਸ਼ਾਂ ਨੂੰ ਨਾਲ ਲੈ ਕੇ ਸਟੇਡੀਅਮ ‘ਚ ਦਾਖਲ ਹੋਏ, ਜਿੱਥੇ ਇੱਕ ਰੇਸਲਰਾਂ ਦੇ ਦੂਜੇ ਪੱਖ ਨਾਲ ਉਨ੍ਹਾਂ ਦੀ ਮਾਰ ਕੁੱਟ ਹੋਈ, ਜਿਸ ‘ਚ ਇੱਕ ਰੇਸਲਰ ਸਾਗਰ ਰਾਣਾ ਦੀ ਮੌਤ ਹੋ ਗਈ ਸੀ।



